ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ
Keir Starmer ਦੇ ਅਸਤੀਫ਼ੇ ਤੋਂ ਬਾਅਦ ਸੰਭਾਲੀ ਕਮਾਨ; ਕੈਬਨਿਟ 'ਚ 2 ਭਾਰਤੀ ਮੂਲ ਦੇ ਲੀਡਰ ਸ਼ਾਮਲ
ਬਾਬੂਸ਼ਾਹੀ ਬਿਊਰੋ
ਲੰਡਨ, 22 ਜੁਲਾਈ (2026): ਬ੍ਰਿਟੇਨ 'ਚ ਇੱਕ ਵੱਡਾ Political Change ਦੇਖਣ ਨੂੰ ਮਿਲਿਆ ਹੈ, ਜਿੱਥੇ ਲੇਬਰ ਪਾਰਟੀ ਦੇ ਆਗੂ ਐਂਡੀ ਬਰਨਹੈਮ (Andy Burnham) ਨੇ ਦੇਸ਼ ਦੇ ਨਵੇਂ Prime Minister ਵਜੋਂ Oath ਚੁੱਕ ਕੇ ਅਹੁਦਾ ਸੰਭਾਲ ਲਿਆ ਹੈ। ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ (Keir Starmer) ਵੱਲੋਂ 10 Downing Street ਤੋਂ ਆਪਣਾ Resignation ਦੇਣ ਤੋਂ ਬਾਅਦ ਬਰਨਹੈਮ ਨੇ Buckingham Palace ਵਿਖੇ King Charles III ਨਾਲ ਮੁਲਾਕਾਤ ਕਰਕੇ ਨਵੀਂ Government ਦਾ ਗਠਨ ਕੀਤਾ। ਇਸ ਦੇ ਨਾਲ ਹੀ ਉਹ ਪਿਛਲੇ 10 ਸਾਲਾਂ ਵਿੱਚ ਯੂਕੇ ਦੇ 7ਵੇਂ ਪ੍ਰਧਾਨ ਮੰਤਰੀ ਬਣ ਗਏ ਹਨ।
ਅਹੁਦਾ ਸੰਭਾਲਦਿਆਂ ਹੀ ਬਰਨਹੈਮ ਨੇ ਆਪਣੀ ਨਵੀਂ Cabinet ਦਾ ਐਲਾਨ ਕੀਤਾ, ਜਿਸ ਵਿੱਚ ਦੋ ਭਾਰਤੀ ਮੂਲ ਦੇ ਲੀਡਰਾਂ ਨੂੰ ਅਹਿਮ Positions ਦਿੱਤੀਆਂ ਗਈਆਂ ਹਨ। ਕਨਿਸ਼ਕ ਨਾਰਾਇਣ (Kanishka Narayan) ਨੂੰ Artificial Intelligence (AI) ਮੰਤਰੀ ਅਤੇ ਲੀਜ਼ਾ ਨੰਦੀ (Lisa Nandy) ਨੂੰ Culture Minister ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ John Healey ਨੂੰ Finance Minister, Ed Miliband ਨੂੰ Foreign Secretary, Shabana Mahmood ਨੂੰ Home Secretary ਅਤੇ Yvette Cooper ਨੂੰ Health Minister ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਵੀਂ ਸਰਕਾਰ ਨੇ ਆਪਣਾ ਪਹਿਲਾ ਵੱਡਾ Decision ਲੈਂਦਿਆਂ ਸਤੰਬਰ 2025 'ਚ ਪੇਸ਼ ਕੀਤੀ ਗਈ ਵਿਵਾਦਪੂਰਨ Digital ID Scheme ਨੂੰ ਰੱਦ ਕਰ ਦਿੱਤਾ ਹੈ, ਜਿਸ ਦਾ Civil Rights Groups ਵੱਲੋਂ Privacy ਅਤੇ Data Security ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ। ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਸਾਹਮਣੇ Slow Economic Growth, Inflation, Defense Budget, ਅਤੇ Illegal Immigration ਵਰਗੀਆਂ ਵੱਡੀਆਂ Challenges ਮੌਜੂਦ ਹਨ।
- Download Babushahi App
-
-