ਲਗਾਤਾਰ ਖੇਤਾਂ ਵਿੱਚੋਂ ਚੋਰੀ ਹੋ ਰਹੀ ਹੋ ਟਿਊਬਵੈਲ ਦੀਆਂ ਮੋਟਰਾਂ ਕਾਰਨ ਕਿਸਾਨ ਹੋਏ ਪਰੇਸ਼ਾਨ
ਕਹਿੰਦੇ ਸਾਲ ਦੀਆਂ ਦੋ ਫਸਲਾਂ ਮਿਲਾ ਕੇ 50 ਹਜਾਰ ਆਉਂਦਾ 45 ਹਜਾਰ ਦੀ ਮੋਟਰ ਹੋ ਜਾਏ ਚੋਰੀ ਤਾਂ ਕਿਥੋਂ ਪਾਲੀਏ ਟੱਬਰ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਗਸਤ 2026 :
ਨਸ਼ੇ ਦੇ ਆਦੀ ਚੋਰ ਲਗਾਤਾਰ ਖੇਤਾਂ ਵਿੱਚੋਂ ਕਿਸਾਨਾਂ ਦੇ ਟਿਊਬਵੈਲਾਂ ਦੀਆਂ ਮੋਟਰਾਂ ਚੋਰੀ ਕਰ ਰਹੇ ਹਨ ਜਿਸ ਕਾਰਨ ਕਿਸਾਨ ਬੇਹਦ ਪਰੇਸ਼ਾਨ ਹਨ। ਬੀਤੀ ਰਾਤ ਮੁੜ ਤੋਂ ਨਜ਼ਦੀਕੀ ਪਿੰਡ ਸਰਾਵਾਂ ਦੇ ਤਿੰਨ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਜਾਮ ਦਿੱਤਾ ਗਿਆ। ਦੁਖੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਲ ਦੀਆਂ ਦੋ ਫਸਲਾਂ ਮਿਲਾ ਕੇ ਕਿੱਲੇ ਪਿੱਛੇ ਮਸਾਂ 50 ਹਜਾਰ ਰੁਪਏ ਦੀ ਕਮਾਈ ਹੁੰਦੀ ਹੈ । ਉਸ ਵਿੱਚ ਵੀ ਕਈ ਵਾਰ ਮੌਸਮ ਦੀ ਮਾਰ ਫਸਲਾਂ ਦੀ ਕਮਾਈ ਮਾਰ ਦਿੰਦਾ ਹੈ ਉੱਪਰੋਂ 45 ਹਜਾਰ ਦੀ ਮੋਟਰ ਪੰਜਾ ਛੇਹਾਂ ਮਹੀਨਿਆਂ ਬਾਅਦ ਹੀ ਚੋਰ ਚੋਰੀ ਕਰਕੇ ਲੈ ਜਾਂਦੇ ਹਨ । ਆਖਰ ਕਿਸਾਨ ਟੱਬਰ ਕਿਵੇਂ ਪਾਲੇ ?
ਜਾਣਕਾਰੀ ਦਿੰਦਿਆ ਕਿਸਾਨਾਂ ਬੰਟੀ , ਕਾਲਾ,ਜੋਗਿੰਦਰ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਚੋਰ ਖੁੱਲੀਆਂ ਪਈਆਂ ਮੋਟਰਾਂ ਹੀ ਚੋਰੀ ਕਰਦੇ ਸਨ ਪਰ ਹੁਣ ਚੋਰਾਂ ਦੇ ਹੌਸਲੇ ਇਨੇ ਬੁਲੰਦ ਹੋ ਗਏ ਹਨ ਕਿ ਮੋਟਰਾਂ ਵਾਲੇ ਕਮਰੇ ਨੂੰ ਲੱਗੇ ਤਾਲੇ ਤੋੜ ਕੇ ਜਾਂ ਫਿਰ ਕਮਰੇ ਦੀ ਕੰਧ ਪਾੜ ਕੇ ਅੰਦਰ ਦਾਖਲ ਹੁੰਦੇ ਹਨ ਅਤੇ ਮੋਟਰਾਂ ਖੋਲ ਕੇ ਲੈ ਜਾਂਦੇ ਹਨ। ਪਿਛਲੇ ਇੱਕ ਸਾਲ ਬਾਅਦ ਵਿੱਚ ਤਿੰਨ ਚਾਰ ਵਾਰ ਉਹਨਾਂ ਦੇ ਪਿੰਡ ਸਰਾਵਾਂ ਵਿੱਚ ਦਰਜਨਾਂ ਮੋਟਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਚੋਰਾਂ ਨੂੰ ਲੱਭਣਾ ਤਾਂ ਦੂਰ ਇਸ ਦੀ ਰਿਪੋਰਟ ਤੱਕ ਲਿਖਣਾ ਜਰੂਰੀ ਨਹੀਂ ਸਮਝਦੀ ਜਦਕਿ ਮੋਟਰਾਂ ਚੋਰੀ ਹੋਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਲਾਕੇ ਵਿੱਚ ਰਾਤ ਦੀ ਪੁਲਿਸ ਦੀ ਗਸ਼ਤ ਵਧਾਈ ਜਾਏ ਅਤੇ ਚੋਰਾਂ ਤੇ ਨਕੇਲ ਕੱਸੀ ਜਾਏ।
- Download Babushahi App
-
-