ਪੰਜਾਬ ਦੇ ਸਾਰੇ ਪ੍ਰਾਈਵੇਟ ਕਾਲਜ ਤੇ ਸਕੂਲ 21 ਅਗਸਤ ਨੂੰ ਬੰਦ ਰਹਿਣਗੇ
ਰਵੀ ਜੱਖੂ/ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 20 ਅਗਸਤ, 2026: ਪੰਜਾਬ ਦੇ ਸਾਰੇ ਪ੍ਰਾਈਵੇਟ ਕਾਲਜ ਤੇ ਸਕੂਲ 21 ਅਗਸਤ ਨੂੰ ਪੰਜਾਬ ਬੰਦ ਦੌਰਾਨ ਬੰਦ ਰਹਿਣਗੇ।
ਸਾਰੇ ਪ੍ਰਬੰਧਕਾਂ ਨੂੰ ਇਹ ਸੁਨੇਹੇ ਭੇਜ ਦਿੱਤੇ ਗਏ ਹਨ ਕਿ 21 ਅਗਸਤ ਦੀ ਉਹ ਛੁੱਟੀ ਕਰ ਦੇਣ ਕਿਉਂਕਿ ਪੰਜਾਬ ਬੰਦ ਕਰਕੇ ਬੱਸਾਂ ਨਹੀਂ ਆਉਣ ਜਾਣ ਵਾਲੇ ਬੱਚਿਆਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ।
ਇਹ ਫੈਸਲਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਵੱਲੋਂ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਮੁਖੀ ਡਾ. ਜਗਜੀਤ ਸਿੰਘ ਧੂਰੀ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਉਹ ਨਾ ਕਿਸੇ ਬੰਦ ਦੇ ਹੱਕ ਵਿਚ ਹਨ ਤੇ ਨਾ ਹੀ ਕਿਸੇ ਬੰਦ ਦੇ ਖਿਲਾਫ ਹਨ ਅਤੇ ਹਰ ਇੱਕ ਨੂੰ ਆਪਣੀਆਂ ਮੰਗਾਂ ਮਸਲਿਆਂ ਲਈ ਆਵਾਜ਼ ਉਠਾਉਣ ਦਾ ਹੱਕ ਹੈ ਪਰ ਬੱਚਿਆਂ ਤੇ ਵਿਦਿਆਰਥੀਆਂ ਦੀਆਂ ਸੰਭਾਵੀ ਮੁਸ਼ਕਿਲਾਂ ਨੂੰ ਦੇਖਦੇ ਹੋਏ 21 ਅਗਸਤ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪ੍ਰਾਈਵੇਟ ਕਾਲਜਾਂ ਤੇ ਸਕੂਲਾਂ ਦੇ 90 ਫੀਸਦੀ ਬੱਚੇ ਬੱਸਾਂ ਰਾਹੀਂ ਆਉਂਦੇ ਹਨ। ਖਦਸ਼ਾ ਇਹ ਹੈ ਕਿ ਬੰਦ ਕਰਕੇ ਰਸਤੇ ਅਤੇ ਸੜਕਾਂ ਆਦਿਕ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਗਰਮੀ ਹੈ ਤੇ ਹੁੰਮਸ ਭਰੇ ਵਾਤਾਵਰਣ ਵਿੱਚ ਬਹੁਤ ਮੁਸ਼ਕਿਲ ਹੋ ਸਕਦੀ ਹੈ, ਇਸ ਲਈ ਸਕੂਲਾਂ ਨੂੰ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
- Download Babushahi App
-
-