ਹਰਿਆਣਾ CM ਦੀ ਪੱਗ ਦਾ ਰੰਗ ਵੀ ਬਦਲਿਆ!
ਬਸੰਤੀ ਪੱਗ ਬੰਨ੍ਹ ਕੇ ਵਿਧਾਨ ਸਭਾ ਪਹੁੰਚੇ ਨਾਇਬ ਸਿੰਘ ਸੈਣੀ, ਬਦਲਿਆ ਪੱਗ ਦਾ ਰੰਗ ਬਣਿਆ ਚਰਚਾ ਦਾ ਵਿਸ਼ਾ
ਚੰਡੀਗੜ੍ਹ, 2 ਸਤੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਬਸੰਤੀ ਰੰਗ ਦੀ ਪੱਗ ਬੰਨ੍ਹ ਕੇ ਪਹੁੰਚੇ। ਮੁੱਖ ਮੰਤਰੀ ਦੀ ਪੱਗ ਦੇ ਬਦਲੇ ਹੋਏ ਰੰਗ ਨੇ ਵਿਧਾਨ ਸਭਾ ਕੰਪਲੈਕਸ ਵਿੱਚ ਖ਼ਾਸ ਧਿਆਨ ਖਿੱਚਿਆ ਅਤੇ ਇਹ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।
ਨਾਇਬ ਸਿੰਘ ਸੈਣੀ ਆਮ ਤੌਰ ’ਤੇ ਵੱਖ-ਵੱਖ ਮੌਕਿਆਂ ’ਤੇ ਵੱਖਰੇ ਰੰਗਾਂ ਦੀਆਂ ਪੱਗਾਂ ਵਿੱਚ ਨਜ਼ਰ ਆਉਂਦੇ ਹਨ, ਪਰ ਉਨ੍ਹਾਂ ਵੱਲੋਂ ਬਸੰਤੀ ਰੰਗ ਦੀ ਪੱਗ ਬੰਨ੍ਹਣ ਨੂੰ ਖ਼ਾਸ ਤੌਰ ’ਤੇ ਨੋਟ ਕੀਤਾ ਗਿਆ। ਵਿਧਾਨ ਸਭਾ ਪਹੁੰਚਣ ਮੌਕੇ ਉਨ੍ਹਾਂ ਦਾ ਇਹ ਨਵਾਂ ਰੂਪ ਮੀਡੀਆ ਅਤੇ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਚਰਚਾ ਦਾ ਕੇਂਦਰ ਬਣਿਆ।
- Download Babushahi App
-
-