ਚੰਨੀ ਦਾ ਤਿੱਖਾ ਹਮਲਾ! ‘ਸੱਜਣ ਕੁਮਾਰ ਕਦੇ ਨਹੀਂ ਹੋ ਸਕਦਾ ਸਿੱਖਾਂ ਦਾ ਰੋਲ ਮਾਡਲ’
ਚੰਡੀਗੜ੍ਹ, 22 ਅਗਸਤ 2026- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਕਾਰਜ ਸੰਮਤੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਸਿੱਖ ਕੌਮ ਦੇ ਕਤਲੇਆਮ ਨਾਲ ਜੁੜਿਆ ਨਾਮ ਹੈ ਅਤੇ ਅਜਿਹਾ ਵਿਅਕਤੀ ਕਦੇ ਵੀ ਕਿਸੇ ਦਾ ਰੋਲ ਮਾਡਲ ਨਹੀਂ ਹੋ ਸਕਦਾ।
ਚੰਨੀ ਨੇ ਹਰਿਆਣਾ ਦੇ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸੇ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ’ਤੇ ਸਿੱਖ ਭਾਈਚਾਰੇ ਵਿਰੁੱਧ ਗੰਭੀਰ ਅਪਰਾਧਾਂ ਦੇ ਦੋਸ਼ ਲੱਗੇ ਅਤੇ ਜਿਨ੍ਹਾਂ ਕਾਰਨ ਪੀੜਤ ਪਰਿਵਾਰਾਂ ਨੂੰ ਭਾਰੀ ਦੁੱਖ ਝੱਲਣਾ ਪਿਆ, ਉਨ੍ਹਾਂ ਨੂੰ ਰੋਲ ਮਾਡਲ ਦੱਸਣਾ ਬੇਹੱਦ ਇਤਰਾਜ਼ਯੋਗ ਹੈ।
ਚੰਨੀ ਨੇ ਕਿਹਾ ਕਿ 1984 ਦੀਆਂ ਘਟਨਾਵਾਂ ਦੇ ਜ਼ਖ਼ਮ ਅੱਜ ਵੀ ਪੀੜਤ ਪਰਿਵਾਰਾਂ ਦੇ ਮਨਾਂ ਵਿੱਚ ਤਾਜ਼ਾ ਹਨ। ਇਸ ਲਈ ਅਜਿਹੀ ਬਿਆਨਬਾਜ਼ੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਉਨ੍ਹਾਂ ਕਿਹਾ ਕਿ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਅਦਾਲਤੀ ਪ੍ਰਕਿਰਿਆ ਤਹਿਤ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਚੰਨੀ ਨੇ ਅਜਿਹੇ ਬਿਆਨ ਦੇਣ ਵਾਲੇ ਆਗੂਆਂ ਨੂੰ ਆਪਣੀ ਭਾਸ਼ਾ ’ਤੇ ਕਾਬੂ ਰੱਖਣ ਦੀ ਨਸੀਹਤ ਵੀ ਦਿੱਤੀ।
- Download Babushahi App
-
-