ਮਾਸਟਰ ਤਾਰਾ ਸਿੰਘ ਲਾਡਲ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਰਾਜਨੀਤਿਕ ਆਗੂਆਂ ਸਮੇਤ ਧਾਰਮਿਕ ਤੇ ਸਮਾਜਿਕ ਜਥੇਬੰਦੀਆ ਦੇ ਆਗੂਆਂ ਨੇ ਸ਼ਰਧਾਜਲੀ ਭੇਟ ਕੀਤੀ
ਰੂਪਨਗਰ 14 ਦਸੰਬਰ ( ਮਨਪ੍ਰੀਤ ਸਿੰਘ)
ਅੱਜ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦੀ ਅੰਤਿਮ ਅਰਦਾਸ ਮੌਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੁਮਾਇੰਦਿਆ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅੱਜ ਪਹਿਲਾਂ ਉਹਨਾਂ ਦੇ ਗ੍ਰਹਿ ਵਿੱਖੇ ਬੀਤੇ ਰੋਜ ਤੋਂ ਆਰੰਭ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੂਪਨਗਰ ਵਿਖੇ ਅੰਤਿਮ ਅਰਦਾਸ ਹੋਈ। ਇਸ ਮੌਕੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸਦੇ ਨਾਲ ਹੀ ਸਟੇਜ ਦੀ ਕਾਰਵਾਈ ਮਾਸਟਰ ਤਾਰਾ ਸਿੰਘ ਲਾਡਲ ਜੀ ਦੇ ਪੁਰਾਣੇ ਸਾਥੀ ਪ੍ਰੀਤਮ ਸਿੰਘ ਸੱਲੋਮਾਜਰਾ ਮਾਸਟਰ ਜੀ ਦੀਆਂ ਯਾਦਾਸ਼ਤ ਨਾਲ ਨਿਭਾਈ।
ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਸ਼੍ਰੋਮਣੀ ਅਕਾਲੀ ਵੱਲੋਂ ਮਾਸਟਰ ਤਾਰਾ ਸਿੰਘ ਲਾਡਲ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਚ ਨਿਭਾਈਆਂ ਗਈਆਂ ਸੇਵਾਵਾ ਲਈ ਯਾਦ ਕੀਤਾ ਤੇ ਕਿਹਾ ਕਿ ਮਾਸਟਰ ਜੀ ਇਕ ਬਹੁਤ ਹੀ ਦੂਰ ਅੰਦੇਸ਼ੀ ਇਨਸਾਨ ਸਨ ਉਹਨਾਂ ਨੇ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਸੇਵਾਵਾਂ ਨਿਭਾਈਆਂ ਇਸਦੇ ਨਾਲ ਹੀ ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਲਾਡਲ ਜੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਲਈ ਨਿਭਾਈਆਂ ਸੇਵਾਵਾਂ ਲਈ ਯਾਦ ਰੱਖੇਗਾ।
ਇਸਦੇ ਨਾਲ ਹੀ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਲਾਡਲ ਜੀ ਦੇ ਜੀਵਨ ਤੋਂ ਨਵੇਂ ਸਿਆਸਤਦਾਨਾਂ ਨੂੰ ਬਹੁਤ ਕੁੱਝ ਸਿਖਣ ਦੀ ਜਰੂਰਤ ਹੈ ਨਵੇਂ ਨੌਜਵਾਨ ਸਿਆਸਤਦਾਨ ਮਾਸਟਰ ਤਾਰਾ ਸਿੰਘ ਲਾਡਲ ਜੀ ਦੇ ਜੀਵਨ ਤੋਂ ਸਿੱਖ ਕੇ ਇਕ ਚੰਗੇ ਇਨਸਾਨ ਤੇ ਸਿਆਸਤਦਾਨ ਬਣ ਸਕਦੇ ਹਨ।
ਇਸ ਮੌਕੇ ਬਹੁਤ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆ ਵੱਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ।
ਅੱਜ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਵਿੱਖੇ ਹਰ ਉਹ ਅੱਖ ਨਮ ਸੀ ਜੋ ਕਿ ਮਾਸਟਰ ਤਾਰਾ ਸਿੰਘ ਲਾਡਲ ਜੀ ਨੂੰ ਸਮਝਦੇ ਸਨ ਕਿ ਉਹ ਕਿਵੇਂ ਗਰੀਬ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਪਿਆਰ ਕਰਦੇ ਸਨ।
ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾਂ ਸਾਬਕਾ ਸਿੱਖਿਆ ਮੰਤਰੀ ਪੰਜਾਬ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਬੰਸ ਸਿੰਘ ਕੰਧੋਲਾ, ਬਰਿੰਦਰ ਸਿੰਘ ਢਿਲੋਂ ਹਲਕਾ ਇੰਚਾਰਜ ਕਾਂਗਰਸ ਰੂਪਨਗਰ, ਐਮ ਸੀ ਸਰਬਜੀਤ ਸਿੰਘ ਸੈਣੀ, ਕਿਰਨਬੀਰ ਸਿੰਘ ਕੰਗ, ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਰਨੈਲ ਸਿੰਘ ਔਲਖ, ਹਰਮੋਹਨ ਸਿੰਘ ਸੰਧੂ ਹਲਕਾ ਇੰਚਾਰਜ ਚਮਕੌਰ ਸਾਹਿਬ, ਡਾਕਟਰ ਅਜਮੇਰ ਸਿੰਘ ਚੈਅਰਮੈਨ ਪ੍ਰਧਾਨ ਸੈਣੀ ਭਵਨ ਰੋਪੜ, ਰਜਿੰਦਰ ਸਿੰਘ ਨੰਨੂਆ ਐਕਟਿੰਗ ਪ੍ਰਧਾਨ ਸੈਣੀ ਭਵਨ ਰੋਪੜ, ਸਾਹਿਬ ਸਿੰਘ ਬਡਾਲੀ, ਮਨਜਿੰਦਰ ਸਿੰਘ ਮਨੀ ਲਾਡਲ ਸਿਆਸੀ ਸਕੱਤਰ, ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਚਰਨਜੀਤ ਕੌਰ ਮਲਿਕਪੁਰ, ਬੀਬੀ ਪਲਵਿੰਦਰ ਕੌਰ ਰਾਣੀ, ਕੁਲਵੰਤ ਸਿੰਘ ਰਾਜੂ, ਮੇਜਰ ਸਿੰਘ ਸੰਗਤਪੁਰਾ, ਸ਼ਮਸ਼ੇਰ ਸਿੰਘ ਘਨੌਲੀ, ਚਰਨਜੀਤ ਸਿੰਘ ਮਿਆਣੀ, ਹਰਜਿੰਦਰ ਸਿੰਘ ਜਿੰਦਾ, ਸਾਬਕਾ ਚੀਫ ਇੰਜੀਨੀਅਰ ਸਤਵਿੰਦਰ ਸਿੰਘ, ਡਾ ਹਰਜਿੰਦਰ ਸਿੰਘ, ਉਧਮ ਸਿੰਘ ਚੱਕ ਢੇਰਾ, ਜਥੇਦਾਰ ਭਾਗ ਸਿੰਘ, ਸਤਲੁਜ ਪ੍ਰੈੱਸ ਕਲੱਬ ਰੋਪੜ ਚੈਅਰਮੈਨ ਸਰਬਜੀਤ ਸਿੰਘ, ਅਜਮੇਰ ਸਿੰਘ ਫਤਿਹ ਪ੍ਰਿੰਟਿੰਗ ਪ੍ਰੈੱਸ ਰੋਪੜ, ਬਾਬਾ ਹਰਦੀਪ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਬਾਬਾ ਸਤਨਾਮ ਜੀ ਰੋਪੜ , ਪ੍ਰਦੀਪ ਸਿੰਘ ਪ੍ਰਧਾਨ ਧਰਮ ਪ੍ਰਚਾਰ ਵੈਲਫੇਅਰ ਸੁਸਾਇਟੀ ਘਨੌਲੀ,ਮਨਿੰਦਰਪਾਲ ਸਿੰਘ ਗੂੰਬਰ, ਜਿਲਾ ਯੂਥ ਕਲੱਬਜ ਤਾਲਮੇਲ ਕਮੇਟੀ ਰੂਪਨਗਰ, ਜਰਨੈਲ ਸਿੰਘ ਔਲਖ ਸਾਬਕਾ ਸ਼ਰੋਮਣੀ ਕਮੈਟੀ ਮੈਂਬਰ, ਕਿਰਪਾਲ ਸਿੰਘ ਕੇ ਸੁਰਪਾਲਜ ਹੋਟਲ ਮਲਿਕਪੁਰ, ਪਰਵਿੰਦਰਪਾਲ ਸਿੰਘ ਬਿੰਟਾ, ਗੁਰਮੁੱਖ ਸਿੰਘ ਸੈਣੀ, ਮੁਕੇਸ਼ ਗੁਪਤਾ, ਅਮਰਜੀਤ ਸਿੰਘ ਸੈਣੀ , ਸੰਤ ਸਿੰਘ ਭੋਲੀ ਦਿੱਲੀ, ਡੀ ਐਸ ਪੀ ਪਾਲ ਸਿੰਘ, ਜਥੇਦਾਰ ਮੋਹਣ ਸਿੰਘ ਢਾਹੇ, ਹਰਪ੍ਰੀਤ ਸਿੰਘ ਬਸੰਤ, ਬਾਬਾ ਗੁਰਮੇਲ ਸਿੰਘ ਮਾਜਰੀ, ਐਡਵੋਕੇਟ ਸਰਬਜੀਤ ਸਿੰਘ ਬੈਂਸ , ਮਨਿੰਦਰਪਾਲ ਸਿੰਘ ਸਾਹਨੀ , ਜਿਲਾ ਪ੍ਰਧਾਨ ਗੁਰਮੀਤ ਸਿੰਘ ਮਕੜੋਨਾਂ , ਸੁਰਿੰਦਰ ਸਿੰਘ ਮਟੌਰ , ਪੱਤਰਕਾਰ ਜਰਨੈਲ ਸਿੰਘ ਨਿਕੂਵਾਲ, ਜੈਲਦਾਰ ਧਰਮਿੰਦਰਜੀਤ ਸਿੰਘ, ਜਗਜੀਤ ਸਿੰਘ ਜੱਗੀ, ਯੋਗੇਸ਼ ਮੋਹਨ ਪੰਕਜ, ਗੁਰਦੀਪ ਸਿੰਘ ਦੀਪੂ ਬਾਲੀ ਸਮੇਤ ਇਲਾਕੇ ਦੇ ਵੱਖ ਵੱਖ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਜਥੇਬੰਦੀਆ ਦੇ ਅਹੁਦੇਦਾਰਾਂ ਸਮੇਤ ਇਲਾਕੇ ਦੇ ਪੰਚ ਸਰਪੰਚ ਤੇ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਵੱਡੀ ਗਿਣਤੀ ਚ ਹਾਜ਼ਰ ਸਨ।