ਹਰਿਆਣਾ ਸਰਕਾਰ ਨੇ ਜਾਰੀ ਕੀਤੇ 6 ਸਿਖਲਾਈ ਅਧੀਨ IAS ਅਫ਼ਸਰਾਂ ਦੇ ਨਿਯੁਕਤ ਦੇ ਆਦੇਸ਼
ਚੰਡੀਗੜ੍ਹ, 7 ਅਪ੍ਰੈਲ- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 6 ਸਿਖਲਾਈ ਅਧੀਨ ਆਈਏਐਸ ਅਧਿਕਾਰਿਆਂ ਦੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਅਮਿਤੇਜ ਪਾਂਗਟੇ ਨੂੰ ਨੂੰਹ ਅਤੇ ਮੁਸਕਾਨ ਸ੍ਰੀਵਾਸਤਵ ਨੂੰ ਫਰੀਦਾਬਾਦ ਵਿੱਚ ਸਹਾਇਕ ਕਮੀਸ਼ਨਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸ਼ਿਵਾਨੀ ਪਾਂਚਾਲ ਨੂੰ ਕੈਥਲ, ਸੋਹਮ ਸ਼ੈਲੇਂਦਰ ਨੂੰ ਕਰਨਾਲ, ਵਿਸ਼ਾਲ ਸਿੰਘ ਨੂੰ ਰੋਹਤਕ ਅਤੇ ਵਿਵੇਕ ਯਾਦਵ ਨੂੰ ਹਿਸਾਰ ਵਿੱਚ ਸਹਾਇਕ ਕਮੀਸ਼ਨਰ ਲਗਾਇਆ ਗਿਆ ਹੈ।
- Download Babushahi App
-
-