ਦੋ ਦਿਨ ਲਗਾਤਾਰ ਹੋਈ ਬਾਰਿਸ਼ ਨੇ ਦੁਕਾਨਦਾਰਾਂ ਦਾ ਕੀਤਾ ਵੱਡਾ ਨੁਕਸਾਨ
ਦੁਕਾਨਾਂ ਵਿੱਚ ਵੜਿਆ ਪਾਣੀ ਸਮਾਨ ਹੋਇਆ ਖਰਾਬ, ਫਲ ਫਰੂਟ ਦੀਆਂ ਰੇਹੜੀਆਂ ਲਗਾਉਣ ਵਾਲੇ ਵੀ ਪਰੇਸ਼ਾਨ
ਰੋਹਿਤ ਗੁਪਤਾ
ਗੁਰਦਾਸਪੁਰ , 20 ਅਗਸਤ 2026 :
ਗੁਰਦਾਸਪੁਰ ਵਿੱਚ ਬੀਤੀ ਰਾਤ ਤੋਂ ਤੇਜ ਬਾਰਿਸ਼ ਹੋਈ ਜੋ ਲਗਾਤਾਰ ਛੇ ਘੰਟੇ ਜਾਰੀ ਰਹੀ ਜਿਸ ਕਾਰਨ ਸ਼ਹਿਰ ਵਿੱਚ ਜਲ ਭਰਾਵ ਦੀ ਸਥਿਤੀ ਪੈਦਾ ਹੋ ਗਈ ਉੱਥੇ ਹੀ ਅੱਜ ਦੂਜੇ ਦਿਨ ਵੀ ਸਵੇਰੇ ਬਾਰਿਸ਼ ਸ਼ੁਰੂ ਹੋ ਗਈ ਹਾਲਾਂਕਿ ਦੂਜੇ ਦਿਨ ਬਹੁਤ ਜਿਆਦਾ ਬਾਰਿਸ਼ ਨਹੀਂ ਹੋਈ ਫਿਰ ਵੀ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਤੇ ਬਾਜ਼ਾਰ ਵਿੱਚ ਸਥਿਤ ਕੁਝ ਨੀਵੀਆਂ ਦੁਕਾਨਾਂ ਅੰਦਰ ਵੀ ਚਲਾ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋਇਆ । ਦੂਜੇ ਪਾਸੇ ਫਲ ਫਰੂਟ ਦੀਆਂ ਰੇਹੜੀਆਂ ਲਗਾਉਣ ਵਾਲੇ ਵੀ ਪਰੇਸ਼ਾਨ ਹਨ ਕਿਉਂਕਿ ਦੋ ਦਿਨਾਂ ਤੋਂ ਉਹਨਾਂ ਨੂੰ ਨਾਂ ਤਾਂ ਰੇਹੜੀਆ ਲਗਾਉਣ ਲਈ ਜਗਹਾ ਮਿਲ ਰਹੀ ਹੈ ਅਤੇ ਬਾਰਿਸ਼ ਕਾਰਨ ਗ੍ਰਾਹਕ ਵੀ ਬਹੁਤ ਘੱਟ ਪੈ ਰਿਹਾ ਹੈ। ਉਹ ਮੰਡੀਆਂ ਤੋਂ ਫਰੂਟ ਖਰੀਦ ਕੇ ਲੈ ਆਏ ਹਨ ਪਰ ਵੇਚਣ ਲਈ ਰੇਹੜੀਆਂ ਲਗਾ ਨਹੀਂ ਪਾ ਰਹੇ। ਦੁਕਾਨਦਾਰਾਂ ਨੇ ਸ਼ਹਿਰ ਵਿੱਚ ਜਲ ਭਰਾ ਦੀ ਸਥਿਤੀ ਪੈਦਾ ਹੋਣ ਦਾ ਕਾਰਨ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਿਆ ਹੈ।
- Download Babushahi App
-
-