ਸਕੂਲਾਂ ਨੂੰ ਜ਼ਰੂਰੀ ਸੇਵਾਵਾਂ ਮੰਨਦੇ ਹੋਏ ਬੰਦ ਦੀ ਕਾਲ ਤੋਂ ਛੋਟ ਦਿੱਤੀ ਜਾਵੇ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ
RAvi Jakhu
ਮੋਹਾਲੀ 20 ਅਗਸਤ 2026
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਪੰਜਾਬ ਦੀਆਂ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਅਪੀਲ ਕਰਦੀ ਆਈ ਹੈ ਕਿ ਸਕੂਲਾਂ ਨੂੰ ਜ਼ਰੂਰੀ ਸੇਵਾਵਾਂ ਮੰਨਦੇ ਹੋਏ ਬੰਦ ਦੀ ਕਾਲ ਤੋਂ ਛੋਟ ਦਿੱਤੀ ਜਾਵੇ। ਸਕੂਲਾਂ ਵਿੱਚ ਹਰ ਧਰਮ ਅਤੇ ਹਰ ਰਾਜਨੀਤਿਕ ਪਾਰਟੀ ਨਾਲ ਸਬੰਧਤ ਮਾਪਿਆਂ ਦੇ ਵਿਦਿਆਰਥੀ ਪੜ੍ਹਦੇ ਹਨ। ਸਾਲ ਵਿੱਚ ਅਨੇਕਾਂ ਅਜਿਹੇ ਦਿਨ ਆਉਂਦੇ ਹਨ ਜਦੋਂ ਬੰਦ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਲਈ ਫੈਡਰੇਸ਼ਨ ਕਦੇ ਵੀ ਕਿਸੇ ਬੰਦ ਦੀ ਕਾਲ ਦਾ ਵਿਰੋਧ ਜਾਂ ਸਮਰਥਨ ਨਹੀਂ ਕਰਦੀ।
ਹਰ ਜਥੇਬੰਦੀ ਅਤੇ ਸਮਾਜ ਨੂੰ ਆਪਣੇ ਹੱਕਾਂ ਲਈ ਲੜਦੇ ਹੋਏ ਬੰਦ ਦੀ ਕਾਲ ਦੇਣ ਦਾ ਪੂਰਾ ਹੱਕ ਹੈ। ਪਰੰਤੂ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ *ਵਿਦਿਆਰਥੀ ਨੂੰ ਇਸ ਬੰਦ ਵਿੱਚ ਸ਼ਾਮਲ ਨਾ ਕੀਤਾ ਜਾਵੇ*। ਤਾਂ ਜੋ ਉਨ੍ਹਾਂ ਦੀ ਪੜ੍ਹਾਈ ਖਰਾਬ ਨਾ ਹੋਵੇ ਅਤੇ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ 21 ਅਗਸਤ ਦੀ ਬੰਦ ਦੀ ਕਾਲ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ *ਫੈਡਰੇਸ਼ਨ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ 21 ਅਗਸਤ 2026 ਨੂੰ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ।* ਇਹ ਛੁੱਟੀ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸਾਰਿਆਂ ਲਈ ਹੋਵੇਗੀ। *ਜਾਰੀਕਰਤਾ:* *ਡਾ. ਜਗਜੀਤ ਸਿੰਘ ਧੂਰੀ* *ਪ੍ਰਧਾਨ* *ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ [FAP]*
- Download Babushahi App
-
-