ਗੁਰਦਾਸਪੁਰ ਦੀਨਾਨਗਰ ਅਤੇ ਕਾਦੀਆ ਦੀਆਂ ਨਗਰ ਕੌਂਸਲ ਚੋਣਾਂ ਤਿੰਨ ਦਿਨ ਹੋਰ ਅੱਗੇ ਪਈਆਂ -ਹੁਣ 13 ਜੂਨ ਨੂੰ ਹੋਣਗੀਆਂ ਚੋਣਾਂ
ਰੋਹਿਤ ਗੁਪਤਾ /ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 26 ਮਈ 2026- ਗੁਰਦਾਸਪੁਰ ਦੀਨਾ ਨਗਰ ਅਤੇ ਕਾਦੀਆ ਦੀ ਨਗਰ ਕੌਂਸਲ ਚੋਣਾਂ ਜਿਸਦੀ ਮਿਤੀ 10 ਜੂਨ ਨੂੰ ਘੋਸ਼ਤ ਕੀਤੀ ਗਈ ਸੀ, ਹੁਣ ਤਿੰਨ ਦਿਨ ਹੋਰ ਅੱਗੇ ਪਾ ਦਿੱਤੀਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ੈਡਿਊਲ ਅਨੁਸਾਰ ਹੁਣ ਇਹ ਚੋਣਾਂ 13 ਜੂਨ ਨੂੰ ਹੋਣਗੀਆਂ।
ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 30 ਮਈ 2026 ਦਿਨ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ। ਉਮੀਦਵਾਰ ਸਵੇਰੇ 11:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ 03 ਜੂਨ 2026 ਦਿਨ ਬੁੱਧਵਾਰ ਦੁਪਹਿਰ 03:00 ਵਜੇ ਤੱਕ ਹੋਵੇਗੀ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ 04 ਜੂਨ 2026 ਦਿਨ ਵੀਰਵਾਰ ਨੂੰ ਕੀਤੀ ਜਾਵੇਗੀ, ਜਦਕਿ ਉਮੀਦਵਾਰ 05 ਜੂਨ 2026 ਦਿਨ ਸ਼ੁੱਕਰਵਾਰ ਦੁਪਹਿਰ 03:00 ਵਜੇ ਤੱਕ ਆਪਣੇ ਨਾਮ ਵਾਪਸ ਲੈ ਸਕਣਗੇ।
ਨਵੇਂ ਚੋਣ ਪ੍ਰੋਗਰਾਮ ਅਨੁਸਾਰ ਮਿਊਂਸਪਲ ਕੌਂਸਲ ਦੀਨਾਨਗਰ, ਮਿਊਂਸਪਲ ਕੌਂਸਲ ਗੁਰਦਾਸਪੁਰ, ਮਿਊਂਸਪਲ ਕੌਂਸਲ ਕਾਦੀਆਂ ਲਈ ਵੋਟਾਂ 13 ਜੂਨ 2026 ਦਿਨ ਸ਼ਨੀਵਾਰ ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਪੈਣਗੀਆਂ। ਵੋਟਾਂ ਪੈਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਕੀਤੀ ਜਾਵੇਗੀ।
- Download Babushahi App
-
-