ਮਾਨ ਸਰਕਾਰ ਦੀ ਖੇਡ ਕ੍ਰਾਂਤੀ ਜਾਰੀ: 'ਖੇਡਾਂ ਵਤਨ ਪੰਜਾਬ ਦੀਆਂ' ਦੇ ਨਵੇਂ ਸੀਜ਼ਨ ਦਾ ਬਠਿੰਡਾ 'ਚ 5 ਸਤੰਬਰ ਨੂੰ ਹੋਵੇਗਾ ਉਦਘਾਟਨ
Ravi Jakhu / ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਅਗਸਤ (2026):
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜੰਗ 'ਚ ਜੋੜਨ ਦੇ ਉਦੇਸ਼ ਨਾਲ 'ਖੇਡਾਂ ਵਤਨ ਪੰਜਾਬ ਦੀਆਂ' ਦੇ ਨਵੇਂ ਸੀਜ਼ਨ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਕਿ 5 ਸਤੰਬਰ 2026 ਨੂੰ ਬਠਿੰਡਾ ਵਿਖੇ ਇਸ ਖੇਡ ਮੇਲੇ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਹੋਵੇਗਾ।
ਖੇਡਾਂ ਵਤਨ ਪੰਜਾਬ ਦੀਆਂ 2026 ਦੀਆਂਮੁੱਖ ਵਿਸ਼ੇਸ਼ਤਾਵਾਂ:
ਵਿਸ਼ਾਲ ਭਾਗੀਦਾਰੀ: ਇਸ ਵਾਰ 10 ਲੱਖ ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਨਾਲ ਇਹ ਸਭ ਤੋਂ ਵੱਡਾ ਖੇਡ ਮੇਲਾ ਬਣਨ ਜਾ ਰਿਹਾ ਹੈ।
ਮਸ਼ਾਲ ਮਾਰਚ: ਖੇਡਾਂ ਦੇ ਪ੍ਰਚਾਰ ਅਤੇ ਉਤਸ਼ਾਹ ਲਈ 12 ਅਗਸਤ ਤੋਂ 5 ਸਤੰਬਰ ਤੱਕ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਮਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ।
ਉਮਰ ਵਰਗ ਅਤੇ ਖੇਡਾਂ: ਸਾਲ 2026 ਦੇ ਇਸ ਸੀਜ਼ਨ ਵਿੱਚ ਕੁੱਲ 38 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਅੰਡਰ-14 ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਸਕਣਗੇ।
ਪਿਛਲੇ ਸੀਜ਼ਨਾਂ ਦੀ ਪ੍ਰਗਤੀ ਅਤੇ ਖਿਡਾਰੀਆਂ ਨੂੰ ਇਨਾਮ
ਮਾਨ ਸਰਕਾਰ ਅਨੁਸਾਰ ਪਿਛਲੇ ਸੀਜ਼ਨਾਂ ਦੌਰਾਨ 11.85 ਲੱਖ ਤੋਂ ਵੱਧ ਲੋਕਾਂ ਨੇ ਇਨ੍ਹਾਂ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ। ਇਸ ਤੋਂ ਇਲਾਵਾ, ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਦੁਆਰਾ 40,415 ਖਿਡਾਰੀਆਂ ਨੂੰ ₹135 ਕਰੋੜ ਤੋਂ ਵੱਧ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਮਿਲੇਗੀ ਅਤੇ ਇਹ ਅਭਿਆਨ ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਜੰਗ ਵਿੱਚ ਸਭ ਤੋਂ ਵੱਡੀ ਤਾਕਤ ਸਾਬਤ ਹੋਵੇਗਾ।
- Download Babushahi App
-
-