ਮਾਂ ਦੀ ਮੌਤ ਤੋਂ ਬਾਅਦ ਇਕੱਲੀ ਮਹਿਸੂਸ ਕਰਦੀ 15 ਸਾਲਾਂ ਦੀ ਕੁੜੀ ਨੇ ਲਿਆ ਫਾਹਾ
ਹੋਈ ਮੌਤ , ਫੋਰੈਂਸਿਕ ਟੀਮ ਨੇ ਜਾਂਚ ਕੀਤੀ ਸ਼ੁਰੂ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 23 May 2026
ਗੁਰਦਾਸਪੁਰ ਦੇ ਬੇਰੀਆਂ ਮੁਹੱਲੇ ਦੇ ਇੱਕ ਘਰ ਵਿੱਚ 15 ਸਾਲਾਂ ਦੀ ਪ੍ਰਵਾਸੀ ਲੜਕੀ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਸਿਮਰਨ ਪੁੱਤਰੀ ਰਾਜੂ ਨਾਮ ਦੀ ਇਸ ਲੜਕੀ ਦੇ ਗਲੇ ਤੇ ਕੁਝ ਨਿਸ਼ਾਨ ਵੀ ਨਜ਼ਰ ਆ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ । ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਲੜਕੀ ਦਾ ਕਮਰਾ ਬੰਦ ਸੀ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਪੱਖੇ ਨਾਲ ਲਟਕੀ ਹੋਈ ਸੀ । ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੀ ਮਾਂ ਦੀ ਮੌਤ ਕਾਰਨ ਇਕੱਲਾ ਇਕੱਲਾ ਮਹਿਸੂਸ ਕਰਦੀ ਸੀ ਅਤੇ ਚੁੱਪ ਚੁੱਪ ਰਹਿੰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਬੇਰੀਆ ਮਹੱਲੇ ਦੇ ਇੱਕ ਮਕਾਨ ਵਿੱਚ ਦੋ ਪ੍ਰਵਾਸੀ ਪਰਿਵਾਰ ਕਿਰਾਏ ਤੇ ਰਹਿੰਦੇ ਹਨ। ਬੀਤੀ ਦੇਰ ਰਾਤ ਇਹਨਾਂ ਵਿੱਚੋਂ ਇੱਕ ਪਰਿਵਾਰ ਦੇ ਕਮਰੇ ਵਿੱਚੋਂ ਰੌਲਾ ਸੁਣਾਈ ਦਿੱਤਾ। ਰੌਲਾ ਸੁਣ ਕੇ ਗੁਆਂਢੀ ਇਸ ਘਰ ਵਿੱਚ ਪਹੁੰਚੇ ਤਾਂ ਦੇਖਿਆ ਕਿ ਪ੍ਰਵਾਸੀ ਲੜਕੀ ਮ੍ਰਿਤ ਪਈ ਹੋਈ ਹੈ। ਜਿਸ ਤੇ ਗੁਆਂਡਿਆ ਦੇ ਕਹਿਣ ਤੇ ਹੀ ਪਰਿਵਾਰ ਵੱਲੋਂ 112 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਅਤੇ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਡੀਐਸਪੀ ਸ਼ਾਹਬਾਜ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਭਰਾ ਨੇ ਦੱਸਿਆ ਹੈ ਕਿ ਲੜਕੀ ਮਾਂ ਦੀ ਮੌਤ ਤੋਂ ਬਾਅਦ ਇਕੱਲਾ ਮਹਿਸੂਸ ਕਰਦੀ ਸੀ ਅਤੇ ਅੰਤਰਮੁਖੀ ਹੋ ਗਈ ਸੀ। ਲੜਕੀ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਫਿਲਹਾਲ 194 ਦਾ ਮਾਮਲਾ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਅਧਾਰ ਤੇ ਦਰਜ ਕੀਤਾ ਗਿਆ ਹੈ ਪਰ ਗਹਿਰਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾਏਗੀ।
- Download Babushahi App
-
-