ਅਮਿਤ ਸ਼ਾਹ ਦੇ NDA ਦਾ ਮਤਲਬ ਤਾਂ ਤੁਸੀਂ ਸਮਝੋ- ਮਜੀਠੀਆ ਬੋਲੇ ਗੱਠਜੋੜ 'ਤੇ...! (ਵੇਖੋ ਵੀਡੀਓ)
Babushahi Network
ਚੰਡੀਗੜ੍ਹ 2 ਨਵੰਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਨਡੀਏ ਗੱਠਜੋੜ ਵਾਲੇ ਬਿਆਨ 'ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ। ਮਜੀਠੀਆ ਅੱਜ ਜਦੋਂ ਪ੍ਰੈਸ ਕਾਨਫਰਸ ਕਰ ਰਹੇ ਸਨ ਤਾਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਮਿਤ ਸ਼ਾਹ ਵਾਰ-ਵਾਰ ਇਹੋ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ ਐਨਡੀਏ ਗੱਠਜੋੜ ਦੀ ਸਰਕਾਰ ਬਣੇਗੀ। ਇਸ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਬੜਾ ਮਜ਼ਾਕੀਆ ਲੈ ਜੇ ਵਿੱਚ ਪੱਤਰਕਾਰ ਨੂੰ ਕਿਹਾ ਕਿ ਤੁਹਾਨੂੰ ਕਿਉਂ ਢਿੱਡ ਪੀੜ ਹੋ ਰਹੀ ਹੈ? ਜਾ ਆਓ ਸ਼ਾਹ ਸਾਹਿਬ ਕੋਲ ਸਥਿਤੀ ਸਪਸ਼ਟ ਕਰ ਦੇਣਗੇ ਤੁਹਾਨੂੰ...।
ਮਜੀਠੀਆ ਨੇ ਅੱਗੇ ਕਿਹਾ, ਮੇਰੇ ਵੀਰ (ਪਤਰਕਾਰ ਨੂੰ ਕਿਹਾ) ਜਿਹੜੇ ਅੱਜ ਤਿੰਨ (AAP ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ) ਗਏ ਆ, ਸ਼ਾਹ ਜੀ ਕੋਲ ਉਹਨਾਂ ਬਾਰੇ ਵੀ ਪੁੱਛ ਲੈਣਾ, ਮੇਰੇ ਗਰੀਬ ਕੋਲੋਂ ਕਾਹਦੇ ਸਪਸ਼ਟੀਕਰਨ ਲੈਂਦੇ ਲੈਂਦੇ ਕਿਤੇ ਕੋਈ, ਹੋਰ ਕੋਈ ਪੰਗਾ ਪਵਾ ਦਈਏ..! ਵੈਸੇ ਉਹਨਾਂ ਨੇ ਦੱਸ ਹੀ ਦਿੱਤੀ ਹੈ ਸਾਰੀ ਕਹਾਣੀ ਹੁਣ ਮੈਂ ਨਾ ਮਾਨੂੰ ਦਾ ਤਾਂ ਇਲਾਜ ਕੋਈ ਨਹੀਂ। ਮਜ਼ਾਕ ਵਿੱਚ ਮਜੀਠੀਏ ਨੇ ਕਿਹਾ, ਤੁਹਾਡਾ ਪਿਆਰ (ਪੱਤਰਕਾਰ ਨੂੰ ਕਿਹਾ) ਕਿਤੇ ਕੇਜਰੀਵਾਲ ਨਾਲ ਤਾਂ, ਨਹੀਂ ਸਰ. ਫਿਰ ਠੀਕ! ਕਿਉਂਕਿ ਜਦ ਉਹਨਾਂ (ਅਮਿਤ ਸ਼ਾਹ ਨੇ) ਕਹਿ'ਤਾ ਤਾਂ ਫਿਰ ਮੈਂ ਨਾ ਮਾਨੂ ਦਾ ਕੀ ਇਲਾਜ? ਐਨਡੀਏ ਦਾ ਮਤਲਬ ਤਾਂ ਤੁਸੀਂ ਸਮਝਦੇ ਹੋ ਗੱਠਜੋੜ।
- Download Babushahi App
-
-