ਸੀ.ਐਚ.ਸੀ. ਗੋਨਿਆਣਾ ਵਿਖੇ ਸਫ਼ਲਤਾ ਨਾਲ ਹੋ ਰਹੇ ਹਨ ਲੈਪਰੋਸਕੋਪੀ ਵਿਧੀ ਨਾਲ ਆਪਰੇਸ਼ਨ: ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 12 ਅਗਸਤ 2026 : ਸਥਾਨਕ ਸੀ.ਐਚ.ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਦੱਸਿਆ ਕਿ ਇੱਥੇ ਹਾਲ ਵਿੱਚ ਹੀ ਸਰਜਨ ਡਾ: ਵਿਕਾਸ ਛਾਬੜਾ ਨੇ ਆਪਣਾ ਆਹੁਦਾ ਸੰਭਾਲ ਲਿਆ ਹੈ, ਜਿਸ ਨਾਲ ਮਰੀਜ਼ਾਂ ਨੂੰ ਰੋਜਾਨਾ ਆਪਰੇਸ਼ਨ ਕਰਵਾਉਣ ਦੀ ਸਹੂਲਤ ਮਿਲਣੀ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਲੈਪਰੋਸਕੋਪੀ ਵਿਧੀ ਨਾਲ ਡਾ: ਛਾਬੜਾ ਰੋਜਾਨਾ ਅਨੇਕਾਂ ਮਰੀਜ਼ਾਂ ਨੂੰ ਆਪਰੇਸ਼ਨ ਦੀ ਸਹੂਲਤ ਦੇ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਡਾ: ਛਾਬੜਾ ਨੇ ਦੱਸਿਆ ਕਿ ਲੈਪਰੋਸਕੋਪੀ ਉਹ ਵਿਧੀ ਹੈ ਜਿਸ ਨਾਲ ਜ਼ਿਆਦਾ ਚੀਰ-ਫਾੜ ਨਹੀਂ ਕਰਨੀ ਪੈਂਦੀ ਅਤੇ ਮਰੀਜ਼ ਨੂੰ ਵੀ ਜਲਦੀ ਰਾਹਤ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਹਿਲਾ ਮਰੀਜ਼ ਮੁਹੰਮਦ ਸ਼ਾਹ ਪੁੱਤਰ ਵੀਰ ਖਾਨ ਵਾਸੀ ਭੋਖੜਾ ਆਇਆ ਸੀ, ਜੋ ਕਿ ਪੱਥਰੀ ਦੇ ਦਰਦ ਤੋਂ ਪੀੜਿਤ ਸੀ। ਉਨ੍ਹਾਂ ਦੱਸਿਆ ਕਿ ਇਸ ਵਿੱਚ ਖੂਨ ਦੀ ਵੀ ਕਮੀ ਸੀ,ਜਿਸ ਦਾ ਖੂਨ ਪੂਰਾ ਕਰਵਾਉਣ ਉਪਰੰਤ ਉਪਰੋਕਤ ਵਿਧੀ ਨਾਲ ਉਸ ਦੇ ਪਿੱਤੇ ਦਾ ਆਪਰੇਸ਼ਨ ਕੀਤਾ ਗਿਆ। ਜਿਸ ਉਪਰੰਤ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ।
ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸੀ.ਐਚ.ਸੀ. *ਤੇ ਇਹ ਸੁਵਿਧਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਡਾਕਟਰ ਛਾਬੜਾ ਹਰ ਦਿਨ ਦੋ ਤੋਂ ਤਿੰਨ ਆਪਰੇਸ਼ਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਕਿਉਂਕਿ ਇਹ ਨਿੱਜੀ ਹਸਪਤਾਲਾਂ ਵਿੱਚ ਉਪਲਬਧ ਨਹੀਂ ਹੈ।
- Download Babushahi App
-
-