ਲਗਾਤਾਰ ਹੋ ਰਹੀ ਬਰਸਾਤ ਨੇ ਵਧਾਈ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਚਿੰਤਾ
ਨੋਮਨੀ ਨਾਲੇ ਅਤੇ ਨਹਿਰ ਦੇ ਪਾਣੀ ਨੇ ਓਵਰਫਲੋ ਹੋ ਕੇ ਘੇਰੀ ਸੜਕ , ਫਸਲਾਂ ਨੂੰ ਵੀ ਪਹੁੰਚ ਰਿਹਾ ਹੈ ਭਾਰੀ ਨੁਕਸਾਨ
ਰੋਹਿਤ ਗੁਪਤਾ, ਗੁਰਦਾਸਪੁਰ
ਲਗਾਤਾਰ ਹੋ ਰਹੀ ਬਰਸਾਤ ਕਾਰਨ ਸਰਹੱਦੀ ਪਿੰਡਾਂ ਤੋ ਗੁਜ਼ਰਦਾ ਨੋਮਨੀ ਨਾਲਾ ਅਤੇ ਨਹਿਰ ਓਵਰਫਲੋ ਹੋ ਗਈ ਹੈ ਅਤੇ ਪਿੰਡ ਆਦੀਆਂ ਦੀ ਕਰੀਬ 1100 ਏਕੜ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ । ਖੇਤਾਂ ਵਿੱਚ ਕਈ ਕਈ ਫੁੱਟ ਪਾਣੀ ਖੜਾ ਹੈ ਜਿਸ ਕਰਕੇ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਹਨ ਅਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਦੁਰੰਗਲਾ ਤੋਂ ਕਲਨੌਰ ਨੂੰ ਜਾਂਦੀ ਸੜਕ ਦੇ ਉੱਪਰੋ ਦੀ ਹੋ ਕੇ ਬਹਿਣ ਲੱਗ ਪਿਆ ਹੈ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਨੋਮਨੀ ਨਾਲੇ ਅਤੇ ਨਹਿਰ ਦੀ ਸਫਾਈ ਨਹੀਂ ਕਰਵਾਈ ਗਈ । ਕਿਸਾਨ ਜਿਨ੍ਹਾਂ ਨੇ ਪਸ਼ੂਆਂ ਦੇ ਲਈ ਚਾਰਾ ਲੈਣ ਦੇ ਲਈ ਧੁੱਸੀ ਬੰਨ ਤੋਂ ਪਾਰ ਜਾਣਾ ਸੀ ਚਾਰਾ ਲੈਣ ਦੇ ਲਈ ਵੀ ਨਹੀਂ ਜਾ ਸਕੇ ।ਪਿਛਲੇ ਸਾਲ ਆਏ ਹੜਾਂ ਦੀ ਮਾਰ ਹੇਠ ਪਿੰਡ ਆਦੀਆਂ ,ਚੌਂਤਰਾ ,ਸਲਾਚ, ਠੁੰਦੀ, ਸ਼ਾਹਪੁਰ ਆਦਿ ਸਰਹੱਦੀ ਪਿੰਡਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਸ ਕਰਕੇ ਲੋਕ ਇੱਕ ਵਾਰ ਫਿਰ ਦੁਬਾਰਾ ਉਹੀ ਮੰਜ਼ਰ ਯਾਦ ਕਰਕੇ ਸਹਿਮੇ ਹੋਏ ਹਨ। ਪਿਛਲੇ ਸਾਲ ਵੀ ਇਹਨਾਂ ਦਿਨਾਂ ਵਿੱਚ ਹੀ ਲਗਾਤਾਰ ਹੋਈਆਂ ਬਰਸਾਤਾਂ ਤੋਂ ਬਾਅ ਹੜ ਆਉਣ ਕਰਕੇ ਫਸਲਾਂ ਅਤੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਅਤੇ ਕਿਸਾਨਾਂ ਦੇ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲਾਂ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲ ਪਾ ਰਿਹਾ ਵਾਰ-ਵਾਰ ਡੀਸੀ ਦਫਤਰ ਦੇ ਚੱਕਰ ਕੱਟ ਕੇ ਆ ਚੁੱਕੇ ਹਨ। ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇ ਤਾਂ ਕਿ ਫਸਲਾਂ ਦੇ ਨੁਕਸਾਨ ਦੀ ਭਰਭਾਈ ਅਤੇ ਅਗਲਾ ਖਰਚ ਉਹ ਕਰ ਸਕਣ।
- Download Babushahi App
-
-