ਇੰਦਰਪੁਰੀ ਸਰਕਾਰੀ ਕੰਨਿਆ ਸਕੂਲ ਹੇੜੀਆਂ ਦੀ ਵੇਟ ਲਿਫਟਰ ਅਰਪਿਤਾ ਬਣੀ ਚੈਂਪੀਅਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 27 ਨਵੰਬਰ 2025
ਪਿਛਲੇ ਦਿਨੀ ਰਾਮਗੜੀਆ ਕਾਲਜ ਫਗਵਾੜਾ ਵਿਖੇ ਹੋਏ ਅੰਡਰ 17 ਲੜਕੀਆਂ ਦੇ ਵੇਟ ਲਿਫਟਿੰਗ ਦੇ ਮੁਕਾਬਲਿਆਂ ਵਿੱਚ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈ. ਸਕੂਲ ਹੇੜੀਆਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਦਿਆਰਥਣ ਅਰਪਿਤਾ ਪੁੱਤਰੀ ਜਸਵੰਤ ਰਾਏਪੁਰ ਡੱਬਾ / ਗੁਰਪ੍ਰੀਤ ਕੌਰ ਨੇ ਚੈਂਪੀਅਨਸ਼ਿਪ ਜਿੱਤ ਕੇ ਗੋਲਡ ਮੈਡਲ ਹਾਸਲ ਕੀਤਾ l ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਇਹ ਖਿਡਾਰਨ ਨੇ ਪਹਿਲਾਂ ਸਕੂਲ ਖੇਡਾਂ ਪੰਜਾਬ ਜੋ ਦੇਹਰੀਵਾਲ ਜਿਲਾ ਹੁਸ਼ਿਆਰਪੁਰ ਵਿੱਚ ਹੋਈਆਂ ਵਿੱਚੋਂ ਅੰਡਰ-17 ਸਾਲ ਵਿੱਚ ਦੂਜੀ ਪੁਜੀਸ਼ਨ ਹਾਸਲ ਕੀਤੀ, ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦੋ ਗੋਲਡ ਮੈਡਲ ਪਿਛਲੇ ਸਾਲਾਂ ਵਿੱਚ ਜਿੱਤੇ ਅਤੇ 26 ਜਨਵਰੀ 25 ਨੂੰ ਸਨਮਾਨ ਹਾਸਲ ਕੀਤਾ ਇਸ ਤਰ੍ਹਾਂ ਹੀ ਹੁਣ ਵੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਨਾ, ਸਕੂਲ ਦਾ ਨਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਗੋਲਡ ਮੈਡਲ ਪ੍ਰਾਪਤ ਕਰਕੇ ਕੀਤਾ ਇਹ ਖਿਡਾਰਨ ਸਾਡੇ ਸਕੂਲ ਦਾ ਮਾਣ l ਇਸ ਮੌਕੇ ਉਹਨਾਂ ਨੇ ਖਿਡਾਰਨ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀl ਉਹਨਾਂ ਨੇ ਕੋਚ ਮਨਜੀਤ ਕੁਮਾਰ ਅਤੇ ਅਗਵਾਈ ਕਰ ਰਹੇ ਸਰਦਾਰ ਨਰਿੰਦਰ ਸਿੰਘ ਕੰਪਿਊਟਰ ਅਧਿਆਪਕ ਨੂੰ ਵੀ ਵਧਾਈ ਦਿੱਤੀ ਇਸ ਮੌਕੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿੱਚ ਨੈਸ਼ਨਲ ਲੈਫਟਿੰਗ ਖੇਡਾਂ ਵਿੱਚ ਹਿੱਸਾ ਲੈਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਕੌਰ, ਲੈਕ. ਮੱਖਣ ਬਖਲੌਰ, ਜਤਿੰਦਰ ਕੁਮਾਰ, ਨਰਿੰਦਰ ਸਿੰਘ, ਸੀਮਾ ਰਾਣੀ,ਅਨੀਤਾ ਰਾਣੀ, ਮਨਦੀਪ ਕੌਰ, ਸੀਮਾ ਕਲਸੀ, ਨਵਜੋਤ ਕੌਰ, ਪਰਮਜੀਤ ਕੈਂਪਸ ਮੈਨੇਜਰ,ਮਨਪ੍ਰੀਤ ਕੌਰ ਪੂਜਾ ਮੈਡਮ,ਪਰਮਜੀਤ ਕੌਰ, ਇੰਦਰਜੋਤ ਆਦਿ ਹਾਜ਼ਰ ਸਨ