ਯੂਕੇ 'ਚ ਅਜਨਾਲਾ ਦੇ ਅੰਮ੍ਰਿਤਪਾਲ ਸਿੰਘ ਦੀ ਮੌਤ
ਪਰਿਵਾਰ ਦਾ ਰੋ ਰੋ ਬੁਰਾ ਹਾਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 6 ਮਈ 2024- ਇੰਗਲੈਂਡ ਗਏ ਕਸਬਾ ਚਮਿਆਰੀ ਨਾਲ ਸੰਬੰਧਿਤ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਇੰਗਲੈਂਡ ਵਿਚ ਬਿਮਾਰੀ ਕਾਰਨ ਮੌਤ ਹੋ ਜਾਣ ਦੀ ਦੁਖਦ ਖ਼ਬਰ ਆਉਣ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫ਼ੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਅੰਗਰੇਜ਼ ਸਿੰਘ ਨੇ ਰੋਂਦਿਆਂ ਦੱਸਿਆ ਕਿ ਅਜੇ 8 ਮਹੀਨੇ ਪਹਿਲਾਂ ਹੀ ਉਸ ਨੇ ਆਪਣੇ ਪਰਿਵਾਰ ਦੇ ਆਰਥਿਕ ਹਲਾਤ ਸੁਧਾਰਨ ਦੀ ਆਸ ਨਾਲ ਜ਼ਮੀਨ ਗਹਿਣੇ ਧਰ ਕੇ ਆਪਣੇ ਪੁੱਤ ਨੂੰ ਇੰਗਲੈਂਡ ਪੜ੍ਹਨ ਲਈ ਭੇਜਿਆ ਸੀ।
ਉਸਨੇ ਦੱਸਿਆ ਕਿ ਇੱਕ ਹਫਤੇ ਪਹਿਲਾਂ ਹੀ ਉਸ ਦੀ ਰਾਤ ਨੂੰ ਉਸ ਆਪਣੇ ਬੇਟੇ ਨਾਲ ਗੱਲ ਹੋਈ ਸੀ ਤੇ ਉਸਨੇ ਕਿਹਾ ਸੀ ਕਿ ਉਹ ਥੋੜੀ ਦੇਰ ਬਾਅਦ ਗੱਲ ਕਰੇਗਾ ਉਸ ਤੋਂ ਬਾਅਦ ਉਸਨੇ ਇੱਕ ਮੈਸੇਜ ਕਰ ਦਿੱਤਾ ਕਿ ਉਹ ਸਵੇਰੇ ਗੱਲ ਕਰੇਗਾ ਜਿਸ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨੀ ਹੋ ਗਈ ਫਿਰ ਉਸ ਦੇ ਮਕਾਨ ਮਾਲਕ ਦਾ ਫੋਨ ਆਇਆ ਕਿ ਅੰਮ੍ਰਿਤ ਪਾਲ ਦੀ ਤਬੀਅਤ ਠੀਕ ਨਹੀਂ ਹੈ ਮੈਂ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹਾਂ ਅਤੇ ਅੱਜ ਇੱਕ ਹਫਤੇ ਬਾਅਦ ਉਸ ਦੀ ਮੌਤ ਦਾ ਸੁਨੇਹਾ ਆ ਗਿਆ ਹੈ।
ਹੁਣ ਪੀੜਿਤ ਪਰਿਵਾਰ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਬੱਚੇ ਦੀ ਡੈਡ ਬਾਡੀ ਨੂੰ ਭਾਰਤ ਲਿਆਂਦਾ ਜਾਵੇ ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕੀ ਪੀੜਿਤ ਪਰਿਵਾਰ ਨੇ ਆਪਣੀ ਜਮੀਨ ਗਹਿਣੇ ਪਾ ਕੇ ਆਪਣੇ ਬੱਚੇ ਨੂੰ 20 ਲੱਖ ਰੁਪਆ ਲਗਾ ਕੇ ਇੰਗਲੈਂਡ ਪੜ੍ਹਨੀ ਭੇਜਿਆ ਸੀ ਜਿਸ ਕਾਰਨ ਘਰ ਦੇ ਹਾਲਾਤ ਵੀ ਕਾਫੀ ਜਿਆਦਾ ਖਰਾਬ ਹੋ ਗਏ ਹਨ ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ
ਮ੍ਰਿਤਕ ਲੜਕੇ ਅੰਮ੍ਰਿਤ ਪਾਲ ਦੀ ਮਾਤਾ ਨੇ ਵੀ ਰੋਂਦੇ ਹੋਏ ਦੱਸਿਆ ਕਿ ਉਸ ਦੀ ਆਪਣੇ ਬੇਟੇ ਨਾਲ ਇੱਕ ਹਫਤਾ ਪਹਿਲਾਂ ਗੱਲ ਬਾਤ ਹੋਈ ਸੀ ਅਤੇ ਉਸ ਤੋਂ ਬਾਅਦ ਉਸਦੀ ਕੋਈ ਗੱਲਬਾਤ ਨਹੀਂ ਹੋਈ ਤੇ ਫੋਨ ਆ ਗਿਆ ਹੈ ਕਿ ਉਸ ਦੀ ਮੌਤ ਹੋ ਗਈ ਹੈ ਉਸ ਨੇ ਵੀ ਰੋਂਦਿਆਂ ਰੋਂਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਸ ਦੇ ਬੇਟੇ ਦੀ ਡੈਡ ਬੋਡੀ ਜਲਦ ਤੋਂ ਜਲਦ ਉਹਨਾਂ ਨੂੰ ਲਿਆ ਕੇ ਦਿੱਤੀ ਜਾਵੇ, ਤਾਂ ਜੋ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।