ਜਗਰਾਉਂ ਨਗਰ ਕੌਂਸਲ ਚੋਣ 2026: AAP ਅਤੇ ਕਾਂਗਰਸ 9-9 ਸੀਟਾਂ ਨਾਲ ਬਰਾਬਰ, ਭਾਜਪਾ ਨੇ 4 ਸੀਟਾਂ ਜਿੱਤ ਕੇ ਦਰਜ ਕਰਵਾਈ ਮਜ਼ਬੂਤ ਮੌਜੂਦਗੀ
ਭਾਜਪਾ ਨੇ ਕੁਝ ਅਹਿਮ ਵਾਰਡਾਂ ਵਿੱਚ ਕੀਤਾ ਉਲਟਫੇਰ, ਇੱਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿੱਚ; ਨਵੀਂ ਕੌਂਸਲ ਦੀ ਸਿਆਸੀ ਤਸਵੀਰ ਬਣੀ ਦਿਲਚਸਪ
ਭਾਜਪਾ ਦੇ ਸਤੀਸ਼ ਕੁਮਾਰ ਪੱਪੂ ਲਗਾਤਾਰ ਚੋਥੀ ਵਾਰ ਸਭ ਤੋਂ ਵਧ 503 ਵੋਟਾਂ ਨਾਲ ਜੇਤੂ ਰਹੇ
ਜਗਰਾਉਂ, 29 ਮਈ (ਦੀਪਕ ਜੈਨ)
ਜਗਰਾਉਂ ਨਗਰ ਕੌਂਸਲ ਚੋਣ 2026 ਦੇ ਨਤੀਜੇ ਅੱਜ ਅਧਿਕਾਰਿਕ ਤੌਰ 'ਤੇ ਐਲਾਨੇ ਗਏ, ਜਿਨ੍ਹਾਂ ਨੇ ਸ਼ਹਿਰ ਦੀ ਸਿਆਸਤ ਵਿੱਚ ਨਵੇਂ ਸਮੀਕਰਨਾਂ ਨੂੰ ਜਨਮ ਦਿੱਤਾ ਹੈ। 23 ਵਾਰਡਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਪਾਰਟੀ ਨੇ ਬਰਾਬਰ 9-9 ਸੀਟਾਂ 'ਤੇ ਜਿੱਤ ਦਰਜ ਕਰਕੇ ਸਿੱਧੀ ਟੱਕਰ ਦਾ ਸੰਕੇਤ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 4 ਸੀਟਾਂ ਜਿੱਤ ਕੇ ਆਪਣੀ ਮੌਜੂਦਗੀ ਮਜ਼ਬੂਤੀ ਨਾਲ ਦਰਜ ਕਰਵਾਈ ਹੈ, ਜਦਕਿ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ। ਸ਼੍ਰੋਮਣੀ ਅਕਾਲੀ ਦਲ ਇਸ ਵਾਰ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਰਿਹਾ।
ਚੋਣ ਨਤੀਜਿਆਂ ਨੇ ਜਿੱਥੇ ਕਈ ਨਵੇਂ ਚਿਹਰਿਆਂ ਨੂੰ ਨਗਰ ਕੌਂਸਲ ਵਿੱਚ ਦਾਖਲਾ ਦਿਵਾਇਆ ਹੈ, ਉੱਥੇ ਹੀ ਕੁਝ ਸਥਾਪਿਤ ਸਿਆਸੀ ਪਰਿਵਾਰਾਂ ਅਤੇ ਰਵਾਇਤੀ ਵੋਟ ਬੈਂਕਾਂ ਨੂੰ ਵੀ ਝਟਕਾ ਦਿੱਤਾ ਹੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।
ਵਾਰਡ ਨੰਬਰ 1 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ ਟਾਟਲਾ 44 ਵੋਟਾਂ ਦੇ ਫਰਕ ਨਾਲ ਜੇਤੂ ਰਹੀ, ਜਦਕਿ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਜਗਜੀਤ ਸਿੰਘ ਨੇ 126 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 3 ਵਿੱਚ ਕਾਂਗਰਸ ਦੀ ਰਾਜਿੰਦਰ ਕੌਰ ਠੁਕਰਾਲ ਜੇਤੂ ਰਹੀ।
ਚੋਣਾਂ ਦਾ ਇੱਕ ਮਹੱਤਵਪੂਰਨ ਨਤੀਜਾ ਵਾਰਡ ਨੰਬਰ 4 ਤੋਂ ਸਾਹਮਣੇ ਆਇਆ, ਜਿੱਥੇ ਆਜ਼ਾਦ ਉਮੀਦਵਾਰ ਦਵਿੰਦਰਜੀਤ ਸਿੰਘ ਸਿੱਧੂ ਨੇ 306 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਇਕਲੌਤੀ ਆਜ਼ਾਦ ਜਿੱਤ ਦਰਜ ਕੀਤੀ।
ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 5, 6, 10, 11, 12, 13, 16 ਅਤੇ 23 ਸਮੇਤ ਕੁੱਲ 9 ਵਾਰਡਾਂ ਵਿੱਚ ਜਿੱਤ ਦਰਜ ਕੀਤੀ। ਖਾਸ ਤੌਰ 'ਤੇ ਵਾਰਡ ਨੰਬਰ 11 ਤੋਂ ਗੁਰਪ੍ਰੀਤ ਸਿੰਘ ਨੇ 451 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਧਿਆਨ ਖਿੱਚਿਆ।
ਦੂਜੇ ਪਾਸੇ ਕਾਂਗਰਸ ਨੇ ਵਾਰਡ ਨੰਬਰ 1, 3, 7, 8, 9, 14, 20, 21 ਅਤੇ 22 ਵਿੱਚ ਜਿੱਤ ਦਰਜ ਕੀਤੀ। ਵਾਰਡ ਨੰਬਰ 8 ਦਾ ਮੁਕਾਬਲਾ ਸਭ ਤੋਂ ਨਜ਼ਦੀਕੀ ਰਿਹਾ, ਜਿੱਥੇ ਕਾਂਗਰਸ ਦੇ ਵਿੱਕੀ ਸਿੰਘ ਸਿਰਫ਼ 21 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਭਾਜਪਾ ਲਈ ਇਹ ਚੋਣ ਨਤੀਜੇ ਹੌਸਲਾ ਅਫਜ਼ਾਈ ਵਾਲੇ ਮੰਨੇ ਜਾ ਰਹੇ ਹਨ। ਪਾਰਟੀ ਨੇ ਵਾਰਡ ਨੰਬਰ 15, 17, 18 ਅਤੇ 19 ਵਿੱਚ ਜਿੱਤ ਦਰਜ ਕੀਤੀ। ਵਾਰਡ ਨੰਬਰ 15 ਤੋਂ ਰਜਨੀ ਚੋਪੜਾ ਨੇ ਕਾਂਗਰਸ ਦੇ ਗਗਨ ਸਭਰਵਾਲ ਨੂੰ ਹਰਾਇਆ, ਜਦਕਿ ਵਾਰਡ ਨੰਬਰ 17 ਵਿੱਚ ਨੈਂਸੀ ਵਰਮਾ ਨੇ ਆਪਣੇ ਵਿਰੋਧੀ ਸੁਧਾ ਭਾਰਦਵਾਜ ਨੂੰਬੁਰੀ ਤਰ੍ਹਾਂ
- Download Babushahi App
-
-