ਘਰੋਂ ਨੀਟ ਦਾ ਰਿਜਲਟ ਦੇਖਣ ਗਿਆ ਮਾਪਿਆਂ ਦਾ ਇਕਲੌਤਾ ਪੁੱਤਰ ਵਾਪਿਸ ਨਹੀਂ ਪਰਤਿਆ
ਜਸਪ੍ਰੀਤ ਦੇ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ
ਰੋਹਿਤ ਗੁਪਤਾ
ਗੁਰਦਾਸਪੁਰ : ਡੇਰਾ ਬਾਬਾ ਨਾਨਕ ਦੇ ਪਿੰਡ ਮਾਲੇਵਾਲ ਦਾ 21 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਬੀਤੀ 18 ਜੁਲਾਈ ਨੂੰ ਨੀਟ ਦਾ ਰਿਜਲਟ ਦੇਖਣ ਘਰ ਤੋਂ ਅੰਮ੍ਰਿਤਸਰ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ ਉੱਧਰ ਪਰਿਵਾਰ ਵਾਲਿਆਂ ਵੱਲੋਂ ਪੰਜਾਬ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਜਸਪ੍ਰੀਤ ਸਿੰਘ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਪਰ 23 ਦਿਨਾਂ ਬਾਅਦ ਵੀ ਜਸਪ੍ਰੀਤ ਦਾ ਕੁਝ ਵੀ ਪਤਾ ਚੱਲਿਆ ਕਿ ਉਹ ਕਿੱਥੇ ਹੈ। ਜਾਣਕਾਰੀ ਸਾਂਝੀ ਕਰਦਿਆਂ ਜਸਪ੍ਰੀਤ ਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਮੈਂ ਅੰਮ੍ਰਿਤਸਰ ਰਿਜਲਟ ਦੇਖਣ ਚਲਿਆ ਹਾਂ ਪਰ ਜਦ ਉਹ ਵਾਪਸ ਨਾ ਪਰਤਿਆ ਤਾਂ ਜਸਪ੍ਰੀਤ ਨੂੰ ਲੱਭਣ ਪਰਿਵਾਰਕ ਮੈਂਬਰਾਂ ਵੱਖ ਵੱਖ ਥਾਵਾਂ ਭਾਲ ਕਰਨ ਦੋਰਾਨ ਕੁਝ ਸੀ ਸੀ ਟੀ ਵੀ ਵੀਡੀਓ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਹਨ ਪਰ ਉਸ ਤੋਂ ਕੁਝ ਵੀ ਪਤਾ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਸਾਨੂੰ ਖਦਸ਼ਾ ਇਹ ਸੀ ਕਿ ਦਿੱਲੀ ਵਿੱਚ ਚੱਲ ਰਹੇ ਪੇਪਰ ਲੀਕ ਦੇ ਖਿਲਾਫ ਰੋਸ ਧਰਨੇ ਵਿੱਚ ਹੀ ਨਾ ਚਲਿਆ ਗਿਆ ਹੋਵੇ ਅਸੀਂ ਦਿੱਲੀ ਜੰਤਰ ਮੰਤਰ ਅਤੇ ਦਿੱਲੀ ਦੇ ਵੱਖ ਵੱਖ ਗੁਰੂਦੁਆਰਾ ਸਾਹਿਬ ਵਿਖੇ ਵੀ ਲੱਭਣ ਦੀ ਕੋਸ਼ਿਸ਼ ਕੀਤੀ । ਉਹਨਾਂ ਨੂੰ ਸ਼ੱਕ ਹੈ ਜੰਤਰ ਮੰਤਰ ਜੰਤਰ ਮੰਤਰ ਕੁਝ ਬੱਚਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸਨ ਤੇ ਨੌਜਵਾਨ ਹਸਨਪ੍ਰੀਤ ਵੀ ਪੁਲਿਸ ਹਿਰਾਸਤ ਵਿੱਚ ਬੰਦ ਨਾ ਹੋਵੇ। ਮੌਕੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਲੱਭਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ।ਇਸਦੇ ਨਾਲ ਹੀ ਜਸਪ੍ਰੀਤ ਸਿੰਘ ਦੇ ਪਿਤਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਹਨਾਂ ਦਾ ਪੁੱਤਰ ਦਿਖਾਈ ਦੇਵੇ ਤਾਂ ਉਹਨਾਂ ਨਾਲ ਸੰਪਰਕ ਜਰੂਰ ਕੀਤਾ ਜਾਵੇ।
- Download Babushahi App
-
-