ਅਮਿਤ ਸ਼ਾਹ ਦਾ ਦੌਰਾ: ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਪੂਨਮ ਸਿੰਘ ਵੱਲੋਂ ਮਨਾਹੀ ਦੇ ਹੁਕਮ ਜਾਰੀ
ਅਸ਼ੋਕ ਵਰਮਾ
ਮਾਨਸਾ, 20 ਅਕਤੂਬਰ 2026:ਵਧੀਕ ਜ਼ਿਲ੍ਹਾ ਮੈਜਿਸਟਰੇਟ ਮਾਨਸਾ ਪੂਨਮ ਸਿੰਘ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੈਲਪੈਡ ਵਾਲੀ ਜਗ੍ਹਾ, ਨਵੀਂ ਅਨਾਜ ਮੰਡੀ ਮਾਨਸਾ-ਸਿਰਸਾ ਰੋਡ, ਮਾਨਸਾ, ਸਵਰਗਵਾਸੀ ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼, ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ, ਗਰੀਨ ਵੈਲੀ ਮਾਨਸਾ ਦੇ ਏਰੀਆ ਅੰਦਰ/ਆਸ ਪਾਸ ਅਤੇ ਵੀ.ਵੀ.ਆਈ.ਪੀ. ਰੂਟ ਦੇ ਏਰੀਆ ਤੋਂ 02 ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦੇ ਏਰੀਆ ਵਿਚ 20 ਅਕਤੂਬਰ ਵਾਲੇ ਦਿਨ ਕਿਸੇ ਵੀ ਕਿਸਮ ਦਾ ਹਥਿਆਰ ਚੁੱਕ ਕੇ ਲਿਜਾਣ ਅਤੇ ਕਿਸੇ ਕਿਸਮ ਦੇ ਪਟਾਕੇ ਚਲਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਭਾਰਤ ਸਰਕਾਰ ਸ਼ਹਿਰ ਮਾਨਸਾ ਵਿਚ ਸਵ. ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਅਫਸੋਸ ਮਿਲਣੀ ਕਰਨ ਲਈ ਹੈਲੀਕਾਪਟਰ ਰਾਹੀਂ ਨਵੀਂ ਅਨਾਜ ਮੰਡੀ, ਸਿਰਸਾ-ਮਾਨਸਾ ਰੋਡ ਵਿਖੇ ਪਹੁੰਚ ਰਹੇ ਹਨ। ਇਸ ਉਪਰੰਤ ਸਵ. ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼, ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ, ਮਾਨਸਾ ਵਿਖੇ ਪਹੁੰਚਣਗੇ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਹੈਲਪੈਡ ਵਾਲੀ ਜਗ੍ਹਾ, ਨਵੀਂ ਅਨਾਜ ਮੰਡੀ, ਸਿਰਸਾ-ਮਾਨਸਾ ਰੋਡ ਅਤੇ ਸਵ. ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼, ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ, ਮਾਨਸਾ ਦੇ ਏਰੀਆ, ਗਰੀਨ ਵੈਲੀ ਮਾਨਸਾ ਦੇ ਏਰੀਆ ਅੰਦਰ/ਆਸ ਪਾਸ ਅਸਲਾ ਚੁੱਕਣ ਅਤੇ ਪਟਾਕੇ ਚਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਇਹ ਹੁਕਮ 20 ਅਕਤੂਬਰ ਲਈ ਲਾਗੂ ਰਹੇਗਾ।
- Download Babushahi App
-
-