Punjab ਦੀ ਧੀ ਨੇ ਇੰਟਰਨੈਸ਼ਨਲ ਵਰਲਡ ਯੋਗਾ ਸਪੋਰਟਸ 'ਚ ਜਿੱਤਿਆ ਗੋਲਡ ਮੈਡਲ
ਸਕੂਲ ਸਟਾਫ ਨੇ ਕੀਤਾ ਭਰਵਾਂ ਸਵਾਗਤ, ਮਾਤਾ ਪਿਤਾ ਦਾ ਕਹਿਣਾ ਧੀ ਨੇ ਕੀਤਾ ਨਾਮ ਰੋਸ਼ਨ
ਰੋਹਿਤ ਗੁਪਤਾ
ਗੁਰਦਸਪੁਰ, 2 ਜੂਨ 2025- ਵਿਦੇਸ਼ ਦੀ ਧਰਤੀ ਬੈਂਕਾਕ ਥਾਈਲੈਂਡ ਵਿੱਚ ਹੋਏ ਅੰਤਰਰਾਸ਼ਟਰੀ ਵਰਲਡ ਯੋਗਾ ਸਪੋਰਟਸ ਵਿੱਚ ਬਟਾਲਾ ਦੀ ਚੇਤਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰ ਆਪਣੇ ਦੇਸ਼ ਸੂਬੇ ਅਤੇ ਪਰਿਵਾਰ ਅਤੇ ਸਕੂਲ ਦਾ ਨਾਅ ਰੌਸ਼ਨ ਕੀਤਾ ਹੈ ।ਉੱਥੇ ਹੀ ਇਸ ਮੁਕਾਮ ਹਾਸਿਲ ਕਰ ਵਾਪਸ ਘਰ ਪਰਤੀ ਚੇਤਨਪ੍ਰੀਤ ਦਾ ਸਕੂਲ ਚ ਪੁਹਚਣ ਤੇ ਭਰਵਾਂ ਸਵਾਗਤ ਕੀਤਾ ਗਿਆ ।
ਚੇਤਨਪ੍ਰੀਤ ਦਾ ਕਹਿਣਾ ਹੈ ਕਿ ਉਸਨੇ ਪਿਛਲੇ ਸਾਲ ਏਸ਼ੀਆ ਪੈਕਫਿਕ ਪੱਧਰ ਤੇ ਹੋਏ ਮੁਕਾਬਲੇ ਚ ਦੂਸਰਾ ਸਥਾਨ ਲਿਆ ਸੀ ਤਾ ਉਦੋ ਪਰਿਵਾਰ ਸਕੂਲ ਸਟਾਫ ਅਤੇ ਖੁਦ ਨਾਲ ਵਾਦਾ ਕੀਤਾ ਸੀ ਕਿ ਅਗਲੇ ਸਾਲ ਪਹਿਲੇ ਸਥਾਨ ਤੇ ਆਵਾਂਗੀ, ਗੋਲਡ ਮੈਡਲ ਜਿੱਤਾਂਗੀ ਤੇ ਹੁਣ ਮੈਂ 15 ਦੇਸ਼ਾਂ ਤੋ ਆਏ ਕਰੀਬ 50 ਖਿਡਾਰੀਆ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਇਸ ਵਿੱਚ ਮੇਰੇ ਮਾਪਿਆਂ ਨੇ ਸਕੂਲ ਨੇ ਤੇ ਮੇਰੇ ਕੋਚ ਨੇ ਬਹੁਤ ਸਾਰਾ ਸਾਥ ਦਿੱਤਾ ਮੁਕਾਬਲਾ ਬਹੁਤ ਸਖਤ ਸੀ ਇੱਕ ਦੇਸ਼ ਅਜਿਹਾ ਹੀ ਜਿਸ ਤੋਂ ਲੱਗਦਾ ਸੀ ਕਿ ਕਿਤੇ ਕੋਈ ਚੂਕ ਨਾ ਹੋ ਜੇ ਪਰ ਮੇਰੀ ਮਿਹਨਤ ਰੰਗ ਲੈ ਕੇ ਆਈ ਹੈ ਚੇਤਨ ਪ੍ਰੀਤ ਦੇ ਮਾਤਾ ਪਿਤਾ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਆਪਣੀ ਧੀ ਤੇ ਜਿਸ ਨੇ ਇਹ ਮੁਕਾਬਲਾ ਹਾਸਿਲ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕੀ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਸਕੂਲ ਦੀ ਵਿਦਾਰਥਣ ਨੇ ਇਹ ਮੁਕਾਮ ਹਾਸਿਲ ਕੀਤਾ ਹੈ ।
- Download Babushahi App
-
-