ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਕੋਠਾ ਗੁਰੂ ਨੂੰ ਬਾਕਸਿੰਗ ਵਿੱਚ ਓਵਰਆਲ ਦੂਸਰਾ ਸਥਾਨ
ਅਸ਼ੋਕ ਵਰਮਾ
ਬਠਿੰਡਾ, 25 ਫਰਵਰੀ 2026 :ਬਾਕਸਿੰਗ ਕੋਚ ਨਿਰਮਲ ਸਿੰਘ ਨੇ ਦੱਸਿਆ ਕੇ ਜ਼ਮੀਨੀ ਪੱਧਰ ਬਾਕਸਿੰਗ ਲੜਕੀਆਂ ਦੇ ਮੁਕਾਬਲੇ ਜੋ ਪਿਛਲੇ ਦਿਨਾਂ ਵਿੱਚ ਭਾਈ ਰੂਪਾ ਵਿੱਚ ਹੋਏ ਜਿੰਨਾ ਵਿੱਚ ਅੱਠ ਬਾਕਸਿੰਗ ਅਕਾਡਮੀਆਂ ਨੇ ਭਾਗ ਲਿਆ। ਇਸ ਵਿੱਚ ਪੀ ਐਮ ਸੀ੍ ਸਕੂਲ ਕੋਠਾਗੁਰੂ ਨੇ 2 ਗੋਲਡ, 4 ਸਿਲਵਰ, 5 ਬਰਾਉਨਜ਼ ਮੈਡਲ ਪਾ੍ਪਤ ਕਰਕੇ ਉਵਰਆਲ ਦੂਜਾ ਸਥਾਨ ਹਾਸਲ ਕੀਤਾ।ਇਸ ਪ੍ਰਾਪਤੀ ਲਈ ਪਿੰਸੀਪਲ ਮੈਡਮ ਅਮਨਜੀਤ ਕੌਰ ਨੇ ਕੋਚ ਨਿਰਮਲ ਸਿੰਘ , ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਆਉਣ ਵਾਲੇ ਮਕਾਬਲਿਆਂ ਲਈ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ।ਇਸ ਸਮੇਂ ਸਟਾਫ ਚੋਂ ਪਿੰਕੀ ਰਾਣੀ, ਇੰਦਰਜੀਤ ਕੌਰ, ਡੀ ਪੀ, ਗੀਤਾ ਛਾਬੜਾ, ਮਨਜਿੰਦਰ ਕੌਰ, ਅਨੂਪਰੀਤ ਕੌਰ, ਗੁਰਵਿੰਦਰ ਕੌਰ, ਵੀਰਪਾਲ ਕੌਰ, ਅਵਨੀਤ ਕੌਰ, ਛਿੰਦਰਪਾਲ ਕੌਰ, ਰੀਟਾ ਰਾਣੀ, ਵਿੱਕਾ ਕੁਮਾਰ, ਨਵਜੋਤ ਕੌਰ, ਪਰਮਿੰਦਰ ਕੌਰ, ਪਨਿੰਦਰਜੀਤ ਸਿੰਘ,ਅਮਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।
Click to Follow Babushahi Facebook page →