ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਇਸ ਦੁਨੀਆਂ ਤੇ ਰਹਿਣ ਦੌਰਾਨ ਆਪਣੀ ਇਮਾਨਦਾਰੀ, ਦਿਆਨਤਦਾਰੀ ਤੇ ਮਿਹਨਤ ਨਾਲ ਆਪਣੇ ਖਾਨਦਾਨ ਦਾ ਨਾਮ ਉੱਚਾ ਚੁੱਕਣ ਲਈ ਮੋਹਰੀ ਹੁੰਦੇ ਹਨ ਤੇ ਜਦੋਂ ਉਹ ਇਸ ਦੁਨੀਆਂ ਤੋਂ ਜਾਂਦੇ ਹਨ ਤਾਂ ਉਹਨਾਂ ਦੇ ਵਡੱਪਣ ਦੀਆਂ ਗੱਲਾਂ ਅਕਸਰ ਚੁੰਝ ਚਰਚਾ ਬਣਦੀਆਂ ਹਨ ਅਜਿਹੇ ਹੀ ਇਨਸਾਨ ਸਨ ਸਮਾਜ ਸੇਵੀ ਅਤੇ ਕਾਰੋਬਾਰੀ ਦਵਿੰਦਰ ਮਹੇਸ਼ਵਰੀ ਕੁਲਭੂਸ਼ਨ ਮਹੇਸ਼ਵਰੀ ਤੇ ਸੁਰਿੰਦਰ ਮਹੇਸ਼ਵਰੀ ਜੈਤੋ ਦੇ ਸਤਿਕਾਰਯੋਗ ਪਿਤਾ ਸਵਰਗਵਾਸੀ ਸ੍ਰੀ ਰਾਮ ਜੀ ਦਾਸ (ਮਹੇਸ਼ਵਰੀ) ਉਮਰ 96 ਸਾਲ ਜਿਨ੍ਹਾਂ ਦੇ ਪਰਿਵਾਰ ਨੂੰ ਮਹੇਸ਼ਵਰੀ ਵਜੋਂ ਲੋਕ ਜਾਣਦੇ ਹਨ।
ਸ੍ਰੀ ਰਾਮ ਜੀ ਦਾਸ ਨੇ ਆਪਣੇ ਜੀਵਨ ਨੂੰ ਜਿੱਥੇ ਮਿਹਨਤ ਤੇ ਦ੍ਰਿੜ੍ਹਤਾ ਨਾਲ ਹਰ ਪੱਖੋਂ ਮਜ਼ਬੂਤ ਬਣਾਇਆ ਉੱਥੇ ਸ਼ਹਿਰ ਵਿੱਚ ਹਰ ਸਾਂਝੇ ਕਾਰਜ ਲਈ ਮੋਹਰੀ ਹੋ ਕੇ ਵਿਚਰਦੇ ਸਨ ਤੇ ਏਸੇ ਦਿਆਨਤਦਾਰੀ ਉਨ੍ਹਾਂ ਨੇ ਸਰਕਾਰੀ ਸਕੂਲ ਦੀ ਪੜ੍ਹਾਈ ਕਰਨ ਉਪਰੰਤ ਸਰਕਾਰੀ ਸਕੂਲ ਵਿੱਚ ਇੱਕ ਵਧੀਆ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਬਾਅਦ ਵਿਚ ਸਰਕਾਰੀ ਐਜੂਕੇਸ਼ਨ ਵਿਭਾਗ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਜੋਂ ਆਪਣੀ ਇਮਾਨਦਾਰੀ ਤੇ ਮਿਹਨਤ ਸਦਕਾ 37 ਸਾਲ ਡਿਊਟੀ ਨਿਭਾਉਣ ਚ ਸਫ਼ਲ ਰਹੇ ਅਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਤੇ ਆਪਣਾ ਸਾਦਾ ਜੀਵਨ ਬਤੀਤ ਕੀਤਾ।
ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਉਣ ਦੌਰਾਨ ਵਪਾਰ ਨਾਲ ਜੋੜ ਕੇ ਇੱਕ ਕਾਮਯਾਬ ਵਿਅਕਤੀ ਬਣਾਏ। ਇਥੇ ਦੱਸਣਯੋਗ ਹੈ ਕਿ ਸ੍ਰੀ ਰਾਮ ਜੀ ਦਾਸ ਮਹੇਸ਼ਵਰੀ ਪਿਛਲੇ ਕੁਝ ਦਿਨ ਪਹਿਲਾਂ 11 ਜਨਵਰੀ 2025 ਨੂੰ ਆਪਨੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਗਏ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅੱਜ ਮਿਤੀ 22 ਜਨਵਰੀ 2025 ਦਿਨ ਬੁਧਵਾਰ ਨੂੰ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਦੁਪਹਿਰ 12:00 ਤੋਂ 1:00 ਤੱਕ ਸਥਾਨ ਕਾਲੂ ਰਾਮ ਦੀ ਬਗੀਚੀ ਗਊਸ਼ਾਲਾ ਰੋਡ ਜੈਤੋ ਵਿਖੇ ਪਵੇਗਾ। ਜਿੱਥੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਇਲਾਕੇ ਦੀਆਂ ਸੰਗਤਾਂ, ਸਿਆਸੀ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਤੇ ਪੱਤਰਕਾਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਪਰਿਵਾਰ ਦੇ ਮੈਂਬਰ ਦਵਿੰਦਰ ਮਹੇਸ਼ਵਰੀ,ਸੁਰਿੰਦਰ ਮਹੇਸ਼ਵਰੀ ਅਤੇ ਕੁਲਭੂਸ਼ਨ ਮਹੇਸ਼ਵਰੀ ਜੈਤੋ ਨਾਲ ਵੱਖ ਵੱਖ ਜਥੇਬੰਦੀਆਂ ਅਤੇ ਕਾਰੋਬਾਰੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਮਹੇਸ਼ਵਰੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
2 | 8 | 6 | 5 | 5 | 0 | 9 | 3 |