ਐਨਕੁਆਸ ਦੇ ਮਾਪਦੰਡਾ 'ਚ ਪੂਰਾ ਉਤਰਨ ਵਾਲੇ ਜਿਲ੍ਹੇ ਦੇ 9 ਆਯੂਸ਼ਮਾਨ ਆਰੋਗਿਆ ਕੇਂਦਰ ਸਨਮਾਨਿਤ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 20 ਅਗਸਤ
ਨੈਸ਼ਨਲ ਕੁਆਲਿਟੀ ਐਸ਼ੋਰੇਂਸ ਸਟੈਂਡਰਜ਼ (ਐੱਨ.ਕਿਊ.ਏ.ਐੱਸ.) ਪ੍ਰੋਗਰਾਮ ਤਹਿਤ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਸਿਵਲ ਸਰਜਨ ਡਾ ਕੰਵਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਜਿਲ੍ਹੇ ਦੇ 9 ਆਯੂਸ਼ਮਾਨ ਆਰੋਗਿਆ ਕੇਂਦਰਾਂ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ । ਇਨ੍ਹਾਂ ਸਨਮਾਨਿਤ ਕੀਤੇ ਗਏ ਆਯੂਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਬਲਾਕ -ਚਰਨਾਥਲ ਕਲਾਂ ਦੇ ਆਯੂਸ਼ਮਾਨ ਆਰੋਗਿਆ ਕੇਂਦਰ -ਸੰਗਤਪੁਰ ਸੋਢੀਆਂ, ਭੱਦਲ ਥੂਹਾ, ਖੁਮਣਾ, ਬਲਾਕ- ਸੰਘੋਲ ਦੇ ਆਯੂਸ਼ਮਾਨ ਆਰੋਗਿਆ ਕੇਂਦਰ - ਮਨੈਲੀ, ਰਾਏਪੁਰ ਮਾਜਰੀ , ਬਲਾਕ -ਨੰਦਪੁਰ ਕਲੋੜ ਦੇ ਆਯੂਸ਼ਮਾਨ ਆਰੋਗਿਆ ਕੇਂਦਰ - ਰਜਿੰਦਰਗੜ, ਭਗਰਾਨਾ, ਨੌਗਾਵਾਂ, ਤਲਾਣੀਆਂ ਸ਼ਾਮਿਲ ਸਨ । ਇਸ ਮੌਕੇ ਇਨ੍ਹਾਂ ਸਨਮਾਨਿਤ ਕੀਤੇ ਗਏ ਐਨ ਕਿਉਂ. ਏ. ਐਸ. ਦੇ ਐਕਸਟਰਨਲ ਅਸੈਸਰ ਪ੍ਰਿਯੰਕਾ ਥੋਮਸ, ਇੰਟਰਨਲ ਅਸੈਸਰ ਡਾ ਸੰਪੰਨ ਅਤ੍ਰਿ, ਕੰਪਿਊਟਰ ਆਪਰੇਟਰ ਮਨਜੀਤ ਕੌਰ, ਆਯੂਸ਼ਮਾਨ ਆਰੋਗਿਆ ਕੇਂਦਰਾਂ ਤੋਂ ਸਬੰਧਤ ਸਿਹਤ ਸਟਾਫ ਸੀ.ਐੱਚ.ਓਜ਼., .ਮਲਟੀਪਰਪਜ਼ ਹੈਲਥ ਵਰਕਰ ਫੀਮੇਲ, ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਆਸ਼ਾ ਵਰਕਰਜ਼ ਹਾਜ਼ਰ ਸਨ।
ਸਹਾਇਕ ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਦਾ ਮੁਲਾਂਕਣ ਗਰਭ ਅਵਸਥਾ ਅਤੇ ਜਣੇਪੇ ਵਿੱਚ ਦੇਖਭਾਲ, ਨਵਜਨਮੇ ਅਤੇ ਬਾਲ ਸਿਹਤ ਸੇਵਾਵਾਂ, ਬਚਪਨ ਅਤੇ ਕਿਸ਼ੋਰ ਸਿਹਤ ਸੇਵਾਵਾਂ, ਪਰਿਵਾਰ ਨਿਯੋਜਨ, ਸੰਚਾਰੀ ਬਿਮਾਰੀਆਂ ਦਾ ਪ੍ਰਬੰਧਨ, ਸਾਧਾਰਨ ਬਿਮਾਰੀਆਂ ਦਾ ਪ੍ਰਬੰਧਨ ਅਤੇ ਗੈਰ ਸੰਚਾਰੀ ਬਿਮਾਰੀਆਂ ਦਾ ਪ੍ਰਬੰਧਨ 7 ਮੁੱਖ ਬਿੰਦੂਆਂ 'ਤੇ ਕੀਤਾ ਜਾਂਦਾ ਹੈ। ਜਿਸਦੇ ਤਹਿਤ ਜਿਲ੍ਹੇ ਦੇ 9 ਆਯੂਸ਼ਮਾਨ ਆਰੋਗਿਆ ਕੇਂਦਰਾਂ ਵੱਲੋਂ ਕਵਾਲੀਫਾਈ ਕੀਤਾ ਗਿਆ ਹੈ।
ਇਸ ਦੌਰਾਨ ਸਹਾਇਕ ਸਿਵਲ ਸਰਜਨ ਵੱਲੋ ਆਯੂਸ਼ਮਾਨ ਆਰੋਗਿਆ ਕੇਂਦਰਾਂ ਦੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਤੱਕ ਹੋਰ ਵੀ ਬਿਹਤਰ ਢੰਗ ਨਾਲ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ।
ਉਹਨਾਂ ਕਿਹਾ ਕਿ ਐੱਨ.ਕਿਊ.ਏ.ਐੱਸ. ਦਾ ਮੁੱਖ ਟੀਚਾ ਹਸਪਤਾਲਾਂ ਵਿੱਚ ਸੁਰੱਖਿਅਤ, ਮਿਆਰੀ ਅਤੇ ਮਰੀਜ਼-ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣਾ ਹੈ ।ਇਸ ਦੇ ਤਹਿਤ ਨਿਰਧਾਰਿਤ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਹੋਰ ਬੇਹਤਰ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨ.ਕਿਊ.ਏ.ਐਸ. ਪ੍ਰੋਗਰਾਮ ਤਹਿਤ ਮਾਪਦੰਡ ਇਨ੍ਹਾ ਸਾਰੇ ਪੱਧਰਾਂ ਦੇ ਜਨਤਕ ਸਿਹਤ ਕੇਂਦਰਾ ਜਿਵੇਂ ਜਿਲ੍ਹਾ ਹਸਪਤਾਲ, ਸਬ ਡਿਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਆਯੂਸ਼ਮਾਨ ਆਰੋਗਿਆ ਕੇਂਦਰ ਲਈ ਉਪਲਬਧ ਹਨ। ਇਸ ਪ੍ਰੋਗਰਾਮ ਦਾ ਮੁਲਾਕਣ ਰਾਸ਼ਟਰੀ ਸਿਹਤ ਪ੍ਰਣਾਲੀ ਸਰੋਤ ਕੇਂਦਰ ਦੀਆਂ ਟੀਮਾਂ ਦੁਆਰਾ ਕੀਤਾ ਜਾਂਦਾ ਹੈ। ਇਸ ਮੌਕੇ ਜਿਲਾ ਡੈਂਟਲ ਸਿਹਤ ਅਫਸਰ ਡਾ ਪਾਰੁਲ ਗੁਪਤਾ ਤੇ ਹੋਰ ਸਟਾਫ ਮੌਜੂਦ ਸੀ।
- Download Babushahi App
-
-