ਸੰਤ ਲੌਂਗੋਵਾਲ ਦੀ ਬਰਸੀ ’ਤੇ ਸਿਆਸੀ ਕਾਨਫਰੰਸਾਂ ਅੱਜ
ਬਾਬੂਸ਼ਾਹੀ ਨੈਟਵਰਕ
ਲੌਂਗੋਵਾਲ, 20 ਅਗਸਤ, 2026: ਮਰਹੂਮ ਆਗੂ ਸੰਤ ਹਰਚੰਦ ਸਿੰਘ ਬਰਸੀ ਅੱਜ ਲੌਂਗੋਵਾਲ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅਨਾਜ ਮੰਡੀ ਵਿਚ ਵੱਖੋ-ਵੱਖ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵੱਲੋਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨਾਂ ਵਜੋਂ ਸ਼ਮੂਲੀਅਤ ਕਰਨਗੇ।
ਬੀਤੇ ਕੱਲ੍ਹ ਹੀ ਅਕਾਲੀ ਦਲ ਬਾਦਲ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਾਰਟੀ ਨੂੰ ਸ਼ੈਡ ਨੰਬਰ 3 ਅਲਾਟ ਕੀਤਾ ਸੀ। ਸ਼ੈਡ ਨੰਬਰ 1 ਅਤੇ 2 ਵਿਚ ਪੁਨਰ ਸੁਰਜੀਤ ਅਕਾਲੀ ਦਲ ਦੀ ਕਾਨਫਰੰਸ ਹੋਵੇਗੀ।
- Download Babushahi App
-
-