ਗ਼ਜ਼ਲ ਮੰਚ ਸਰੀ ਵੱਲੋਂ ਪੁਸਤਕ ਰਿਲੀਜ਼ ਸਮਾਗਮ 15 ਮਾਰਚ ਨੂੰ
ਹਰਦਮ ਮਾਨ
ਸਰੀ, 9 ਮਾਰਚ 2026-ਪੰਜਾਬੀ ਸਾਹਿਤਕ ਖੇਤਰ ਦੀ ਨਾਮਵਰ ਸੰਸਥਾ 'ਗ਼ਜ਼ਲ ਮੰਚ ਸਰੀ' ਵੱਲੋਂ 15 ਮਾਰਚ, ਦਿਨ ਐਤਵਾਰ ਨੂੰ ਸਰੀ ਦੀ ਗਿੱਲਫ਼ਰਡ ਲਾਇਬਰੇਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਦੋ ਪ੍ਰਮੁੱਖ ਗ਼ਜ਼ਲ ਸੰਗ੍ਰਿਹ ਰਿਲੀਜ਼ ਕੀਤੇ ਜਾਣਗੇ, ਜਿਨ੍ਹਾਂ ਵਿੱਚ ਬਲਦੇਵ ਸੀਹਰਾ ਦੀ ਪੁਸਤਕ 'ਗੁਜ਼ਾਰਿਸ਼' ਅਤੇ ਕੈਲਗਰੀ ਤੋਂ ਜਸਬੀਰ ਚਾਹਲ ਦਾ ਗ਼ਜ਼ਲ ਸੰਗ੍ਰਿਹ 'ਤਨਹਾਈਓਂ ਕੇ ਘੇਰੇ' ਸ਼ਾਮਲ ਹਨ।
ਇਹ ਸਮਾਗਮ ਬਾਅਦ ਦੁਪਹਿਰ 1:00 ਵਜੇ ਤੋਂ ਸ਼ਾਮ 4:00 ਵਜੇ ਤੱਕ ਗਿੱਲਫ਼ਰਡ ਲਾਇਬਰੇਰੀ (15105 105 ਐਵੀਨਿਊ ਸਰੀ) ਵਿਖੇ ਹੋਵੇਗਾ। ਮੰਚ ਦੇ ਪ੍ਰਬੰਧਕਾਂ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ। ਸਮਾਗਮ ਸਬੰਧੀ ਹੋਰ ਕਿਸੇ ਵੀ ਜਾਣਕਾਰੀ ਲਈ ਦਵਿੰਦਰ ਗੌਤਮ ਨਾਲ ਫੋਨ ਨੰਬਰ 604-825-6960 'ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
Click to Follow Babushahi Facebook Page →