ਗੁਰਦਾਸਪੁਰ ਜ਼ਿਲ੍ਹੇ ਦੀਆਂ ਦੋ ਵਿਦਿਆਰਥਣਾਂ ਨੇ 12ਵੀਂ ਦੇ ਨਤੀਜਿਆਂ ਵਿਚ ਸਟੇਟ ਮੈਰਿਟ ਹਾਸਲ ਕੀਤੀ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ,13 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਹਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਸਰਕਾਰੀ ਸਕੂਲਾਂ ਦੀਆਂ ਵਿੱਦਿਅਆਰਥਣਾਂ ਨੇ ਸਟੇਟ ਮੈਰਿਟ ਹਾਸਲ ਕੀਤੀ ਹੈ।
ਸ਼੍ਰੀਮਤੀ ਪਰਮਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ / ਸੈਕੰਡਰੀ) ਨੇ ਦੱਸਿਆ ਕਿ ਵਿਦਿਆਰਥਣ ਜਸਲੀਨ ਕੌਰ ਸਪੁੱਤਰੀ ਸ਼੍ਰੀ ਬਲਵਿੰਦਰ ਸਿੰਘ, ਜੋ ਸ਼ਹੀਦ ਮੇਜਰ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਦੀ ਵਿਦਿਆਰਥਣ ਹੈ, ਵੱਲੋ 500 ਅੰਕਾਂ ਵਿੱਚੋ 489 ਅੰਕ ਹਾਸਲ ਕੀਤੇ ਹਨ , ਜੋ 97.80 ਫੀਸਦੀ ਬਣਦੇ ਹਨ ਅਤੇ ਸੂਬੇ ਵਿੱਚ 12ਵਾਂ ਰੈਂਕ ਹਾਸਿਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦੂਸਰੀ ਵਿਦਿਆਰਥਣ ਸ਼ਿਵਾਨੀ ਬੱਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਨੇ ਬਾਹਰਵੀਂ ਜਮਾਤ ਵਿੱਚੋ ਸਟੇਟ ਵਿਚੋਂ 14ਵਾਂ ਰੈਂਕ ਹਾਸਲ ਕੀਤਾ ਹੈ। ਵਿਦਿਆਰਥਣ ਨੇ 500 ਅੰਕਾਂ ਵਿੱਚੋ 486 ਅੰਕ ਹਾਸਲ ਕੀਤੇ ਹਨ,ਜੋ 97.40 ਫੀਸਦੀ ਬਣਦੇ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਦੱਸਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਡਾਲਾ ਗ੍ਰੰਥੀਆਂ ਦੀ ਵਿਦਿਆਰਥਣ ਮੁਕਤਾਪ੍ਰੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਦੀ ਵਿਦਿਅਰਥਣ ਨਵਨੀਤ ਕੌਰ ਜ਼ਿਲ੍ਹੇ ਵਿਚੋ ਟੋਪਰ ਪੁਜੀਸ਼ਨ 'ਤੇ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ, ਦੱਸਵੀਂ ਦੀ ਪ੍ਰੀਖਿਆ ਵਿਚ 97.84 ਪਾਸ ਫੀਸਦ ਅਤੇ ਬਾਹਰਵੀਂ ਦੀ ਪ੍ਰੀਖਿਆ ਵਿਚ 95.36 ਪਾਸ ਫੀਸਦ ਲੈ ਕੇ ਪੰਜਾਬ ਵਿਚੋਂ ਕ੍ਰਮਵਾਰ ਪੰਜਵਾਂ ਅਤੇ ਚੌਥਾ ਸਥਾਨ ਹਾਸਿਲ ਕੀਤਾ ਹੈ।
- Download Babushahi App
-
-