ਐਮਪੀ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਤੇ ਭੇਤ ਕਾਇਮ
ਰਿਵਾਈਜ਼ਡ ਪਟੀਸ਼ਨ ਨਹੀਂ ਹੋ ਸਕੀ ਪੇਸ਼
ਕੁਲਵਿੰਦਰ ਸਿੰਘ
ਅੰਮ੍ਰਿਤਸਰ 14 ਨਵੰਬਰ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਬੇਲ ਪਟੀਸ਼ਨ ਤੇ ਫਿਲਹਾਲ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਹੈ ਉਸ ਦਾ ਕਾਰਨ ਹੈ ਕਿ ਅੰਮ੍ਰਿਤ ਪਾਲ ਸਿੰਘ ਦੇ ਵਕੀਲਾਂ ਵੱਲੋਂ ਰਿਵਾਈਜ ਪਟੀਸ਼ਨ ਅੱਜ ਮਾਨਯੋਗ ਅਦਾਲਤ ਵਿੱਚ ਦਾਖਲ ਕੀਤੀ ਜਾਣੀ ਸੀ ਪਰ ਅੱਜ ਸਵੇਰ ਤੋਂ ਹੀ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਮਾਣਯੋਗ ਅਦਾਲਤ ਵਿੱਚ ਪਟੀਸ਼ਨ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਾਮ ਤੱਕ ਇਹ ਪਟੀਸ਼ਨ ਦਾਖਿਲ ਨਹੀਂ ਹੋ ਸਕੀ ਹਾਲਾਂਕਿ ਵਕੀਲਾਂ ਦੇ ਪੈਨਲ ਵੱਲੋਂ ਜੱਜ ਸਾਹਿਬਾਨ ਦੇ ਰਿਹਾਇਸ਼ ਤੇ ਜਾ ਕੇ ਵੀ ਇਸ ਪਟੀਸ਼ਨ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕੁਝ ਕਾਰਨਾ ਕਰਕੇ ਇਹ ਪਟੀਸ਼ਨ ਦਾਖਲ ਨਹੀਂ ਹੋ ਸਕੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲਾਂ ਦੇ ਪੈਨਲ ਨੇ ਦੱਸਿਆ ਕਿ ਉਨਾਂ ਵੱਲੋਂ ਇੱਕ ਰਿਵਾਈਜਡ ਪਟੀਸ਼ਨ ਅੱਜ ਮਾਣਯੋਗ ਅਦਾਲਤ ਵਿੱਚ ਦਾਖਲ ਕੀਤੀ ਜਾਣੀ ਸੀ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਆਉਣ ਦਾ ਸਮੇਂ ਵਿੱਚ ਵਾਧਾ ਅਤੇ ਤਰੀਕ ਵਿੱਚ ਤਬਦੀਲੀ ਸੀ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਅੰਤਿਮ ਰੀਤਾਂ 20 ਤਰੀਕ 20 21 ਅਤੇ 22 ਨਵੰਬਰ ਕਰ ਦਿੱਤੀ ਗਈ ਸੀ ਕਿਉਂਕਿ ਦਿਬੜੂਗੜ੍ਹ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ 14 ਨਵੰਬਰ ਤੱਕ ਪੰਜਾਬ ਭੇਜਣ ਦੀ ਕਾਰਵਾਈ ਤੋਂ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਅੰਤਿਮ ਰੀਤ ਰਿਵਾਜਾਂ ਦੀ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਗਿਆ ਸੀ ਜਿਸ ਦੀ ਪਟੀਸ਼ਨ ਅੱਜ ਦਾਖਲ ਕੀਤੀ ਜਾਣੀ ਸੀ ਜਿਸ ਵਿੱਚ ਇਸ ਤਰੀਕ ਨੂੰ ਬਦਲ ਕੇ 17 ਨਵੰਬਰ ਕੀਤਾ ਗਿਆ ਹੈ ਪਰ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਅਦਾਲਤ ਵਿੱਚ ਇਹ ਪਟੀਸ਼ਨ ਦਾਖਿਲ ਨਹੀਂ ਹੋ ਸਕੀ ਅਤੇ ਵਕੀਲਾਂ ਦੇ ਪੈਨਲ ਹਰਜੋਤ ਸਿੰਘ ਮਾਨ ਕਰਮਵੀਰ ਸਿੰਘ ਰਿਤੂ ਰਾਜ ਸਿੰਘ ਸੰਧੂ ਰਵਿੰਦਰ ਸਿੰਘ ਮਾਹਲ ਕੁਲਜੀਤ ਸਿੰਘ ਕੰਬੋਜ
ਦਾ ਕਹਿਣਾ ਹੈ ਕਿ ਉਹ ਭਲਕੇ ਐਤਵਾਰ ਜਾਂ ਫਿਰ ਸੋਮਵਾਰ ਨੂੰ ਦੁਬਾਰਾ ਪਟੀਸ਼ਨ ਦਾਖਲ ਕਰਨ ਦੀ ਕੋਸ਼ਿਸ਼ ਕਰਨਗੇ ਜੇਕਰ ਫਿਰ ਵੀ ਪਟੀਸ਼ਨ ਐਂਟਰਟੇਨ ਨਹੀਂ ਕੀਤੀ ਜਾਂਦੀ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ ਹਾਲਾਂਕਿ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਦੀ ਇਜਾਜ਼ਤ ਅੰਮ੍ਰਿਤ ਪਾਲ ਸਿੰਘ ਨੂੰ ਮਿਲ ਚੁੱਕੀ ਹੈ ਪਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਵਾਈਜਡ ਪਟੀਸ਼ਨ ਕਦੋਂ ਦਾਖਲ ਹੁੰਦੀ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਉਸ ਉੱਤੇ ਕੀ ਫੈਸਲਾ ਦਿੱਤਾ ਜਾਂਦਾ ਹੈ ਇਸ ਉੱਤੇ ਭੇਤ ਬਰਕਰਾਰ ਹੈ
ਇਸ ਮੌਕੇ ਵਾਰਸ ਪੰਜਾਬ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪਧਰੀ ਨੇ ਕਿਹਾ ਕਿ ਵਕੀਲ ਸਾਹਿਬਾਨ ਦੇ ਪੈਨਲ ਵੱਲੋਂ ਅੱਜ ਸਵੇਰ ਤੋਂ ਹੀ ਮਾਨਯੋਗ ਅਦਾਲਤ ਵਿੱਚ ਰਿਵਾਈਜ਼ਡ ਪਟੀਸ਼ਨ ਦਾਖਲ ਕਰਨ ਦੀ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਅਦਾਲਤ ਵੱਲੋਂ ਇਹ ਪਟੀਸ਼ਨ ਨੂੰ ਐਂਟਰਟੇਨ ਨਹੀਂ ਕੀਤਾ ਗਿਆ ਉਹਨਾਂ ਕਿਹਾ ਕੀ ਉਹਨਾਂ ਦੇ ਵਕੀਲਾਂ ਵੱਲੋਂ ਸੋਮਵਾਰ ਨੂੰ ਫਿਰ ਮਾਣਯੋਗ ਡਿਊਟੀ ਮੈਜਿਸਟਰੇਟ ਅੱਗੇ ਹਾਜ਼ਰ ਹੋ ਕੇ ਇਸ ਪਟੀਸ਼ਨ ਨੂੰ ਦਾਖਲ ਕੀਤਾ ਜਾਵੇਗਾ
ਪੰਜਾਬ ਸਰਕਾਰ ਦੇ ਰੋਲ ਬਾਰੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਈ ਤਰ੍ਹਾਂ ਦੇ ਹਲਫਨਾਮੇ ਪੰਜਾਬ ਸਰਕਾਰ ਵੱਲੋਂ ਦਾਖਲ ਕਰਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣ ਤੋਂ ਰੋਕਿਆ ਗਿਆ ਹੈ ਇਸ ਤੋਂ ਸਾਫ ਪਤਾ ਚਲਦਾ ਹੈ ਕਿ ਸਰਕਾਰ ਰਾਜਨੀਤਿਕ ਰੰਜਿਸ਼ ਦੇ ਤਹਿਤ ਇਹ ਸਾਰਾ ਕੰਮ ਕਰ ਰਹੀ ਹੈ
- Download Babushahi App
-
-