ਦੁਬਈ ਵਿੱਚ ਹੋਈ ਸੀ ਮੌਤ, ਸਮਾਜ ਸੇਵੀਆਂ ਦੇ ਯਤਨਾਂ ਸਦਕਾ ਮ੍ਰਿਤਕ ਦੇਰ ਪਹੁੰਚੀ ਜੱਦੀ ਪਿੰਡ
ਪਿੰਡ ਵਾਸੀਆਂ ਅਤੇ ਪਰਿਵਾਰ ਨੇ ਮੌਤ ਦੀ ਜਾਂਚ ਲਈ ਦੁਬਈ ਸਰਕਾਰ ਨੂੰ ਹਿਦਾਇਤ ਕਰਨ ਦੀ ਭਾਰਤ ਸਰਕਾਰ ਅੱਗੇ ਰੱਖੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ
ਕਰੀਬ 40 ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਮੌਜਪੁਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਦੀ ਭੇਦ ਭਰੇ ਹਾਲਤਾਂ ਵਿੱਚ ਦੁਬਈ ਵਿੱਚ ਮੌਤ ਹੋ ਗਈ ਸੀ। ਕੁਲਵੰਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਸੀ ਮੌਤ ਦੇ ਸਮੇਂ ਪਰਿਵਾਰ ਵਾਲਿਆਂ ਵੱਲੋਂ ਕੁਝ ਸਮਾਜਸੇਵੀ ਜਥੇਬੰਦੀਆਂ ਅਤੇ ਦੁਬਈ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੁਲਵੰਤ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚਾਉਣ ਵਿੱਚ ਮਦਦ ਕਰਨ, ਜਿਸ ਉਪਰੰਤ ਦੁਬਈ ਵਿੱਚ ਰਹਿੰਦੇ ਕੁਝ ਸਮਾਜਸੇਵੀ ਲੋਕਾਂ ਅਤੇ ਨਿਹੰਗ ਸਿੰਘ ਬਾਬਾ ਗੁਰਪ੍ਰੀਤ ਸਿੰਘ ਦੇ ਯਤਨਾ ਸਦਕਾ ਕੁਲਵੰਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਮੌਜਪੁਰ ਪਹੁੰਚ ਗਈ ਅਤੇ ਅੱਜ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਨੇ ਕਿਹਾ ਕਿ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਹੈ। ਉਨਾਂ ਸ਼ੱਕ ਜਤਾਇਆ ਕਿ ਦੁਬਈ ਵਿੱਚ ਰਹਿੰਦੇ ਕੁਲਵੰਤ ਸਿੰਘ ਦੇ ਸਾਲੇ ਅਤੇ ਸਾਂਢੂ ਵੱਲੋਂ ਉਸ ਦਾ ਕਤਲ ਕੀਤਾ ਗਿਆ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਦੁਬਈ ਸਰਕਾਰ ਨੂ ਹਿਦਾਇਤ ਕਰੇ ਕੀ ਮਾਮਲੇ ਦੀ ਜਾਂਚ ਕੀਤੀ ਜਾਏ ਤਾਂ ਜੋ ਕੁਲਵੰਤ ਸਿੰਘ ਦੇ ਕਥਿਤ ਕਾਤਲਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਵੱਲੋਂ ਵੀ ਹਿੰਦੁਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਕੁਲਵੰਤ ਸਿੰਘ ਦੇ ਭੇਦ ਭਰੇ ਕਤਲ ਦੀ ਤਫਤੀਸ਼ ਦੁਬਈ ਸਰਕਾਰ ਕੋਲੋਂ ਜਰੂਰ ਕਰਵਾਉਣ।
Click to Follow Babushahi Facebook Page →