ਕਬੱਡੀ ਜਗਤ ਦੇ 'ਕਲੋਜ਼ ਫ਼ਾਈਟਰ' ਪਾਲਾ ਜਲਾਲਪੁਰੀਆ ਨੇ ਫੜਿਆ 'ਝਾੜੂ': ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ 'ਚ ਕੀਤਾ ਸਵਾਗਤ
Ravi Jakhu
ਚੰਡੀਗੜ੍ਹ, 25 ਅਪ੍ਰੈਲ, 2026
ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਸੁਪਰ ਸਟਾਰ ਅਤੇ ਆਪਣੇ ਜ਼ਬਰਦਸਤ ਡਿਫੈਂਸ (ਸਟਾਪਰ) ਲਈ ਦੁਨੀਆ ਭਰ 'ਚ ਜਾਣੇ ਜਾਂਦੇ 'ਕਲੋਜ਼ ਫ਼ਾਈਟਰ' ਪਾਲਾ ਜਲਾਲਪੁਰੀਆ ਨੇ ਹੁਣ ਸਿਆਸੀ ਮੈਦਾਨ 'ਚ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਪਾਲਾ ਜਲਾਲਪੁਰੀਆ ਨੇ ਅੱਜ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਦਿਆਂ ਰਸਮੀ ਸਵਾਗਤ ਕੀਤਾ।
ਕਬੱਡੀ ਦੇ ਮੈਦਾਨ ਵਿੱਚ ਵਿਰੋਧੀ ਧਾਵਾ ਬੋਲਣ ਵਾਲੇ ਰੇਡਰਾਂ ਦੇ ਦੰਦ ਖੱਟੇ ਕਰਨ ਵਾਲੇ ਪਾਲਾ ਜਲਾਲਪੁਰੀਆ ਦੀ ਇਸ ਸ਼ਮੂਲੀਅਤ ਨੂੰ ਆਮ ਆਦਮੀ ਪਾਰਟੀ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ 'ਚ ਸ਼ਾਮਲ ਹੋਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਨਮਾਨ ਦਿੰਦੇ ਹੋਏ ਪਾਰਟੀ ਦੇ ਪਰਿਵਾਰ ਦਾ ਹਿੱਸਾ ਬਣਾਇਆ।
ਖੇਡ ਜਗਤ ਤੋਂ ਸਿਆਸਤ ਵਿੱਚ ਆਏ ਪਾਲਾ ਜਲਾਲਪੁਰੀਆ ਦੇ ਪ੍ਰਸ਼ੰਸਕਾਂ ਵਿੱਚ ਇਸ ਫੈਸਲੇ ਤੋਂ ਬਾਅਦ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਾਲਾ ਜਲਾਲਪੁਰੀਆ ਨੇ ਕਿਹਾ ਕਿ ਉਹ ਖੇਡਾਂ ਦੇ ਨਾਲ-ਨਾਲ ਹੁਣ ਸਮਾਜ ਅਤੇ ਪੰਜਾਬ ਦੀ ਬਿਹਤਰੀ ਲਈ ਸਿਆਸੀ ਮੰਚ ਤੋਂ ਆਪਣਾ ਯੋਗਦਾਨ ਪਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਜਤਾਈ ਕਿ ਪਾਲਾ ਜਲਾਲਪੁਰੀਆ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਖੇਡਾਂ ਅਤੇ ਨੌਜਵਾਨਾਂ ਦੇ ਮੁੱਦਿਆਂ 'ਤੇ ਹੋਰ ਮਜ਼ਬੂਤੀ ਮਿਲੇਗੀ।
Click to Follow Babushahi Facebook page →