'ਡੈਮ ਸੁਰੱਖਿਆ ਪ੍ਰੋਟੋਕੋਲ' ਦੀ ਉਲੰਘਣਾ ਕਰਨ ਲਈ ਬੀ.ਬੀ.ਐਮ.ਬੀ ਨੂੰ ਰੱਦ ਕਰੋ- 'ਲੋਕ-ਰਾਜ' ਪੰਜਾਬ
ਸਵੈ-ਨਿਯੰਤਰਣ ਤੋਂ ਬਿਨਾਂ, ਰਿਪੇਰੀਅਨ ਪੰਜਾਬ ਨੂੰ ਡੈਮਾਂ ਤੋਂ ਤਬਾਹੀ ਦਾ ਖ਼ਤਰਾ- 'ਲੋਕ-ਰਾਜ' ਪੰਜਾਬ
ਜਗਤਾਰ ਸਿੰਘ
ਪਟਿਆਲਾ 27 ਮਈ 2026:
ਭਾਖ਼ੜਾ ਬਿਆਸ ਪ੍ਰਬੰਧਨ ਬੋਰਡ ਬੀਬੀਐਮਬੀ ਨੇ ਗੈਰ-ਰਿਪੇਰੀਅਨ ਰਾਜਾਂ ਨੂੰ ਲਾਭ ਪਹੁੰਚਾਉਣ ਲਈ "ਡੈਮ ਸੁਰੱਖਿਆ ਪ੍ਰੋਟੋਕੋਲ" ਦੀ ਉਲੰਘਣਾ ਕਰਕੇ ਸੁਰੱਖਿਅਤ ਡੈਮ ਕਾਰਜਾਂ ਨੂੰ ਜੋਖਮ ਵਿੱਚ ਪਾਇਆ ਹੈ। ਇਹ ਦੋਸ਼ ਅੱਜ ਇੱਥੇ 'ਲੋਕ-ਰਾਜ' ਪੰਜਾਬ ਨੇ ਲਾਇਆ। ਨਾਲਾਇਕ ਪ੍ਰਬੰਧ ਕਾਰਨ, ਲਗਾਤਾਰ ਬਣੀ ਹੋਈ ਗੰਭੀਰ ਸਥਿਤੀ ਦੇ ਨਤੀਜੇ ਵਜੋਂ ਰਿਪੇਰੀਅਨ ਰਾਜ ਪੰਜਾਬ ਵਿੱਚ ਬਾਰ-ਬਾਰ "ਮਨੁੱਖ ਨਿਰਮਿਤ ਹੜ੍ਹ" ਆ ਰਹੇ ਹਨ ਅਤੇ ਇੱਕ ਭਿਆਨਕ ਤਬਾਹੀ ਦਾ ਖ਼ਤਰਾ ਵੀ ਸਿਰ ਤੇ ਮੰਡਰਾ ਰਿਹਾ ਹੈ।
ਅੱਜ ਇੱਥੇ ਪ੍ਰੈਸ ਨੂੰ ਡੈਮਾਂ ਦਾ ਡਾਟਾ ਜਾਰੀ ਕਰਦੇ ਹੋਏ, 'ਲੋਕ-ਰਾਜ' ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਅਤੇ ਸਾਬਕਾ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ 'ਇੰਜੀਨੀਅਰ-ਇਨ-ਚੀਫ਼' ਰਹੇ, ਇੰਜ ਹਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੈਰ-ਰਿਪੇਰੀਅਨ ਹਿੱਸੇਦਾਰਾਂ ਦੇ ਖ਼ੁਦਗ਼ਰਜ਼ ਹਿੱਤਾਂ ਦਾ ਗੁਲਾਮ ਬਣਿਆ ਪੰਜਾਬ ਦੇ ਡੈਮਾਂ ਦਾ ਅਯੋਗ ਪ੍ਰਬੰਧ ਕਿਸੇ ਸਮੇਂ ਵੀ ਪੰਜਾਬ ਲਈ ਇੱਕ ਬਹੁਤ ਵੱਡੀ ਤਬਾਹੀ ਦਾ ਕਾਰਨ ਥਣ ਸਕਦਾ ਹੈ।
ਮੌਜ਼ੂਦਾ ਗੰਭੀਰ ਸਥਿਤੀ ਨੂੰ ਤਬਾਹੀ ਵਿੱਚ ਬਦਲਣ ਅਤੇ ਮਨੁੱਖੀ ਅਧਿਕਾਰਾਂ ਦੀ ਲਗਾਤਾਰ ਉਲੰਘਣਾ ਨੂੰ ਰੋਕਣ ਲਈ, ਪੰਜਾਬ ਦੇ ਦਰਿਆਵਾਂ 'ਤੇ ਬਣੇ ਡੈਮਾਂ ਉੱਪਰ ਬੀਬੀਐਮਬੀ ਦੇ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਨਿਯੰਤਰਣ ਨੂੰ ਤੁਰੰਤ "ਖਾਰਜ ਕਰਕੇ, ਅੰਤਰਰਾਸ਼ਟਰੀ 'ਰਿਪੇਰੀਅਨ ਸਿਧਾਂਤ ਅਨੁਸਾਰ ਡੈਮਾਂ ਨੂੰ ਰਿਪੇਰੀਅਨ ਰਾਜ ਪੰਜਾਬ ਨੂੰ ਸੌਂਪਣ" ਦੀ ਲੋੜ ਹੈ।
25 ਮਈ, 2026 ਨੂੰ, ਭਾਖੜਾ ਡੈਮ ਦਾ ਪਾਣੀ ਦਾ ਪੱਧਰ 1582.32 ਫੁੱਟ ਦਰਜ ਕੀਤਾ ਗਿਆ, ਜੋ ਕਿ 20 ਮਈ ਤੱਕ "ਡੈਮ ਸੁਰੱਖਿਆ ਪ੍ਰੋਟੋਕੋਲ" ਦੇ ਅਨੁਸਾਰ 1462.01 ਫੁੱਟ ਦੇ ਨਿਰਧਾਰਤ ਘੱਟੋ-ਘੱਟ ਡਿਪਲੇਸ਼ਨ ਲੈਵਲ (MDDL) ਦੀ ਬਜਾਏ ਬਹੁਤ ਹੀ ਵੱਧ ਹੈ। ਮੌਜੂਦਾ ਪੱਧਰ ਦੇ ਨਾਲ, ਡੈਮ ਦੀ ਭਰਨ ਦੀ ਸਮਰੱਥਾ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਮੌਜੂਦਾ ਸਥਿਤੀ ਪਿਛਲੇ ਸਾਲ ਦੇ 1561.32 ਫੁੱਟ ਨਾਲੋਂ ਵੀ ਮਾੜੀ ਹੈ।
ਇਸੇ ਤਰ੍ਹਾਂ, ਪੌਂਗ ਡੈਮ ਦੀ ਸਥਿਤੀ ਵੀ ਮਾੜੀ ਹੈ, ਜਿਸਦਾ ਮੌਜੂਦਾ ਪੱਧਰ 1331.63 ਫੁੱਟ ਹੈ। ਜਦੋਂ ਕਿ "ਡੈਮ ਸੁਰੱਖਿਆ ਪ੍ਰੋਟੋਕੋਲ" ਦੇ ਅਨੁਸਾਰ, ਇਹ 1260.01 ਫੁੱਟ ਹੋਣਾ ਚਾਹੀਦਾ ਸੀ। ਡੈਮ ਵਿੱਚ ਜਮ੍ਹਾਂ ਕੀਤੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ 1294.64 ਫੁੱਟ ਦੇ ਪੱਧਰ ਨਾਲੋਂ ਵੀ 31 ਫੁੱਟ ਜ਼ਿਆਦਾ ਹੈ
ਮਾਹਿਰਾਂ ਅਨੁਸਾਰ, ਪੌਂਗ ਡੈਮ ਅਤੇ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਪੱਧਰ, 56,980 ਵਰਗ ਕਿਲੋਮੀਟਰ ਦੇ ਕੈਚਮੈਂਟ ਖੇਤਰ ਵਿੱਚ ਗਰਮੀ ਦੀ ਲਹਿਰ ਕਾਰਨ ਵੱਧ ਬਰਫ਼ ਪਿਘਲਣ ਨਾਲ, ਵਧਣ ਵਾਲਾ ਹੈ। ਡੈਮ ਪੱਧਰ ਨੂੰ ਇਸਦੀ ਨਿਰਧਾਰਤ ਸੁਰੱਖਿਆ ਸੀਮਾ ਤੱਕ ਕੰਟਰੋਲ ਕੀਤੇ ਬਿਨਾਂ, ਮਾਨਸੂਨ ਤਬਾਹੀ ਮਚਾ ਸਕਦਾ ਹੈ। ਅਜਿਹੀ ਅਣਉਚਿਤ ਸਥਿਤੀ ਕਰਕੇ, ਡੈਮ ਦੇ ਆਮ ਬਾਰਸ਼ ਨਾਲ ਵੀ ਵੱਧ ਭਰਨ ਦਾ ਖ਼ਦਸ਼ਾ ਹੈ। ਜਿਸ ਨਾਲ ਭਾਰੀ ਪਾਣੀ ਹੇਠਾਂ ਵੱਲ ਛੱਡਿਆ ਜਾਣਾ ਹੈ, ਜਿਸ ਨਾਲ ਰਿਪੇਰੀਅਨ ਪੰਜਾਬ ਵਿੱਚ "ਮਨੁੱਖ ਦੁਆਰਾ ਸਿਰਜੇ ਮਾਰੂ ਹੜ੍ਹ" ਮੁੜ ਆ ਸਕਦੇ ਹਨ।
*ਉਨ੍ਹਾਂ ਕਿਹਾ ਕਿ, ਛੇ ਦਹਾਕਿਆਂ ਤੋਂ ਡੈਮ ਦੀ ਇੱਕਠੀ ਹੁੰਦੀ ਰਹੀ ਗਾਰ ਬਾਰੇ ਲਾਪਰਵਾਹੀ ਇਸ ਤੋਂ ਵੀ ਗੰਭੀਰ ਮਸਲਾ ਹੈ। ਡੈਮ ਸੁਰੱਖਿਆ ਰਿਪੋਰਟਾਂ ਵਿੱਚ ਉਪਲਬਧ ਅੰਕੜਿਆਂ ਅਨੁਸਾਰ, ਭਾਖੜਾ ਡੈਮ ਦੀ ਭਰਨ ਦੀ ਸਮਰੱਥਾ ਦਾ ਲਗਭਗ 26% ਗੋਬਿੰਦ ਸਾਗਰ ਝੀਲ ਵਿੱਚ, ਗਾਰ ਜੰਮਣ ਨਾਲ ਭਰਿਆ ਹੋਇਆ ਹੈ, ਜਿਸਨੇ ਗਾਰ ਦੇ ਵੱਡੇ-ਵੱਡੇ ਟਿੱਲੇ ਵੀ ਬਣਾ ਦਿੱਤੇ ਹਨ। ਕਈ ਗਾਰ ਦੇ ਟਿੱਲੇ ਤਾਂ 1535 ਫੁੱਟ ਤੱਕ ਉੱਚੇ ਹਨ, ਅਤੇ ਪਾਣੀ ਦੇ ਵਹਾਅ ਨਾਲ ਡੈਮ ਦੀਵਾਰ ਦੇ ਨੇੜੇ 10 ਕਿਲੋਮੀਟਰ ਤੱਕ ਪਹੁੰਚ ਚੁੱਕੇ ਹਨ। ਜੋ ਡੈਮ ਸੁਰੱਖਿਆ ਰਿਪੋਰਟਾਂ ਦੇ ਅਨੁਸਾਰ ਭਾਖੜਾ ਡੈਮ ਦੀ ਕਾਰਜ ਸਮਰੱਥਾ ਅਤੇ ਸੁਰੱਖਿਆ ਲਈ ਗੰਭੀਰ ਚੁਣੌਤੀ ਹਨ।
ਨਿਰੰਤਰ ਉੱਚ ਪੱਧਰੀ ਭਰਾਈ ਦੇ ਦਬਾਅ ਕਾਰਨ, ਭਾਖੜਾ ਡੈਮ ਦਾ ਢਾਂਚਾ ਸਥਾਈ ਤੌਰ 'ਤੇ 1.177 ਇੰਚ ਲਿਫ਼ ਚੁੱਕਾ ਹੈ। ਜੋ ਇਸਦੇ ਨਿਰਧਾਰਤ ਸੁਰੱਖਿਅਤ "ਅਸਥਾਈ ਝੁਕਾਅ" ਜੋ 1.03 ਇੰਚ ਹੈ, ਤੋਂ ਕਿਤੇ ਵੱਧ ਹੈ। ਇਹ 1.777 ਇੰਚ ਝੁਕਾਅ, ਨਵੰਬਰ 2025 ਵਿੱਚ ਮਾਪਿਆ ਗਿਆ ਸੀ, ਜੋ ਫਰਵਰੀ 2026 ਤੱਕ ਠੀਕ ਨਹੀਂ ਹੋਇਆ। ਬਹੁਤ ਵੱਡੀ ਮਾਤਰਾ ਵਿੱਚ ਡੈਮ ਦੇ ਤਲ ਤੇ ਜੰਮੀ ਗ਼ਾਰ ਦੀ ਧੱਕ ਨੇ ਅਤੇ ਡੈਮ ਦੇ ਉੱਚ ਪੱਧਰ ਤੱਕ ਪਾਣੀ ਲਗਾਤਾਰ ਜਮ੍ਹਾਂ ਰੱਖਣ ਦੀ ਧੱਕ ਨੇ, ਇਸ ਲਿਫ਼ ਨੂੰ ਅਸਥਾਈ ਰਹਿਣ ਦੀ ਬਜਾਏ ਸਥਾਈ ਬਣਾ ਦਿੱਤਾ ਹੈ। ਜੋ ਡੈਮ ਦੀ ਸੁਰੱਖਿਆ ਲਈ ਵੱਡੀ ਚੁਨੌਤੀ ਬਣ ਚੁੱਕੀ ਹੈ।
ਡੈਮ ਸੁਰੱਖਿਆ ਰਿਪੋਰਟਾਂ ਦੇ ਅਨੁਸਾਰ, ਗੋਤਾਖੋਰਾਂ ਦੁਆਰਾ ਨਿਰੀਖਣ ਕਰਨ 'ਤੇ, ਹਾਲਾਂਕਿ ਡੈਮ ਦੇ ਢਾਂਚੇ ਵਿੱਚ "ਕੋਈ ਦਰਾੜ ਜਾਂ ਪਾਣੀ ਦਾ ਰਿਸਾਅ" ਨਹੀਂ ਪਾਇਆ ਗਿਆ। ਪਰ ਡੈਮ ਨਿਰਧਾਰਤ ਅਸਥਾਈ ਝੁਕਾਅ ਸੀਮਾ ਤੋਂ ਵੱਧ "ਲਗਾਤਾਰ ਤਣਾਅ ਹੇਠ" ਹੋਣ ਕਾਰਨ, 1.777 ਇੰਚ ਦਾ ਸਥਾਈ ਝੁਕਾਅ ਡੈਮ ਸੁਰੱਖਿਆ ਲਈ ਇੱਕ ਗੰਭੀਰ ਚਿੰਤਾ ਦਾ ਕਾਰਨ ਬਣ ਚੁੱਕਾ ਹੈ, ਭਾਵੇਂ ਫ਼ੌਰੀ ਖ਼ਤਰਾ ਨਾ ਵੀ ਹੋਵੇ। ਡੈਮ ਢਾਂਚੇ ਦੇ ਝੁਕਾਅ ਬਾਰੇ ਇਹ ਡੈਟਾ ਗੂਗਲ ਸਰਚ 'ਤੇ "ਭਾਖੜਾ ਡੈਮ ਸੁਰੱਖਿਆ ਰਿਪੋਰਟਾਂ" ਵਿੱਚ ਉਪਲਬਧ ਹੈ।
ਇੱਕ ਹੋਰ ਪ੍ਰਬੰਧਕ ਅਣਗਹਿਲੀ ਵਿੱਚ, ਪਿਛਲੇ ਸਾਲ ਵਾਂਗ, ਰਾਜਸਥਾਨ ਨੂੰ ਪਾਣੀ ਪਹੁੰਚਾਉਣ ਵਾਲੀ ਰਾਜਸਥਾਨ/ਇੰਦਰਾ ਗਾਂਧੀ ਨਹਿਰ ਨੂੰ ਕੰਕ੍ਰੀਟੀਕਰਨ ਲਈ, ਮਾਰਚ 2026 ਤੋਂ ਮੱਧ ਮਈ ਤੱਕ ਬੰਦ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸਦੇ ਨਾਲ ਲੱਗਦੀ ਨਹਿਰ ਦਾ ਪੱਧਰ ਵੀ ਘੱਟ ਰੱਖਿਆ ਗਿਆ ਸੀ ਤਾਂ ਜੋ, ਕੰਕਰੀਟੀਕਰਨ ਲਈ, ਰਾਜਸਥਾਨ ਨਹਿਰ ਦਾ ਤਲ ਸੁਕਾੳਣ ਲਈ ਤੋਂ ਧਰਤੀ ਹੇਠਲੇ ਬਾਹਰ ਕੱਢੇ ਜਾਣ ਵਾਲੇ ਪਾਣੀ ਨੂੰ ਇਸਦੇ 11 ਕਿਲੋਮੀਟਰ ਦੇ ਹਿੱਸੇ ਵਿੱਚ ਹਜ਼ਾਰਾਂ ਟਿਊਬਵੈੱਲ ਪੰਪਾਂ ਦੀ ਵਰਤੋਂ ਕਰਕੇ ਸਾਂਭਿਆ ਜਾ ਸਕੇ। ਤਾਂ ਜੋ ਇੰਦਰਾ ਗਾਂਧੀ ਨਹਿਰ ਦੇ 35 ਫੁੱਟ ਡੂੰਘੇ ਅਧਾਰ ਨੂੰ ਸੁੱਕਾ ਰੱਖਿਆ ਜਾ ਸਕੇ, ਜਿਸ ਤੋਂ ਬਿਨਾਂ ਨਹਿਰ ਦੇ ਅਧਾਰ 'ਤੇ ਕੰਕਰੀਟੀਕਰਨ ਸੰਭਵ ਨਹੀਂ ਸੀ। ਜਿਸ ਗਲਤ ਯੋਜਨਾਬੰਦੀ ਕਾਰਨ, ਇਸ ਬਰਸਾਤ ਦੇ ਮੌਸਮ ਲਈ, ਫਿਰ ਤੋਂ ਮਨੁੱਖ ਨਿਰਮਿਤ ਹੜ੍ਹਾਂ ਦੀ ਸਥਿਤੀ ਮੁੜ ਪੈਦਾ ਕਰ ਦਿੱਤੀ ਗਈ ਹੈ।
ਉਪਲਬਧ ਰਿਪੋਰਟਾਂ ਦੀ ਰੋਸ਼ਨੀ ਵਿੱਚ, ਪੌਂਗ ਅਤੇ ਭਾਖੜਾ ਡੈਮਾਂ ਦਾ "ਸ਼ਰਤਾਂ ਅਧੀਨ ਸੰਚਾਲਨ" ਤੋਂ ਇਲਾਵਾ "ਵੱਧ ਤੋਂ ਵੱਧ ਸੁਰੱਖਿਆ" ਜ਼ਰੂਰੀ ਹੈ।
ਲੋੜੀਂਦੀਆਂ ਸੁਰੱਖਿਆ ਸਾਵਧਾਨੀਆਂ ਸਿਰਫ ਰਿਪੇਰੀਅਨ ਪੰਜਾਬ ਦੀ ਸਖ਼ਤ ਨਿਗਰਾਨੀ ਹੇਠ ਹੀ ਰੱਖੀਆਂ ਜਾ ਸਕਣਗੀਆਂ। ਜੋ ਵਾਰ-ਵਾਰ ਹੜ੍ਹਾਂ ਦੀ ਤਬਾਹੀ ਅਤੇ ਕਿਸੇ ਵੀ ਆਫ਼ਤ ਦੇ ਮੁਹਾਨੇ ਤੇ ਤੇ ਹੈ।
ਕੇਂਦਰ ਵੱਲੋਂ ਦਰਿਆਈ ਪੰਜਾਬ ਨੂੰ ਆਪਣੇ ਡੈਮਾਂ ਉੱਪਰ ਪੂਰਾ ਕੰਟਰੋਲ ਦੇਣ ਦੀ ਬਜਾਏ, ਉਸਨੂੰ ਘੇਰਨ ਦੀ ਸ਼ੱਕੀ ਭੂਮਿਕਾ ਬਹੁਤ ਹੀ ਗੈਰ-ਵਾਜਬ ਅਤੇ ਬੇਇਨਸਾਫ਼ੀ ਵਾਲੀ ਹੈ।
ਵਾਰ-ਵਾਰ ਆਉਣ ਵਾਲੇ "ਮਨੁੱਖ ਨਿਰਮਿਤ ਹੜ੍ਹਾਂ' ਤੋਂ ਅਤੇ ਬਿਗਾਨੇ ਹੱਥੀਂ ਨਾਲਾਇਕ ਡੈਮ ਪ੍ਰਬੰਧ ਫ਼ੇਲ੍ਹ ਹੋਣ ਕਾਰਨ ਕਿਸੇ ਸੰਭਾਵੀ ਮਾਰੂ ਤਰਾਸਦੀ ਤੋਂ ਆਪਣੇ ਆਪ ਨੂੰ ਬਚਾਉਣ ਲਈ, ਪੰਜਾਬ ਕੋਲ ਆਪਣੇ ਡੈਮਾਂ ਉੱਪਰ ਪੂਰਾ ਕੰਟਰੋਲ ਰੱਖਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ।
ਅਜਿਹਾ ਨਾ ਕੀਤੇ ਜਾਣ 'ਤੇ, ਕਿਸੇ ਵੀ ਅਣਹੋਣੀ ਦੀ ਸੂਰਤ ਵਿੱਚ ਰਿਪੇਰੀਅਨ ਪੰਜਾਬ ਦੀ ਹੋਂਦ ਲਈ ਵੀ ਖ਼ਤਰਾ ਸਚੀਂਮੁਚੀਂ ਵਾਪਰ ਸਕਦਾ ਹੈ।
ਕਿਸੇ ਵੀ ਅਣਹੋਣੀ ਕਾਰਨ ਮਨੁੱਖੀ ਜਾਨਾਂ ਦੇ ਨੁਕਸਾਨ ਅਤੇ ਪਸ਼ੂਆਂ, ਜਨਤਕ ਜਾਇਦਾਦ ਅਤੇ ਬੁਨਿਆਦੀ ਢਾਂਚੇ ਦੀ ਵਿਆਪਕ ਤਬਾਹੀ ਦੇ ਜੋਖ਼ਮ ਦੇ ਇਸ ਮਾਮਲੇ 'ਤੇ, ਉਪਲਬਧ ਅੰਕੜਿਆਂ ਦੇ ਮੱਦੇਨਜ਼ਰ, ਵੇਲੇ ਸਿਰਕਦਮ ਚੁੱਕਣ ਦੀ ਬਹੁਤ ਜ਼ਰੂਰੀ ਲੋੜ ਹੈ।
- Download Babushahi App
-
-