ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਬਠਿੰਡਾ ਨੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਲਾਇਆ ਯੋਗ ਅਭਿਆਸ ਕੈਂਪ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2025: ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਸਥਾਨਕ ਗਾਂਧੀ ਮਾਰਕੀਟ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਯੋਗ ਕੈਂਪ ਲਾਇਆ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਦੀਪ ਜਗਾ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਦੌਰਾਨ ਸ਼੍ਰੀ ਅਸ਼ਵਨੀ ਬੰਟੀ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਮੌਕੇ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ ਸਾਰੀਆਂ 11 ਯੂਨਿਟਾਂ, ਹੋਲਸੇਲ ਤੇ ਰਿਟੇਲ ਕੈਮਿਸਟਾਂ ਨੇ ਯੋਗਾਸਨ ਕੀਤੇ। ਇਸ ਦੌਰਾਨ ਨਥਾਣਾ ਯੂਨਿਟ ਦੇ ਪ੍ਰਧਾਨ ਅਤੇ ਯੋਗ ਟ੍ਰੇਨਰ ਸ਼੍ਰੀ ਵਿਜੇਂਦਰ ਸ਼ਰਮਾ ਨੇ ਵੱਖ-ਵੱਖ ਯੋਗਾਸਨ ਕਰਵਾਏ। ਇਸ ਮੌਕੇ ਸ਼੍ਰੀ ਅਸ਼ੋਕ ਬਾਲਿਆਂਵਾਲੀ ਅਤੇ ਸ਼੍ਰੀ ਆਰਡੀ ਗੁਪਤਾ ਦੀ ਅਗਵਾਈ ਵਿੱਚ ਕੈਮਿਸਟਾਂ ਨੇ ਸ਼੍ਰੀ ਅਮਰਜੀਤ ਮਹਿਤਾ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿਤਾ ਨੇ ਕਿਹਾ ਕਿ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਲੋਕਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਤੇ ਉਤਸ਼ਾਹ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਇੱਕ ਤਿਉਹਾਰ ਬਣ ਗਿਆ ਹੈ, ਜਿਸਦਾ ਆਮ ਲੋਕ ਲਾਭ ਉਠਾ ਰਹੇ ਹਨ। ਪੀਸੀਏ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਯੋਗ ਨੂੰ ਸਿਰਫ਼ ਇੱਕ ਦਿਨ ਲਈ ਹੀ ਨਹੀਂ, ਬਲਕਿ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਕੇ ਸਾਡੇ ਜੀਵਨ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, ਮਾਨਸਿਕ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਯੋਗ ਨੂੰ ਅਪਣਾਉਣ ਨਾਲ ਹਰ ਵਿਅਕਤੀ ਛੋਟੀਆਂ-ਵੱਡੀਆਂ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ, ਇਸ ਲਈ ਅੱਜ ਦੇ ਯੁੱਗ ਵਿੱਚ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਸੰਗਤ ਯੂਨਿਟ ਦੇ ਪ੍ਰਧਾਨ ਡਾ: ਗੁਰਮੇਲ ਸਿੰਘ, ਸਕੱਤਰ ਰਾਮਸਵਰੂਪ ਗਰਗ, ਭੁੱਚੋ ਯੂਨਿਟ ਸਕੱਤਰ ਰਤਨ ਗਰਗ, ਕਮਲਕਾਂਤ ਬਾਂਸਲ, ਹੋਲਸੇਲ ਦੇ ਚੇਅਰਮੈਨ ਅੰਮ੍ਰਿਤ ਸਿੰਗਲਾ, ਅੰਮ੍ਰਿਤ ਪਾਲ ਗਰਗ, ਕ੍ਰਿਸ਼ਨ ਗੋਇਲ, ਵੇਦ ਪ੍ਰਕਾਸ਼ ਬੇਦੀ, ਭਾਰਤ ਭੂਸ਼ਨ ਗੋਗਾ, ਵਰਿੰਦਰ ਕੁਮਾਰ, ਰਾਜੂ ਮਹਾਂਦੇਵ ਵਾਲਾ, ਮਿੱਤਰਪਾਲ ਕੁੱਕੂ, ਪ੍ਰੀਤਮ ਸਿੰਘ ਵਿਰਕ, ਪੋਰਿੰਦਰ ਸਿੰਗਲਾ, ਪ੍ਰਿੰਸ ਆਈ.ਟੀ.ਆਈ., ਪ੍ਰਿੰਸ ਗਰਗ, ਸੁਰੇਸ਼ ਤਾਇਲ, ਜਸਬੀਰ ਸਿੰਘ ਮਹਿਰਾਜ, ਵਿਜੇ ਕੁਮਾਰ, ਸਿਡਾਨਾ ਮੈਡੀਕੋਜ਼, ਵਰਿੰਦਰ ਗੁਪਤਾ, ਕੇਵਲ ਕ੍ਰਿਸ਼ਨ, ਪਵਨ ਕੁਮਾਰ, ਵਿਨੋਦ ਕੁਮਾਰ, ਪਤੰਜਲੀ ਯੋਗ ਸੰਮਤੀ ਦੇ ਅਹੁਦੇਦਾਰ ਗੁਰਮੀਤ ਸਿੰਘ, ਅਨੀਤਾ ਸਿੰਗਲਾ, ਪੁਸ਼ਪਾ ਗੋਇਲ, ਮੋਨਿਕਾ, ਹਰੀਓਮ, ਬੰਟੀ ਅਤੇ ਅਰਪਣ ਵੈਲਫੇਅਰ ਸੁਸਾਇਟੀ ਤੋਂ ਵੀਨਾ ਗਰਗ ਹਾਜ਼ਰ ਸਨ।
Click to Follow Babushahi Facebook page →