ਇੱਕ ਘਰ ਵਿੱਚ ਚੱਲ ਰਹੀ ਸੀ ਜੂਏ ਦੀ ਗੇਮ, ਪੈ ਗਈ ਪੁਲਿਸ ਦੀ ਰੇਡ
ਢਾਈ ਲੱਖ ਰੁਪਏ ਦੇ ਕਰੀਬ ਨਕਦੀ ਸਮੇਤ 10 ਜੁਆਰੀ ਗਿਰਫਤਾਰ
ਰੋਹਿਤ ਗੁਪਤਾ, ਗੁਰਦਾਸਪੁਰ
ਥਾਣਾ ਧਾਰੀਵਾਲ ਦੀ ਪੁਲਿਸ ਨੇ ਦੱਸ ਜੁਆਰੀਆਂ ਨੂੰ ਗਿਰਫਤਾਰ ਕੀਤਾ ਹੈਜਿਹੜੇ ਫਤਿਹਨੰਗਲ ਪਿੰਡ ਦੇ ਇੱਕ ਘਰ ਵਿੱਚ ਜੂਏ ਦੀ ਗੇਮ ਲਗਾ ਰਹੇ ਸਨ। ਹਾਲਾਂਕਿ ਮੁੱਖ ਦੋਸ਼ੀ ਦੋੜਨ ਵਿੱਚ ਕਾਮਯਾਬ ਹੋ ਗਿਆ ਪਰ ਉਸ ਦੀ ਪਹਿਚਾਨ ਵੀ ਕਰ ਲਈ ਗਈ ਹੈ। ਇਹਨਾਂ ਪਾਸੋਂ 2 ਲਖ 37 ਹਜ਼ਾਰ ਤੋਂ ਵੱਧ ਨਕਦ ਜੂਏ ਦੀ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ।
ਡੀਐਸਪੀ ਕੁਲਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਫਤਿਹ ਨੰਗਲ ਦੇ ਇੱਕ ਘਰ ਵਿੱਚ ਜੂਆ ਚੱਲ ਰਿਹਾ ਹੈ ਜਿੱਥੇ ਪੁਲਿਸ ਵੱਲੋਂ ਮੌਕੇ ਤੇ ਰੇਡ ਕੀਤੀ ਗਈ । ਹਾਲਾਂਕਿ ਮੌਕੇ ਤੋਂ ਮੁੱਖ ਦੋਸ਼ੀ ਜੋ ਗੇਮ ਲਗਵਾ ਰਿਹਾ ਸੀ ਦੌੜਨ ਵਿੱਚ ਕਾਮਯਾਬ ਹੋ ਗਿਆ ਪਰ ਪੁਲਿਸ ਵੱਲੋਂ ਉਸ ਦੀ ਪਹਿਚਾਨ ਕਰ ਲਈ ਗਈ ਹੈ। ਮੌਕੇ ਤੋਂ 10 ਲੋਕਾਂ ਨੂੰ ਦੋ ਲੱਖ 37 ਹਜਾਰ ਦੀ ਜੂਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਖਿਲਾਫ ਗੈਂਬਲਿਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
- Download Babushahi App
-
-