ਅਮਰਿੰਦਰ ਸਿੰਘ ਤੁੜ "ਪੂਰਾ ਪੰਜਾਬ "ਲਹਿਰ ਦੇ ਕੌਮੀ ਕਨਵੀਨਰ ਨਿਯੁਕਤ: ਅਜੇਪਾਲ ਸਿੰਘ ਬਰਾੜ
ਮੌਹਾਲੀ 20 ਫਰਵਰੀ,2026 ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਇੱਕ ਅਹਿਮ ਨਿਯੁਕਤੀ ਕਰਦੇ ਹੋਏ, ਮਰਹੂਮ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਤੁੜ ਦੇ ਪੋਤਰੇ, ਮਰਹੂਮ ਮੈਂਬਰ ਪਾਰਲੀਮੈਂਟ ਜੱਥੇਦਾਰ ਲਹਿਣਾ ਸਿੰਘ ਤੁੜ ਦੇ ਪੁੱਤਰ ਅਮਰਿੰਦਰ ਸਿੰਘ ਤੁੜ ਨੂੰ "ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਨਿਯੁਕਤ ਕੀਤਾ ਹੈ। ਸਰਦਾਰ ਬਰਾੜ ਨੇ ਕਿਹਾ ਕਿ, ਮਿਸਲ ਸਤਲੁਜ ਦੇ ਨਾਲ ਅਜਿਹੇ ਪਰਿਵਾਰਾਂ ਦਾ ਜੁੜਨਾ ਸਾਬਿਤ ਕਰਦਾ ਹੈ ਕਿ ਪੰਜਾਬ ਪ੍ਰਤੀ ਸੁਹਿਰਦ ਲੋਕ ਪੂਰਾ ਪੰਜਾਬ ਲਹਿਰ ਨੂੰ ਵੱਡਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਤੁੜ ਨੂੰ ਪੂਰਾ ਪੰਜਾਬ ਦੇ ਕੌਮੀ ਕਨਵੀਨਰ ਨਿਯੁਕਤ ਹੋਣ ਤੇ ਉਨ੍ਹਾਂ ਦੀ ਪਿਛਲੀ ਜ਼ਿੰਮੇਵਾਰੀ ਦੇ ਤੌਰ ਤੇ ਹਰਜੀਤ ਸਿੰਘ ਖਿਜ਼ਰਾਬਾਦ ਨੂੰ ਪੁਆਧ ਜ਼ੋਨ ਦੇ ਇੰਚਾਰਜ ਨਿਯੁਕਤ ਕੀਤੇ ਗਏ ਹਨ।