ਹੁਸ਼ਿਆਰਪੁਰ- ਪਿੰਡ ਪਰਸੋਤਾ ਤੋਂ ਲਾਵਾਰਿਸ ਹਾਲਤ ਵਿੱਚ ਮਿਲੀ ਨਵਜੰਮੀ ਬੱਚੀ
- ਬੱਚੀ ਬਾਰੇ ਜਾਣਕਾਰੀ ਦੇਣ ਲਈ ਦਫ਼ਤਰ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਿਖੇ ਕੀਤਾ ਜਾ ਸਕਦਾ ਹੈ ਸੰਪਰਕ
ਹੁਸ਼ਿਆਰਪੁਰ, 9 ਮਾਰਚ :
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਬਾਲ ਭਲਾਈ ਕਮੇਟੀ, ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਦੇ ਸਨਮੁੱਖ ਇਕ ਨਵ-ਜੰਮੀ ਲਾਵਾਰਿਸ ਬੱਚੀ ਨੂੰ ਪੇਸ਼ ਕੀਤਾ ਗਿਆ ਸੀ ਜੋ ਕਿ ਪਿੰਡ ਪਰਸੋਤਾ ਥਾਣਾ ਚੱਬੇਵਾਲ ਤੋਂ 8 ਮਾਰਚ 2026 ਨੂੰ ਲਾਵਾਰਿਸ ਹਾਲਤ ਵਿਚ ਪ੍ਰਾਪਤ ਹੋਈ ਸੀ। ਇਸ ਸਬੰਧੀ ਥਾਣਾ ਚੱਬੇਵਾਲ ਵਿਚ ਰਪਟ ਨੰਬਰ 28 ਮਿਤੀ 8 ਮਾਰਚ 2026 ਵੀ ਦਰਜ ਕੀਤੀ ਗਈ ਹੈ। ਇਸ ਬੱਚੀ ਬਾਰੇ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਦਫ਼ਤਰ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਵਿਖੇ ਸੰਪਰਕ ਕਰ ਸਕਦਾ ਹੈ।
Click to Follow Babushahi Facebook page →