ਕੱਚੇ ਤੇਲ ਦੀਆਂ ਕੀਮਤਾਂ $92 ਪ੍ਰਤੀ ਬੈਰਲ ਤੋਂ ਪਾਰ; ਭਾਰਤ 'ਚ ਪੈਟਰੋਲ-ਡੀਜ਼ਲ ਮਹਿੰਗਾ ਹੋਣ ਦੀ ਸੰਭਾਵਨਾ
ਬਾਬੂਸ਼ਾਹੀ ਬਿਊਰੋ
22 ਜੁਲਾਈ (2026): ਮੱਧ ਪੂਰਬ (Middle East) ਵਿੱਚ ਅਮਰੀਕਾ ਅਤੇ ਈਰਾਨ ਵਿਚਾਲੇ ਲਗਾਤਾਰ ਵਧ ਰਹੇ ਫੌਜੀ ਤਣਾਅ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ (Crude Oil) ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ Brent Crude ਦੀ ਕੀਮਤ $92 ਪ੍ਰਤੀ ਬੈਰਲ ਤੱਕ ਪਹੁੰਚ ਗਈ, ਜੋ ਕਿ ਪਿਛਲੇ 5 ਹਫ਼ਤਿਆਂ ਦਾ ਸਭ ਤੋਂ ਉੱਚਾ Level ਹੈ। ਇਸ ਤੋਂ ਇਲਾਵਾ US WTI Crude ਵੀ ਵਧ ਕੇ ਲਗਭਗ $85.21 ਪ੍ਰਤੀ ਬੈਰਲ 'ਤੇ Trading ਕਰ ਰਿਹਾ ਹੈ।
US Central Command (CENTCOM) ਅਨੁਸਾਰ ਅਮਰੀਕੀ ਫੌਜ ਨੇ 21 ਜੁਲਾਈ ਦੀ ਰਾਤ ਨੂੰ ਈਰਾਨ ਖ਼ਿਲਾਫ਼ ਲਗਾਤਾਰ 11ਵੇਂ ਦਿਨ Airstrikes ਜਾਰੀ ਰੱਖੀਆਂ। ਇਨ੍ਹਾਂ ਹਮਲਿਆਂ ਵਿੱਚ ਈਰਾਨ ਦੇ Military Command Centers, Drone Storage Facilities ਅਤੇ Logistics Infrastructure ਨੂੰ Target ਕੀਤਾ ਗਿਆ ਹੈ, ਤਾਂ ਜੋ Strait of Hormuz ਵਿੱਚ Commercial Ships ਦੀ Security ਸੁਨਿਸ਼ਚਿਤ ਕੀਤੀ ਜਾ ਸਕੇ। ਦੁਨੀਆ ਦਾ ਲਗਭਗ 20% Crude Oil Strait of Hormuz ਰਾਹੀਂ ਹੀ ਗੁਜ਼ਰਦਾ ਹੈ, ਜਿੱਥੇ ਵਧ ਰਹੇ ਖ਼ਤਰੇ ਕਾਰਨ Global Supply Chain ਪ੍ਰਭਾਵਿਤ ਹੋਈ ਹੈ।
Market Experts ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਈਰਾਨ ਦੇ Nuclear Facilities 'ਤੇ ਹਮਲਾ ਕਰਦਾ ਹੈ ਜਾਂ ਜੰਗ ਹੋਰ ਵਧਦੀ ਹੈ, ਤਾਂ ਤੇਲ ਦੀਆਂ ਕੀਮਤਾਂ 'ਚ ਹੋਰ ਜ਼ਬਰਦਸਤ ਹਿਲਾਓ ਆ ਸਕਦਾ ਹੈ। ਭਾਰਤ ਆਪਣੀ ਊਰਜਾ ਲੋੜਾਂ ਲਈ ਜ਼ਿਆਦਾਤਰ Import 'ਤੇ ਨਿਰਭਰ ਹੈ, ਇਸ ਲਈ ਜੇਕਰ ਸਥਿਤੀ ਜਲਦ ਕੰਟਰੋਲ 'ਚ ਨਾ ਆਈ ਤਾਂ ਦੇਸ਼ 'ਚ Fuel Rationing ਦੇ ਨਾਲ-ਨਾਲ Petrol and Diesel ਦੀਆਂ ਕੀਮਤਾਂ 'ਚ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
- Download Babushahi App
-
-