ਸੁਧਾਰ ਲਈ ਇਸ ਨੌਜਵਾਨ ਨੇ ਚੁਣਿਆ ਕਾਨੂੰਨ ਨਾਲ ਸੰਬੰਧਿਤ ਕੈਰੀਅਰ
ਕਲੈਟ ਦੀ ਪ੍ਰੀਖਿਆ ਵਿੱਚੋਂ ਪੰਜਾਬ ਵਿੱਚੋਂ ਪਹਿਲਾ ਤੇ ਭਾਰਤ ਵਿੱਚ 44 ਵਾਂ ਰੈਂਕ ਕੀਤਾ ਹਾਸਲ
ਰੋਹਿਤ ਗੁਪਤਾ
ਗੁਰਦਾਸਪੁਰ : ਜਿੱਥੇ ਅੱਜ ਦੇ ਨੌਜਵਾਨ ਆਪਣੇ ਕੈਰੀਅਰ ਅਤੇ ਪਰਿਵਾਰ ਤੱਕ ਸੀਮਤ ਹੋ ਗਏ ਹਨ ਉੱਥੇ ਹੀ ਇੱਕ ਨੌਜਵਾਨ ਵੀ ਯੱਜਵਿਨ ਮਹਾਜਨ ਅਪਰਾਧ ਦੇ ਖਾਤਮੇ ਅਤੇ ਸਿਸਟਮ ਵਿੱਚ ਸੁਧਾਰ ਲਈ ਕਾਨੂੰਨ ਵਾਲਾ ਕੈਰੀਅਰ ਚੁਣਿਆ ਹੈ । ਯੱਜਵਿਨ ਦੇ ਮਾਤਾ ਪਿਤਾ ਸਰਕਾਰੀ ਅਧਿਆਪਕ ਹਨ ਅਤੇ ਉਨਾਂ ਦੇ ਪੁੱਤਰ ਯੱਜਵਿੰਨ ਨੇ ਕਲੈਟ ਯਾਨੀ ਕਾਮਨ ਲਾ ਐਡਮਿਸ਼ਨ ਟੈਸਟ ਵਿੱਚੋਂ ਪੂਰੇ ਪੰਜਾਬ ਵਿੱਚੋਂ ਪਹਿਲਾ ਅਤੇ ਪੂਰੇ ਭਾਰਤ ਵਿੱਚੋਂ 44ਵਾਂ ਰੈਂਕ ਹਾਸਲ ਕੀਤਾ ਹੈ। ਇਹ ਟੈਸਟ ਪੂਰੇ ਭਾਰਤ ਦੇ 75 ਹਜਾਰ ਬੱਚਿਆਂ ਨੇ ਦਿੱਤਾ ਸੀ ਅਤੇ ਇਸ ਵਿੱਚ ਚੰਗੀ ਪੁਜੀਸ਼ਨ ਹਾਸਿਲ ਕਰਨ ਨਾਲ ਯੱੱਜਵਿਨ ਲਈ ਚੰਗੇ ਕਾਨੂੰਨੀ ਕੈਰੀਅਰ ਦੀਆਂ ਰਾਹਾਂ ਆਸਾਨ ਹੋ ਗਈਆਂ ਹਨ ਕਿਉਂਕਿ ਲਾਅ ਨਾਲ ਸੰਬੰਧਿਤ ਭਾਰਤ ਦੇ ਕਿਸੇ ਵੀ ਚੰਗੇ ਕਾਲਜ ਵਿੱਚ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਐਡਮਿਸ਼ਨ ਲੈ ਸਕਦਾ ਹੈ। ਯੱਜਵਿਨ ਦੱਸਦਾ ਹੈ ਕਿ ਜਿੱਥੇ ਜਿਆਦਾਤਰ ਬੱਚੇ ਨੋਨ ਮੈਡੀਕਲ ਤੇ ਮੈਡੀਕਲ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ ਉੱਥੇ ਹੀ ਉਸ ਨੇ ਸਮਾਜ ਵਿੱਚ ਅਤੇ ਸਿਸਟਮ ਵਿੱਚ ਕੁਝ ਸੁਧਾਰ ਕਰਨ ਲਈ ਕਾਨੂੰਨ ਵਾਲਾ ਕੈਰੀਅਰ ਚੁਣਿਆ ਹੈ ਅਤੇ ਉਹ ਜੱਜ ਦੀ ਕੁਰਸੀ ਤੇ ਬੈਠ ਕੇ ਕੁਝ ਅਜਿਹਾ ਕਰਨਾ ਚਾਹੁੰਦਾ ਹੈ ਜਿਸ ਨਾਲ ਪੂਰੇ ਸਮਾਜ ਨੂੰ ਸੇਧ ਮਿਲੇ ।