ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਲਈ ਉਪਕਾਰ ਸੋਸਾਇਟੀ ਨੇ ਪ੍ਰੋਗਰਾਮ ਉਲੀਕਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਜਨਵਰੀ ,2026
ਹਰ ਸਾਲ ਦੀ ਤਰ੍ਹਾਂ ਨਵ-ਜਨਮੀਆਂ ਬੱਚੀਆਂ ਦੀਆਂ ਲੋਹੜੀਆਂ ਪਾਉਣ ਲਈ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਪ੍ਰੋਗਰਾਮ ਉਲੀਕਿਆ ਲਿਆ ਹੈ। ਇਸ ਸਬੰਧੀ ਸਥਾਨਕ ਗੁਰੂ ਨਾਨਕ ਨਗਰ ਵਿਖੇ ਗਿਰਨ ਭਵਨ ਵਿਖੇ ਸੋਸਾਇਟੀ ਦਫਤਰ ਵਿੱਚ ਪ੍ਰਧਾਨ ਜੇ ਐਸ ਗਿੱਦਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਲੋਹੜੀਆਂ ਸਬੰਧੀ ਜਨਰਲ ਸਕੱਤਰ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਦੁਆਰਾ ਪੇਸ਼ ਤਜ਼ਵੀਜ ਸਰਵਸੰਮਤੀ ਨਾਲ੍ਹ ਪ੍ਰਵਾਨ ਕੀਤੀ ਗਈ। ਖਜਾਨਚੀ ਬੀਰਬਲ ਤੱਖੀ ਵਲੋਂ ਜਿਲ੍ਹੇ ਵਿੱਚ ਧੀਆਂ ਦੀ ਲੋਹੜੀ ਪਾਉਣ ਵਾਲ੍ਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਦੇ ਵਿਚਾਰ ਨੂੰ ਪ੍ਰਵਾਨ ਕੀਤਾ ਗਿਆ। ਇਸ ਅਨੁਸਾਰ ਏਕ ਨੂਰ ਸਮਾਜ ਭਲਾਈ ਸਵੈ ਸੇਵੀ ਸੰਸਥਾ ਪਠਲਾਵਾ, ਪਿਆਰਾ ਸਿੰਘ ਤਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ ਤੇ ਸਮਾਜ ਭਲਾਈ ਸਵੈ-ਸੇਵੀ ਸੰਸਥਾ ਸੁੱਜੋਂ ਦੁਆਰਾ ਕੀਤੇ ਜਾਣ ਵਾਲ੍ਹੇ ਲੋਹੜੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਜਾਵੇਗੀ। ਪ੍ਰੋਗਰਾਮ ਅਨੁਸਾਰ 6 ਜਨਵਰੀ ਨੂੰ ਸੂਰਾਂਪੁਰ ਤੇ ਐਮਾਂ ਜੱਟਾਂ , 8 ਜਨਵਰੀ ਨੂੰ ਸੁੱਜੋਂ, 10 ਜਨਵਰੀ ਨੂੰ ਪੱਦੀ ਪੋਸੀ ਤੇ 12 ਜਨਵਰੀ ਨੂੰ ਪਠਲਾਵਾ ਵਿਖੇ ਨਵ ਜਨਮੀਆਂ ਨੂੰ ਲੋਹੜੀਆਂ ਪਾਈਆਂ ਜਾਣਗੀਆਂ। ਮੀਟਿੰਗ ਵਿੱਚ ਜੇ.ਐਸ.ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਬੀਰਬਲ ਤੱਖੀ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਸੁੱਖਵਿੰਦਰ ਕੌਰ ਸੁੱਖੀ, ਪਰਮਜੀਤ ਸਿੰਘ ਤੇ ਨੀਲਮ ਮੌਰੀਆ ਹਾਜਰ ਸਨ ਜਦਕਿ ਆਨਲਾਈਨ ਭਾਗ ਬਣਨ ਵਾਲ੍ਹੇ ਮੈਂਬਰਾਂ ਵਿੱਚ ਮਾ.ਨਰਿੰਦਰ ਸਿੰਘ ਭਾਰਟਾ, ਦੇਸ ਰਾਜ ਬਾਲੀ, ਜਯੋਤੀ ਬੱਗਾ ਤੇ ਹਰਬੰਸ ਕੌਰ ਸ਼ਾਮਲ ਸਨ।