ਕੀ ਭਾਜਪਾ ਦੇ ਸਾਬਕਾ ਮੰਤਰੀ ਹੋਣਗੇ ਆਪ ਚ ਸ਼ਾਮਲ, ਪੜ੍ਹੋ ਅਸਲੀਅਤ
ਮਾਸਟਰ ਮੋਹਨ ਲਾਲ ਦੇ ਪੁੱਤਰ ਪੁਨੀਤ ਸ਼ਰਮਾ ਨੇ ਕਿਹਾ- ਵਾਇਰਲ ਖ਼ਬਰਾਂ ਝੂਠੀਆਂ
Babushahi Network
ਚੰਡੀਗੜ੍ਹ, 3 ਨਵੰਬਰ 2026- ਪੰਜਾਬ ਦੇ ਸੀਨੀਅਰ ਭਾਜਪਾਈ ਲੀਡਰ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਬਾਰੇ ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਖ਼ਬਰਾਂ ਚੱਲ ਰਹੀਆਂ ਹਨ ਕਿ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਕਤ ਵਾਇਰਲ ਖ਼ਬਰਾਂ ਮਗਰੋਂ ਜਦੋਂ ਬਾਬੂਸ਼ਾਹੀ ਟੀਮ ਵੱਲੋਂ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨਾਲ ਸੰਪਰਕ ਕੀਤਾ ਤਾਂ, ਮਾਸਟਰ ਦੇ ਬੇਟੇ ਪੁਨੀਤ ਸ਼ਰਮਾ ਨੇ ਪਹਿਲਾਂ ਤਾਂ ਇਸ ਗੱਲ ਦਾ ਸਪੱਸ਼ਟੀਕਰਨ ਦਿੱਤਾ ਕਿ ਵਾਇਰਲ ਖ਼ਬਰਾਂ ਝੂਠੀਆਂ ਹਨ ਅਤੇ ਦੂਜਾ ਉਨ੍ਹਾਂ ਕਿਹਾ ਕਿ, ਕੁੱਝ ਉਨ੍ਹਾਂ ਦੇ ਪਿਤਾ ਨੇ ਹਾਲੇ ਪਾਰਟੀ ਬਦਲਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ, ਉਹ ਭਾਜਪਾ ਦੇ ਸਿਪਾਹੀ ਹਨ ਅਤੇ ਪਾਰਟੀ ਲਈ ਹੀ ਉਹ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਆਪਣੇ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੇ ਵਿਸ਼ਵਾਸ਼ ਨਾ ਕਰਨ।
- Download Babushahi App
-
-