ਦਿੱਲੀ 'ਚ ਭਾਜਪਾ ਨੂੰ ਆਸ ਤੋਂ ਵੱਡੀ ਜਿੱਤ ਦਿਵਾਉਣ ਲਈ ਦਿੱਲੀ ਵਾਸੀਆਂ ਦਾ ਧੰਨਵਾਦ- ਜਸਵਿੰਦਰ ਪੰਨੂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 8ਫਰਵਰੀ 2025 - "ਦਿੱਲੀ ਦੇ ਲੋਕਾਂ ਨੇ ਉੱਥੇ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਭਾਜਪਾ 'ਚ ਬਹੁਤ ਵੱਡਾ ਵਿਸ਼ਵਾਸ਼ ਪ੍ਰਗਟਾਇਆ ਹੈ, ਜੋ ਭਾਜਪਾ ਲਈ ਬਹੁਤ ਮਹੱਤਵਪੂਰਨ ਹੈ। ਹੁਣ ਦਿੱਲੀ ਦਾ ਵਿਕਾਸ ਦੇ ਪੱਖ ਤੋ ਚਿਹਰਾ-ਮੋਹਰਾ ਬਦਲ ਜਾਵੇਗਾ"।ਇਹ ਵਿਚਾਰ ਭਾਜਪਾ ਯੁਵਾ ਮੋਰਚਾ ਦੇ ਸੂਬਾ ਐਗਜੈਕਟਿਵ ਕਮੇਟੀ ਮੈਂਬਰ ਜਸਵਿੰਦਰ ਸਿੰਘ ਪੰਨੂ(ਰਾਏਕੋਟ)ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ 'ਚ ਪ੍ਰਗਟ ਕੀਤੇ।
ਭਾਜਪਾ ਦੇ ਯੂਥ ਆਗੂ ਜਸਵਿੰਦਰ ਸਿੰਘ ਪੰਨੂ ਨੇ ਜਾਰੀ ਪ੍ਰੈਸ ਬਿਆਨ 'ਚ ਅੱਗੇ ਕਿਹਾ ਕਿ ਦਿੱਲੀ ਸੂਬੇ ਦੇ ਲੋਕਾਂ ਨੇ ਭਾਜਪਾ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਭਾਜਪਾ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾ ਕੇ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣਾ ਚਾਹੁੰਦੀ ਹੈ,ਇਸ ਲਈ ਲੋਕਾਂ ਨੇ ਭਾਜਪਾ ਨੂੰ 27 ਸਾਲਾਂ ਬਾਅਦ ਰਾਜ ਕਰਨ (ਸੇਵਾ ਕਰਨ) ਦਾ ਮੌਕਾ ਦਿੱਤਾ ਹੈ।ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ।
ਜਸਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੋ ਕਹਿੰਦੇ ਹਨ, ਦੁਨੀਆਂ ਉਸ 'ਚ ਵਿਸ਼ਵਾਸ ਕਰਦੀ ਹੈ।ਹੁਣ ਅਰਵਿੰਦ ਕੇਜਰੀਵਾਲ ਦਾ ਸਿਆਸੀ ਕੈਰੀਅਰ ਖਤਮ ਹੋ ਗਿਆ ਹੈ, ਉਸ ਨੂੰ ਸਿਆਸਤ ਤੋਂ ਸੰਨਿਆਸ ਹੀ ਲੈਣਾ ਚਾਹੀਦਾ ਹੈ।
ਭਾਜਪਾ ਯੁਵਾ ਮੋਰਚਾ ਦੇ ਇਸ ਆਗੂ ਜਸਵਿੰਦਰ ਸਿੰਘ ਪੰਨੂ ਨੇ ਸਿਆਸੀ ਭਵਿੱਖਬਾਣੀ ਕਰਦਿਆਂ ਕਿਹਾ ਕਿਹਾ ਕਿ ਹੁਣ 2027 ਦੀਆਂ ਚੋਣਾਂ ਉਪਰੰਤ ਲੋਕ ਸੂਬੇ 'ਚ ਭਾਜਪਾ ਦੀ ਨਿਰੋਲ ਸਰਕਾਰ ਬਣਾਉਣਗੇ, ਜਦੋਂ ਪੰਜਾਬ 'ਚ ਡਬਲ ਇੰਜਣ ਦੀ ਸਰਕਾਰ ਬਣੇਗੀ ਤਾਂ ਪੰਜਾਬ ਹਰ ਪੱਖੋਂ ਵਿਕਾਸ ਦੀਆਂ ਸਿਖਰਾਂ ਛੂਹੇਗਾ।