ਇੱਕ ਲੇਖਕ, ਤਿੰਨ ਕਿਤਾਬਾਂ; ਚਾਰ ਦਹਾਕਿਆਂ ਦੀ ਜੀਵਨ-ਗਾਥਾ
-ਕਲਾਸਰੂਮ ਦੀਆਂ ਘੰਟੀਆਂ ਤੋਂ ਸਾਹਿਤ ਦੇ ਪੰਨਿਆਂ ਤੱਕ ਪਹੁੰਚੀ ਗੁਰਸ਼ਮਿੰਦਰ ਸਿੰਘ ਜਗਪਾਲ ਦੀ ਯਾਤਰਾ; ਤਿੰਨ ਨਵੀਆਂ ਪੁਸਤਕਾਂ ਦਾ ਲੋਕ-ਅਰਪਣ
ਸੁਖਮਿੰਦਰ ਭੰਗੂ
ਲੁਧਿਆਣਾ, 9 ਸਤੰਬਰ 2026- ਉੱਘੇ ਸਿੱਖਿਆ-ਸ਼ਾਸਤਰੀ, ਕਵੀ, ਅਨੁਵਾਦਕ ਅਤੇ ਲੇਖਕ ਗੁਰਸ਼ਮਿੰਦਰ ਸਿੰਘ ਜਗਪਾਲ ਦੀਆਂ ਤਿੰਨ ਨਵੀਆਂ ਪੁਸਤਕਾਂ—The Song of the Amaltas, Soulcraft: Poems on the Lessons That Last ਅਤੇ The Space Between Bells—ਦਾ ਲੋਕ-ਅਰਪਣ ਨਿਰਵਾਣਾ ਲਗਜ਼ਰੀ ਹੋਟਲ ਦੇ ਆਕਸਫੋਰਡ ਹਾਲ ਵਿੱਚ ਕੀਤਾ ਗਿਆ।
ਸਮਾਗਮ ਵਿੱਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ, ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ, ਚਿੰਤਕ ਅਮਰਜੀਤ ਗਰੇਵਾਲ, ਡਾ. ਅਜ਼ੀਜ਼ ਪਰਿਹਾਰ, ਜਸ ਪ੍ਰੀਤ ਸਮੇਤ ਸਾਹਿਤ, ਸਿੱਖਿਆ ਅਤੇ ਕਲਾ ਖੇਤਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਅਸ਼ਮੀਤ ਨਾਲ ਗੱਲਬਾਤ ਦੌਰਾਨ ਜਗਪਾਲ ਨੇ ਆਪਣੀ ਚਾਰ ਦਹਾਕਿਆਂ ਤੋਂ ਵੱਧ ਦੀ ਸਿੱਖਿਆ-ਯਾਤਰਾ, ਕਵਿਤਾ ਅਤੇ ਅਨੁਵਾਦ ਨਾਲ ਆਪਣੇ ਰਿਸ਼ਤੇ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਘੰਟੀਆਂ ਨੇ ਭਾਵੇਂ ਉਨ੍ਹਾਂ ਦੇ ਦਿਨ ਮਾਪੇ, ਪਰ ਜ਼ਿੰਦਗੀ ਦੇ ਸਭ ਤੋਂ ਡੂੰਘੇ ਸਬਕ ਉਨ੍ਹਾਂ ਨੇ ਇਨ੍ਹਾਂ ਘੰਟੀਆਂ ਦੇ ਦਰਮਿਆਨ ਦੀ ਖ਼ਾਮੋਸ਼ੀ ਵਿੱਚ ਸਿੱਖੇ।
ਵਕਤਾਵਾਂ ਨੇ ਜਗਪਾਲ ਦੀ ਅਨੁਵਾਦਕਾਰੀ ਨੂੰ ਪੰਜਾਬੀ ਸਾਹਿਤ ਨੂੰ ਅੰਗਰੇਜ਼ੀ ਪਾਠਕਾਂ ਤੱਕ ਪਹੁੰਚਾਉਣ ਵਾਲਾ ਮਹੱਤਵਪੂਰਨ ਪੁਲ ਕਰਾਰ ਦਿੱਤਾ। ਸਮਾਗਮ ਦੌਰਾਨ ਤਿੰਨੋਂ ਪੁਸਤਕਾਂ ਨੂੰ ਜਗਪਾਲ ਦੀ ਸਿੱਖਿਆ, ਸਾਹਿਤ ਅਤੇ ਜੀਵਨ-ਅਨੁਭਵਾਂ ਦੀ ਸਾਂਝੀ ਅਭਿਵਿਅਕਤੀ ਵਜੋਂ ਰੇਖਾਂਕਿਤ ਕੀਤਾ ਗਿਆ।
- Download Babushahi App
-
-