ਚੋਣਾਂ ਵਿੱਚ ਦੋਹਰੀ ਡਿਊਟੀ ਲੱਗਣ ਕਾਰਨ ਜਨਗਣਨਾ ਦਾ ਕੰਮ 6 ਦਿਨ ਰਹੇਗਾ ਬੰਦ
ਜਨਗਣਨਾ ਵਿੱਚ ਡਿਊਟੀ ਦੇ ਰਹੇ ਅਧਿਆਪਕਾਂ ਚੋਣ ਡਿਊਟੀ ਤੋਂ ਛੋਟ ਦੇਣ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 20 ਮਈ 2026- ਅੱਜ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਕੁਲਦੀਪ ਪੁਰੋਵਾਲ, ਓਂਕਾਰ ਸਿੰਘ, ਅਸ਼ਵਾਨੀ ਫਜ਼ੂਪੁਰ, ਰਜਨੀ ਪਰਕਾਸ਼ , ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਏ ਡੀ ਸੀ ਵਿਕਾਸ ਗੁਰਪਰੀਤ ਸਿੰਘ ਗਿੱਲ ਦੇ ਦਫ਼ਤਰ ਜਨਗਣਨਾ ਡਿਊਟੀ ਦੇ ਰਹੇ ਅਧਿਆਪਕਾਂ ਨੂੰ ਚੋਣ ਡਿਊਟੀ ਵਿੱਚ ਛੋਟ ਦੇਣ ਸਬੰਧੀ ਮਿਲ਼ਿਆ। ਆਗੂਆਂ ਮੰਗ ਕੀਤੀ ਕਿ ਜੇਕਰ ਅਧਿਆਪਕਾਂ ਨੂੰ ਚੋਣ ਡਿਊਟੀ ਵਿੱਚ ਛੋਟ ਨਾ ਮਿਲੀ ਤਾਂ ਜਨਗਣਨਾ ਦਾ ਕੰਮ 6 ਦਿਨ ਪ੍ਰਭਾਵਿਤ ਹੋਵੇਗਾ। ਆਗੂਆਂ ਮੰਗ ਕੀਤੀ ਕਿ ਨਗਰ ਕੌਂਸਲ ਚੋਣਾਂ ਵਿੱਚ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਜਾਂ ਲੋਕਲ ਬਲਾਕ ਵਿਚੋਂ ਹੀ ਅਤੀ ਜ਼ਰੂਰੀ ਹੋਣ ਤੇ ਹੀ ਅਧਿਆਪਕਾਂ ਦੀ ਡਿਊਟੀ ਲਗਾਈ ਜਾਵੇ। ਆਗੂਆਂ ਦਸਿਆ ਕਿ ਡਿਊਟੀਆਂ ਲਗਾਉਣ ਸਮੇਂ ਪੱਖਪਾਤ ਕੀਤਾ ਜਾਂਦਾ ਹੈ ਕਈ ਕਰਮਚਾਰੀਆਂ ਦੀਆਂ ਡਿਊਟੀਆਂ ਕਦੀ ਨਹੀਂ ਲਗਦੀਆਂ।ਇਸ ਮੌਕੇ ਤੇ ਹਰਮਿੰਦਰ ਸਿੰਘ, ਅਮਨ ਸ਼ਰਮਾ, ਅਮਰਜੀਤ ਕੌਰ, ਕਪਿਲ ਸ਼ਰਮਾ,ਨਿਧੀ ਮਹਾਜਨ, ਜਸਪ੍ਰੀਤ, ਇੰਦਰਜੀਤ ਸਿੰਘ, ਰਾਜਿੰਦਰਜੀਤ ਸਿੰਘ , ਅਜਿਤ ਸਿੰਘ ਆਦਿ ਹਾਜ਼ਰ ਸਨ।
- Download Babushahi App
-
-