ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਪੀੜਤ ਲੜਕੀਆਂ ਦੇ ਬਿਆਨਾਂ ’ਤੇ 3 'ਤੇ ਐੱਫ.ਆਈ.ਆਰ. ਦਰਜ
ਕਮਲਜੀਤ ਸੰਧੂ
ਬਰਨਾਲਾ, 20 ਅਗਸਤ, 2026:
ਰੇਪ ਮਾਮਲੇ ਚ ਬਰਨਾਲਾ ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਤਿੰਨ ਪੀੜਤ ਲੜਕੀਆਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ.ਡੀ. ਸੰਜੀਵ ਗੋਇਲ ਨੇ ਦੱਸਿਆ ਕਿ ਸਵੇਰ ਸਮੇਂ ਤਿੰਨ ਲੜਕੀਆਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਲੜਕੀਆਂ ਦੀਆਂ ਮੰਗਾਂ ਅਤੇ ਸ਼ਿਕਾਇਤਾਂ ਸੁਣੀਆਂ।
ਐੱਸ.ਪੀ.ਡੀ. ਗੋਇਲ ਅਨੁਸਾਰ, ਇਹ ਮਾਮਲਾ ਤੁਰੰਤ ਐੱਸ.ਐੱਸ.ਪੀ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ। ਲੜਕੀਆਂ ਦੇ ਬਿਆਨਾਂ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਦਰਖਾਸਤਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਐੱਫ.ਆਈ.ਆਰ. ਨੰਬਰ 72 ਅਤੇ 73 ਦਲਵਿੰਦਰ ਸਿੰਘ ਅਤੇ ਇਕਬਾਲ ਸਿੰਘ ਰਾਏਕੋਟ ਖ਼ਿਲਾਫ਼ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਤੀਜੀ ਲੜਕੀ ਦੀ ਸ਼ਿਕਾਇਤ ’ਤੇ ਪ੍ਰਦੀਪ ਕੁਮਾਰ ਚੌਹਾਨ (ਵਾਸੀ ਬਰਨਾਲਾ) ਖ਼ਿਲਾਫ਼ ਐੱਫ.ਆਈ.ਆਰ. ਨੰਬਰ 410 ਦਰਜ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਅਦਾਲਤ ਵਿੱਚ 164 ਦੇ ਤਹਿਤ ਬਿਆਨ ਦਰਜ ਕਰਵਾਉਣ ਅਤੇ ਮੈਡੀਕਲ ਜਾਂਚ ਕਰਵਾਉਣ ਲਈ ਡਿਊਟੀ ਲਗਾ ਦਿੱਤੀ ਗਈ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਅਗਲੀ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
-------------
ਬਰਨਾਲਾ ਵਿੱਚ ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਤਿੰਨ ਜਬਰ-ਜਨਾਹ ਪੀੜਤ ਮੁਟਿਆਰਾਂ, ਪੁਲਿਸ ਤੋਂ FIR ਅਤੇ ਕਾਰਵਾਈ ਦੀ ਮੰਗ
ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਅਤੇ ਕੋਰਟ ਕੰਪਲੈਕਸ ਨੇੜੇ ਬੁੱਧਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਤਿੰਨ ਜਬਰ-ਜਨਾਹ ਪੀੜਤ ਮੁਟਿਆਰਾਂ ਪਾਣੀ ਦੀ ਟੈਂਕੀ ’ਤੇ ਚੜ੍ਹ ਗਈਆਂ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੁਟਿਆਰਾਂ ਦਾ ਦੋਸ਼ ਹੈ ਕਿ ਵੱਖ-ਵੱਖ ਮਾਮਲਿਆਂ ਵਿੱਚ ਉਨ੍ਹਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਲੰਬੇ ਸਮੇਂ ਤੱਕ ਕਥਿਤ ਤੌਰ ’ਤੇ ਸ਼ੋਸ਼ਣ ਕੀਤਾ ਗਿਆ, ਪਰ ਕਈ ਮਹੀਨਿਆਂ ਤੋਂ ਸ਼ਿਕਾਇਤਾਂ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।
ਟੈਂਕੀ ’ਤੇ ਚੜ੍ਹੀਆਂ ਮੁਟਿਆਰਾਂ ਵਿੱਚੋਂ ਦੋ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਲ ਕਲਾਂ ਦੇ ਪਿੰਡ ਦੀਵਾਨਾ ਅਤੇ ਗਾਗੇਵਾਲ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਹਨ, ਜਦਕਿ ਤੀਜੀ ਮੁਟਿਆਰ ਬਰਨਾਲਾ ਦੀ ਰਹਿਣ ਵਾਲੀ ਹੈ। ਮੁਟਿਆਰਾਂ ਨੇ ਸਬੰਧਤ ਮੁਲਜ਼ਮਾਂ ਖ਼ਿਲਾਫ਼ FIR ਦਰਜ ਕਰਨ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪਾਣੀ ਦੀ ਟੈਂਕੀ ’ਤੇ ਚੜ੍ਹੀਆਂ ਮੁਟਿਆਰਾਂ ਨੇ ਦੱਸਿਆ ਕਿ ਤਿੰਨਾਂ ਦੀ ਆਪਸ ਵਿੱਚ ਮੁਲਾਕਾਤ ਉਸ ਸਮੇਂ ਹੋਈ, ਜਦੋਂ ਉਹ ਇਨਸਾਫ਼ ਦੀ ਮੰਗ ਨੂੰ ਲੈ ਕੇ ਬਰਨਾਲਾ ਵਿੱਚ ਅਧਿਕਾਰੀਆਂ ਕੋਲ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ-ਆਪਣੇ ਮਾਮਲਿਆਂ ਵਿੱਚ ਕਾਰਵਾਈ ਦੀ ਮੰਗ ਨੂੰ ਲੈ ਕੇ ਇਕੱਠੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ।
ਤਿੰਨਾਂ ਪੀੜਤ ਮੁਟਿਆਰਾਂ ਦੇ ਦੋਸ਼
ਪਹਿਲੀ ਪੀੜਤ ਮੁਟਿਆਰ ਦੀ ਸ਼ਿਕਾਇਤ:
ਮਹਿਲ ਕਲਾਂ ਖੇਤਰ ਦੇ ਪਿੰਡ ਦੀਵਾਨਾ ਦੀ ਰਹਿਣ ਵਾਲੀ ਮੁਟਿਆਰ ਨੇ ਦੋਸ਼ ਲਾਇਆ ਕਿ ਹਸਪਤਾਲ ਵਿੱਚ ਕੰਮ ਕਰਨ ਦੌਰਾਨ ਉਸ ਦੀ ਮੁਲਾਕਾਤ ਲੁਧਿਆਣਾ ਦੇ ਪਿੰਡ ਸਹੌਲੀ ਦੇ ਰਹਿਣ ਵਾਲੇ ਇੱਕ ਡਰਾਈਵਰ ਨਾਲ ਹੋਈ ਸੀ। ਮੁਟਿਆਰ ਮੁਤਾਬਕ, ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਸਾਲਾਂ ਤੱਕ ਉਸ ਨਾਲ ਸਬੰਧ ਬਣਾਏ, ਪਰ ਬਾਅਦ ਵਿੱਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਵੀਡੀਓ ਰਾਹੀਂ ਬਲੈਕਮੇਲ ਅਤੇ ਧਮਕਾਇਆ ਵੀ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਕੋਲ ਕਈ ਵਾਰ ਕਾਰਵਾਈ ਦੀ ਮੰਗ ਕੀਤੀ, ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ।
ਦੂਜੀ ਪੀੜਤ ਮੁਟਿਆਰ ਦੀ ਸ਼ਿਕਾਇਤ:
ਮਹਿਲ ਕਲਾਂ ਦੇ ਪਿੰਡ ਗਾਗੇਵਾਲ ਦੀ ਰਹਿਣ ਵਾਲੀ ਮੁਟਿਆਰ ਨੇ ਦੋਸ਼ ਲਾਇਆ ਕਿ ਲੁਧਿਆਣਾ ਦੇ ਰਾਏਕੋਟ ਵਾਸੀ ਇੱਕ ਵਿਅਕਤੀ ਨੇ ਵਿਆਹ ਦਾ ਝਾਂਸਾ ਦੇ ਕੇ ਕਰੀਬ ਤਿੰਨ ਸਾਲਾਂ ਤੱਕ ਉਸ ਦਾ ਕਥਿਤ ਸ਼ੋਸ਼ਣ ਕੀਤਾ। ਮੁਟਿਆਰ ਮੁਤਾਬਕ, ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਉਸ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿੱਚ ਉਸ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ, ਪਰ ਲੰਬੇ ਸਮੇਂ ਤੱਕ ਕੋਈ ਕਾਰਵਾਈ ਨਹੀਂ ਹੋਈ।
ਤੀਜੀ ਪੀੜਤ ਮੁਟਿਆਰ ਦੀ ਸ਼ਿਕਾਇਤ:
ਬਰਨਾਲਾ ਵਾਸੀ ਤੀਜੀ ਮੁਟਿਆਰ ਨੇ ਦੋਸ਼ ਲਾਇਆ ਕਿ ਬਰਨਾਲਾ ਦੀ ਸੇਖਾ ਰੋਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਕਈ ਸਾਲਾਂ ਤੱਕ ਉਸ ਦਾ ਕਥਿਤ ਸ਼ੋਸ਼ਣ ਕੀਤਾ। ਮੁਟਿਆਰ ਦਾ ਦੋਸ਼ ਹੈ ਕਿ ਮੁਲਜ਼ਮ ਬਾਅਦ ਵਿੱਚ ਵਿਦੇਸ਼, ਲੰਡਨ ਚਲਾ ਗਿਆ ਅਤੇ ਉਸ ਨਾਲ ਸੰਪਰਕ ਵੀ ਬੰਦ ਕਰ ਦਿੱਤਾ ਗਿਆ। ਮੁਟਿਆਰ ਨੇ ਮੁਲਜ਼ਮ ਦੇ ਪਰਿਵਾਰ ਦੇ ਕੁਝ ਮੈਂਬਰਾਂ ’ਤੇ ਵੀ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਉਸ ਨੇ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਦਾ ਪੱਖ
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਟੈਂਕੀ ’ਤੇ ਮੌਜੂਦ ਮੁਟਿਆਰਾਂ ਨਾਲ ਗੱਲਬਾਤ ਸ਼ੁਰੂ ਕੀਤੀ।
ਥਾਣਾ ਬਰਨਾਲਾ ਦੇ SHO ਚਰਨਜੀਤ ਸਿੰਘ ਨੇ ਦੱਸਿਆ ਕਿ ਮੁਟਿਆਰਾਂ ਵੱਲੋਂ ਪਹਿਲਾਂ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਪੁਲਿਸ ਵੱਲੋਂ ਰਿਪੋਰਟ ਤਿਆਰ ਕਰਕੇ ਕਾਨੂੰਨੀ ਕਾਰਵਾਈ ਲਈ ਸਬੰਧਤ DLA ਸੈੱਲ ਨੂੰ ਭੇਜੀ ਜਾ ਚੁੱਕੀ ਹੈ।
ਪਾਣੀ ਦੀ ਟੈਂਕੀ ਤੇ ਚੜੀਆਂ ਤਿੰਨ ਲੜਕੀਆਂ ਦੇ ਹੱਕ ਵਿੱਚ ਬਰਨਾਲਾ ਕੋਰਟ ਕੰਪਲੈਕਸ ਦੇ ਬਾਰ ਐਸੋਸੀਏਸ਼ਨ ਦੇ ਵਕੀਲ ਆਏ ਅੱਗੇ
ਤਿੰਨੋ ਪੀੜਿਤ ਲੜਕੀਆਂ ਨੂੰ ਇਨਸਾਫ ਦਵਾਉਣ ਦਾ ਦਿੱਤਾ ਭਰੋਸਾ
ਮਾਨਯੋਗ ਅਦਾਲਤ ਵਿੱਚ ਵੀ ਬਰਨਾਲਾ ਦੇ ਵਕੀਲ ਕਰਨਗੇ ਮੁਫਤ ਕੋਟਿ ਕੇਸ ਦੀ ਪੈਰਵਾਈ
ਪੀੜਤਾਂ ਨਾਲ ਹੋਏ ਧੱਕੇ ਨੂੰ ਲੈ ਕੇ ਪ੍ਰਸ਼ਾਸਨ ਤੱਕ ਡੱਟ ਕੇ ਖੜੇ ਹਨ ਵਕੀਲ
ਐਂਕਰ-ਅੱਜ ਸਵੇਰੇ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੀ ਪਾਣੀ ਦੀ ਟੈਂਕੀ ਤੇ ਬਲਾਤਕਾਰ ਪੀੜਤ ਤਿੰਨ ਲੜਕੀਆਂ ਪਾਣੀ ਦੀ ਟੈਂਕੀ ਤੇ ਚੜ੍ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਜਿਨ੍ਾਂ ਵੱਲੋਂ ਆਪਣੇ ਨਾਲ ਵੱਖੋ ਵੱਖਰੇ ਜਿਲਿਆਂ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਵਿਆਹ ਕਰਾਉਣ ਦਾ ਝਾਸਾ ਦੇ ਕੇ ਉਹਨਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਹੈ। ਉੱਥੇ ਅਜੇ ਤੱਕ ਵੀ ਪਾਣੀ ਦੀ ਟੈਂਕੀ ਤੇ ਚੜਕੇ ਤਿੰਨੋਂ ਲੜਕੀਆਂ ਵੱਲੋਂ ਹੋਏ ਸਰੀਰਿਕ ਸ਼ੋਸ਼ਣ ਤਹਿਤ ਮੁਕਦਮਾ ਦਰਜ ਕਰਨ ਲਈ ਮੰਗ ਕੀਤੀ ਜਾ ਰਹੀ ਹੈ। ਜੋ ਅਜੇ ਵੀ ਪਾਣੀ ਦੀ ਟੈਂਕੀ ਤੇ ਡਟੀਆਂ ਹੋਈਆਂ ਹਨ।
ਪਹਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਪਾਣੀ ਵਾਲੀ ਟੈਂਕੀ ਤੇ ਚੜੀਆਂ ਤਿੰਨੋਂ ਲੜਕੀਆਂ ਦਾ ਪਤਾ ਲੱਗਦੇ ਹੀ ਬਰਨਾਲਾ ਕੋਰਟ ਕੰਪਲੈਕਸ ਦੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਇੱਕ ਟੀਮ ਪਾਣੀ ਵਾਲੀ ਟੈਂਕੀ ਤੇ ਉੱਪਰ ਜਾਕੇ ਪੀੜਿਤ ਲੜਕੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ। ਜਿੱਥੇ ਵਕੀਲਾਂ ਦੇ ਨੇ ਪੀੜਤ ਲੜਕੀਆਂ ਦੇ ਨਾਲ ਹੋਏ ਤੇ ਸੱਧ ਨੂੰ ਲੈ ਕੇ ਸਾਰੀ ਗੱਲਬਾਤ ਸੁਣੀ ਉੱਥੇ ਪਾਣੀ ਦੀ ਟੈਂਕੀ ਤੇ ਚੜੇ ਵਕੀਲਾਂ ਨੇ ਪੀੜਤ ਲੜਕੀਆਂ ਨੂੰ ਭਰੋਸਾ ਦਵਾਇਆ ਕਿ ਹਰ ਹਾਲਤ ਵਿੱਚ ਪੀੜਿਤ ਲੜਕੀਆਂ ਦੀ ਆਵਾਜ਼ ਚੁੱਕੀ ਜਾਵੇਗੀ। ਅਤੇ ਉਹਨਾਂ ਨੂੰ ਬਣਦਾ ਇਨਸਾਫ ਦਵਾਇਆ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਉਹ ਦੋਸ਼ੀ ਵਿਅਕਤੀਆਂ ਖਿਲਾਫ ਪੁਲਿਸ ਕਾਰਵਾਈ ਕਰਾਉਣ ਲਈ ਡੱਟ ਕੇ ਪੀੜਿਤ ਲੜਕੀਆਂ ਨਾਲ ਖੜੇ ਹਨ। ਪਹਿਲਾਂ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ ਉਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਬਰਨਾਲਾ ਦੇ ਵਕੀਲ ਭਾਈਚਾਰੇ ਵੱਲੋਂ ਇਹਨਾਂ ਤਿੰਨੋਂ ਪੀੜਿਤ ਲੜਕੀਆਂ ਦੇ ਕੋਰਟ ਕੇਸ ਨੂੰ ਬਿਨਾਂ ਫੀਸ ਮੁਫਤ ਕੋਰਟ ਕੇਸ ਲੜਨ ਦਾ ਐਲਾਨ ਵੀ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਅੱਜ ਜੋ ਇਹਨਾਂ ਲੜਕੀਆਂ ਨਾਲ ਹੋਇਆ ਹੈ ਉਹ ਕਿਸੇ ਹੋਰ ਨਾਲ ਨਾ ਹੋ ਸਕੇ ਇਸ ਲਈ ਉਹ ਸਮੂਹ ਵਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਇਹਨਾਂ ਦਾ ਡੱਟਵਾ ਸਾਥ ਦੇ ਰਹੇ ਹਨ।
ਜਿੱਥੇ ਬਾਰ ਐਸੋਸੀਏਸ਼ਨ ਦੇ ਵੱਲੋਂ ਵਕੀਲ ਭਾਈਚਾਰੇ ਨੇ ਪੀੜਤ ਤਿੰਨੋ ਲੜਕੀਆਂ ਦੇ ਹੱਕ ਵਿੱਚ ਸਾਥ ਦੇਣ ਦੀ ਗੱਲ ਕੀਤੀ ਹੈ ਉੱਥੇ ਇਸਤਰੀ ਜਾਗ੍ਰਿਤੀ ਮੰਚ ਤੇ ਸੂਬਾ ਮੀਤ ਪ੍ਰਧਾਨ ਅਤੇ ਜਮਹੂਰੀਅਤ ਅਧਿਕਾਰ ਸਭਾ ਨਾਲ ਸੰਬੰਧਿਤ ਮੈਂਬਰ ਵੀ ਉੱਥੇ ਪਹੁੰਚੇ ਜਿਨ੍ਹਾਂ ਨੇ ਪਾਣੀ ਦੀ ਟੈਂਕੀ ਤੇ ਚੜੀਆਂ ਤਿੰਨੋਂ ਲੜਕੀਆਂ ਨੂੰ ਇਨਸਾਫ ਦਵਾਉਣ ਲਈ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੋ ਅਜੇ ਵੀ ਪਾਣੀ ਦੀ ਟੈਂਕੀ ਤੇ ਤਿੰਨੋਂ ਪੀੜਿਤ ਲੜਕੀਆਂ ਇਨਸਾਫ ਦੀ ਗੁਹਾਰ ਦੀ ਮੰਗ ਕਰ ਰਹੀਆਂ ਹਨ ਅਤੇ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਐਫਆਈਆਰ ਕਰਾਉਣ ਤੱਕ ਹੀ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਰਨ ਦਾ ਕਹਿ ਰਹੀਆਂ ਹਨ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਮੁਕਦਮਾ ਦਰਜ ਨਹੀਂ ਕੀਤਾ ਗਿਆ ਉੱਥੇ ਪਾਣੀ ਦੀ ਟੈਂਕੀ ਤੇ ਤਿੰਨੇ ਲੜਕੀਆਂ ਰੋਸ ਪ੍ਰਦਰਸ਼ਨ ਕਰਦੇ ਸਮੇਂ ਡਟੀਆਂ ਹੋਈਆਂ ਹਨ।
ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ
ਐਡਵੋਕੇਟ ਪਰਮਜੀਤ ਸਿੰਘ ਮਸੋਣ
ਐਡਵੋਕੇਟ ਚਰਨਜੀਤ ਕੌਰ
ਐਡਵੋਕੇਟ ਸਰਬਜੀਤ ਕੌਰ
ਪੰਜਾਬ ਮੀਤ ਪ੍ਰਧਾਨ ਇਸਤਰੀ ਜਾਗਰਿਤ ਮੰਚ ਜਮਹੂਰੀਅਤ ਅਧਿਕਾਰ ਸਭਾ
- Download Babushahi App
-
-