3 ਸਤੰਬਰ ਨੂੰ ਬਠਿੰਡਾ 'ਚ ਬੱਸ ਆਪਰੇਟਰਾਂ ਦੀ ਮਹਾਪੰਚਾਇਤ
Ravi Jakhu
ਬਠਿੰਡਾ, 1 ਸਤੰਬਰ: ਪੰਜਾਬ ਦੇ ਸਕੂਲ ਬੱਸ ਆਪਰੇਟਰਾਂ ਵੱਲੋਂ ਸਰਕਾਰ ਦੀਆਂ ਨਵੀਆਂ ਨੀਤੀਆਂ ਅਤੇ ਨਿਯਮਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। 3 ਸਤੰਬਰ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਸੂਬਾ ਪੱਧਰੀ ਵੱਡੀ ਮਹਾਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮਹਾਪੰਚਾਇਤ ਦੇ ਮੱਦੇਨਜ਼ਰ ਬਠਿੰਡਾ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਸਮੂਹ ਪ੍ਰਾਈਵੇਟ ਸਕੂਲ 3 ਸਤੰਬਰ ਨੂੰ ਬੰਦ ਰਹਿਣਗੇ। ਸਕੂਲ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਹਾਪੰਚਾਇਤ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਬੱਸ ਮਾਲਕ, ਡਰਾਈਵਰ ਅਤੇ ਕੰਡਕਟਰ ਪਹੁੰਚਣਗੇ। ਇਸ ਦਿਨ ਸਕੂਲੀ ਬੱਸਾਂ ਅਤੇ ਵੈਨਾਂ ਦੀ ਆਵਾਜਾਈ ਮੁਕੰਮਲ ਤੌਰ 'ਤੇ ਬੰਦ ਰਹੇਗੀ। ਉਨ੍ਹਾਂ ਨੇ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਥੋਪੇ ਜਾ ਰਹੇ ਨਵੇਂ GPS ਸਿਸਟਮ ਨੂੰ ਲੈ ਕੇ ਭਾਰੀ ਵਿਵਾਦ ਹੈ, ਇਸ ਲਈ ਪੁਰਾਣੇ GPS ਸਿਸਟਮ ਨੂੰ ਹੀ ਮਾਨਤਾ ਦਿੱਤੀ ਜਾਵੇ। ਆਪਰੇਟਰਾਂ ਨੇ ਪੰਜਾਬ ਲਈ ਇੱਕ ਵੱਖਰੀ ਅਤੇ ਵਿਵਹਾਰਕ 'ਸਕੂਲ ਟਰਾਂਸਪੋਰਟ ਨੀਤੀ' ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਲਗਾਏ ਜਾ ਰਹੇ ਨਵੇਂ ਟੈਕਸਾਂ ਅਤੇ ਮਹਿੰਗੇ ਫਾਇਰ ਸੇਫਟੀ ਸਿਸਟਮ ਨੂੰ ਹਰ ਬੱਸ ਆਪਰੇਟਰ ਲਈ ਲਗਾਉਣਾ ਅਸੰਭਵ ਦੱਸਦਿਆਂ ਇਨ੍ਹਾਂ ਨਿਯਮਾਂ ਵਿੱਚ ਛੋਟ ਦੇਣ ਦੀ ਮੰਗ ਕੀਤੀ ਗਈ ਹੈ।
- Download Babushahi App
-
-