ਅਮਰੀਕਾ ਇਰਾਨ ਜੰਗ ਵਿਚਾਲੇ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਨਾਂਪੱਖੀ, ਤੁਰੰਤ ਪੁਨਰ ਗਠਨ ਹੋਵੇ : ਪ੍ਰੋ. ਬਡੂੰਗਰ
ਜੰਗ ਦੌਰਾਨ ਫੈਸਲੇ ਵੀਟੋਪਾਵਰ ਰਾਹੀਂ ਨਹੀਂ ਸਗੋਂ ਫੈਸਲੇ ਲੋਕਤੰਤਰੀ ਹੋਣ
ਜਗਤਾਰ ਸਿੰਘ
ਪਟਿਆਲਾ 12 ਅਪ੍ਰੈਲ 2026:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ਵ ਸੁਰੱਖਿਆ ਕੌਂਸਲ ਅਤੇ ਵਿਸ਼ਵ ਮਨੁੱਖੀ ਅਧਿਕਾਰ ਕੌਂਸਲ ਵਿਸ਼ਵੀ ਸੰਸਥਾਵਾਂ ਦੇ ਮੁੜ ਪੁਨਰਗਠਨ ਦੀ ਮੰਗ ਕੀਤੀ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਮਰੀਕਾ ਇਰਾਨ ਦੋ ਦੇਸ਼ਾਂ ਵਿਚ ਚੱਲ ਰਹੀ ਜੰਗ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ, ਅਤੇ ਅਜਿਹੇ ਵਿਚ ਵਿਸ਼ਵੀ ਸੰਸਥਾਵਾਂ ਦੀ ਭੂਮਿਕਾ ਕਾਰਗਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਾਂਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਇਹ ਸੰਸਥਾਵਾਂ ਹੋਂਦ ਵਿਚ ਆਈਆਂ ਸਨ, ਜੋ ਬੇਅਰਥ ਹੋ ਕੇ ਰਹਿ ਗਈਆਂ ਹਨ। ਸਾਬਕਾ ਪ੍ਰਧਾਨ ਨੇ ਦੱਸਿਆ ਕਿ ਇਹ ਸੰਸਥਾਵਾਂ ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਉਲੰਘਣਾ ਦੀ ਜਾਂਚ ਲਈ ਕੰਮ ਕਰਦੀਆਂ ਹਨ, ਪਰ ਹੁਣ ਜਦੋਂ ਅਮਰੀਕਾ ਇਰਾਨ ਵਿਚਾਲੇ ਜੰਗ ਭਿਆਨਕ ਮੋੜ ਵੱਲ ਵਿਖਾਈ ਦੇ ਰਹੀ ਹੈ ਅਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਤਾਂ ਅਜਿਹੇ ਵਿਚ ਵਿਸ਼ਵ ਦੀਆਂ ਦੋਵੇਂ ਸੰਸਥਾਵਾਂ ਸਿਵਾਏ ਬਿਆਨਬਾਜ਼ੀ ਦੇ ਕੁਝ ਵੀ ਨਹੀਂ ਕਰ ਸਕੀਆਂ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿਕਿਓਰਿਟੀ ਕੌਂਸਲ ਦੇ ਮੁਖੀ ਐਨਟੋਨੀਓ ਵੀ ਮੰਨ ਰਹੇ ਹਨ ਕਿ ਪੰਜ ਵੱਡੀ ਸ਼ਕਤੀਸ਼ਾਲੀ ਮੁਲਕਾਂ ਪਾਸ ਵੀਟੋਪਾਵਰ ਹੋਣ ਕਾਰਨ ਇਹ ਦੋਵੇਂ ਸੰਸਥਾਵਾਂ ਬੇਅਰਥ ਹੋ ਹਨ ਅਤੇ ਤਿੰਨ ਵਾਰ ਤਾਂ ਗੁਟਰੇਜ ਵੱਲੋਂ ਜੰਗਬੰਦੀ ਲਈ ਕਿਹਾ ਗਿਆ ਹੈ ਪਰ ਸਭ ਬੇਅਰਥ ਹੀ ਸਾਬਤ ਹੋਇਆ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਿਸ਼ਚੇ ਹੀ ਗੁਟਰੇਸ ਵੱਲੋਂ ੰਡੂੰਘੀ ਨਿਰਾਸ਼ਤਾ ਅਤੇ ਬੇਵਸੀ ਕਾਰਨ ਹੀ ਦਿੱਤਾ ਗਿਆ ਹੈ। ਇਸ ਲਈ ਇਨ੍ਹਾਂ ਦੋਵਾਂ ਸੰਸਥਾਵਾਂ ਨੂੰ ਭੰਗ ਕਰਕੇ ਦੋਵੇਂ ਹੀ ਵਿਸ਼ਾਲ ਅਤੇ ਸਾਰਥਕ ਸੰਸਥਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕੌਂਸਲਾਂ ਅਤੇ ਸੰਸਥਾਵਾਂ ਦੇ ਫੈਸਲੇ ਵੀਟੋਪਾਵਰ ਰਾਹੀਂ ਨਹੀਂ ਸਗੋਂ ਫੈਸਲੇ ਲੋਕਤੰਤਰੀ ਢੰਗ ਨਾਲ ਸਰਬਸੰਮਤੀ ਜਾਂ ਘੱਟੋ ਘੱਟ ਬਹੁਸਮਤੀ ਨਾਲ ਹੀ ਹੋਣੇ ਚਾਹੀਦੇ ਹਨ ਤਾਂ ਕਿ ਇਹ ਸੰਸਥਾਵਾਂ ਅਰਬਲ ਭਰਪੂਰ ਹੋ ਸਕਣਗੀਆਂ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਮਰੀਕਾ ਇਰਾਨ ਯੁੱਧ ਕਾਰਨ ਵਿਸ਼ਵ ਦੇ ਵਿਗੜਦੇ ਅਤਿ ਮਾਰੂ ਹਾਲਤ ਕਾਰਨ ਸਮੇਂ ਦੀ ਮੰਗ ਬਣ ਚੁੱਕੀ ਹੈ ਕਿ ਵਿਸ਼ਵੀ ਸੰਸਥਾਵਾਂ ਦਾ ਤੁਰੰਤ ਪੁਨਰ ਗਠਨ ਕੀਤਾ ਜਾਵੇ।
Click to Follow Babushahi Facebook page →