ਲੁਧਿਆਣਾ ਪੁਲਿਸ ਦੀ ਵੱਡੀ ਸਫ਼ਲਤਾ: ਆਟੋ ਵਿੱਚ ਸਵਾਰ ਹੋ ਕੇ ਸਨੈਚਿੰਗ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ
ਲੁਧਿਆਣਾ ਪੁਲਿਸ ਵੱਲੋਂ ਸਨੈਚਿੰਗ ਮਾਮਲੇ ਵਿੱਚ ਦੋ ਦੋਸ਼ੀ ਗ੍ਰਿਫਤਾਰ, ਸੋਨੇ ਦੇ ਗਹਿਣੇ, ਮੋਬਾਇਲ ਫੋਨ ਅਤੇ ਆਟੋ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 8 ਮਾਰਚ 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਹਰਪਾਲ ਸਿੰਘ PPS ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਨੈਚਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਮੀਰ ਵਰਮਾ PPS, ADCP Zone-1 ਲੁਧਿਆਣਾ ਅਤੇ ਕਿਕਰ ਸਿੰਘ ਭੁੱਲਰ PPS, ACP/North ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ INSP/SHO ਹਰਸ਼ਵੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਸਨੈਚਿੰਗ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।
ਮਿਤੀ 06-03-2026 ਨੂੰ ਵਿਨੋਦ ਕਾਲੜਾ ਪੁੱਤਰ ਜਗਦੀਸ਼ ਲਾਲ ਕਾਲੜਾ ਵਾਸੀ ਪਿੰਡ ਅੱਪਰਾ ਤਹਿਸੀਲ ਫਿਲੌਰ ਜਿਲਾ ਜਲੰਧਰ ਦੇ ਬਿਆਨ ਪਰ ਮੁਕੱਦਮਾ ਨੰਬਰ 40 ਮਿਤੀ 06-03-2026 ਅ/ਧ 303(2) BNS ਥਾਣਾ ਸਲੇਮ ਟਾਬਰੀ ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ। ਮੁਦੱਈ ਮੁਕੱਦਮਾ ਦੇ ਬਿਆਨ ਮੁਤਾਬਿਕ ਉਸਦਾ ਕਰਿੰਦਾ ਅਮੀਰ ਗਾਯਨ ਸੋਨੇ ਦੇ ਗਹਿਣੇ ਤਿਆਰ ਕਰਵਾਕੇ ਆਟੋ ਰਾਹੀਂ ਆ ਰਿਹਾ ਸੀ ਤਾਂ ਆਟੋ ਵਿੱਚ ਬੈਠੇ ਕੁਝ ਵਿਅਕਤੀਆਂ ਵੱਲੋਂ ਉਸ ਤੋਂ ਸੋਨੇ ਦੇ ਗਹਿਣੇ ਖੋਹ ਲਏ ਗਏ।
ਇਸ ਸਬੰਧੀ ਅਮੀਰ ਗਾਯਨ ਅਤੇ ਵਿਨੋਦ ਕਾਲੜਾ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ ਤਾਂ ਆਟੋ ਦਾ ਨੰਬਰ PB10 JK 7097 ਸਾਹਮਣੇ ਆਇਆ। ਜਾਂਚ ਦੌਰਾਨ ਆਟੋ ਚਾਲਕ ਦੀ ਪਛਾਣ ਪਰਮਜੀਤ ਸਿੰਘ ਉਰਫ ਪ੍ਰੀਤ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਸਿਟੀ ਗਾਰਡਨ, ਗਿਆਸਪੁਰਾ ਰੋਡ ਲੁਧਿਆਣਾ ਅਤੇ ਆਟੋ ਵਿੱਚ ਬੈਠੇ ਵਿਅਕਤੀ ਦੀ ਪਛਾਣ ਪਲਵਿੰਦਰ ਸਿੰਘ ਉਰਫ ਤੇਜੂ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਢਿਲੋਂ ਨਗਰ, ਲੁਹਾਰਾ ਰੋਡ ਲੁਧਿਆਣਾ ਵਜੋਂ ਹੋਈ।
ਮਿਤੀ 07-03-2026 ਨੂੰ ASI ਪ੍ਰੇਮ ਚੰਦ ਨੰਬਰ 787/ਲੁਧਿ ਸਮੇਤ ਪੁਲਿਸ ਪਾਰਟੀ ਨੇ ਜਲੰਧਰ ਬਾਈਪਾਸ ਨੇੜੇ ਉਕਤ ਨੰਬਰੀ ਆਟੋ ਨੂੰ ਕਾਬੂ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਦੋਸ਼ੀਆਂ ਪਾਸੋਂ 08 ਮੋਬਾਇਲ ਫੋਨ ਵੱਖ-ਵੱਖ ਕੰਪਨੀਆਂ ਦੇ, ਇੱਕ ਲੇਡੀ ਮੁੰਦੀ 4.130 ਮਿ.ਗ੍ਰਾ. ਅਤੇ ਇੱਕ ਜੋੜੀ ਸੋਨੇ ਦੀਆਂ ਵਾਲੀਆਂ 1.83 ਮਿ.ਗ੍ਰਾ. ਬਰਾਮਦ ਕੀਤੀਆਂ ਗਈਆਂ ਅਤੇ ਵਰਤਿਆ ਗਿਆ ਆਟੋ (PB10 JK 7097) ਮਾਰਕਾ Bajaj Baxy ਰੰਗ ਹਰਾ-ਪੀਲਾ ਵੀ ਕਬਜ਼ੇ ਵਿੱਚ ਲਿਆ ਗਿਆ।
ਇਸ ਸਬੰਧੀ ਮੁਕੱਦਮੇ ਵਿੱਚ ਧਾਰਾ 3(5), 317(2) BNS ਦਾ ਵਾਧਾ ਕੀਤਾ ਗਿਆ ਹੈ।ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਮੁੱਕਦਮੇ ਦਰਜ ਹਨ।ਮਿਤੀ 08-03- 2026 ਨੂੰ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
Click to Follow Babushahi Facebook Page →