← ਪਿਛੇ ਪਰਤੋ
ਮੁੱਖ ਮੰਤਰੀ ਪੰਜਾਬ ਨੂੰ ਸੂਬੇ ਵਿੱਚ ਸ਼ਰਾਬ ਦੀਆਂ ਕੀਮਤਾਂ ਘੱਟ ਕਰਨ ਦੀ ਕੀਤੀ ਬੇਨਤੀ
ਰਵੀ ਜੱਖੂ
ਚੰਡੀਗੜ੍ਹ 24 ਮਈ 2025
ਬੀਤੀ ਦਿਨੀ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਮੌ-ਤਾਂ ਦਾ ਸੇਕ ਠੰਡਾ ਹਾਲੇ ਨਹੀਂ ਹੋਇਆ ਜਾਪ ਰਿਹਾ ਇਸ ਤੇ ਜਿਸ ਤਰ੍ਹਾਂ ਨਾਲ ਸਿਆਸਤ ਹੋਈ ਅਤੇ ਹੁਣ ਆਮ ਲੋਕਾਂ ਵਿੱਚ ਵੀ ਇਹ ਗੱਲ ਉਠਦੀ ਨਜ਼ਰ ਆ ਰਹੀ ਹੈ ਜਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਸਰਕਾਰ ਬਣਦਿਆਂ ਹੀ ਨਵੀਂ ਪੋਲਿਸੀ ਬਣਾ ਵੱਧ ਆਮਦਨ ਹੋਣ ਦਾ ਨਾਰਾ ਤਾਂ ਦਿੱਤਾ ਸੀ ਪਰ ਇਹ ਨਾਰਾ ਹੁਣ ਆਮ ਲੋਕਾਂ ਨੂੰ ਰਾਸ ਆਉਣਾ ਨਹੀਂ ਜਾਪ ਰਿਹਾ ਜਿਸ ਦੀ ਚੀਸ ਹੁਣ ਸਰਕਾਰੀ ਦਫਤਰ ਤੱਕ ਵੀ ਪਹੁੰਚਣ ਲਈ ਪੰਜਾਬ ਦੇ ਇੱਕ ਵਸਨੀਕ ਨੇ ਮੁੱਖ ਮੰਤਰੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਸ਼ਰਾਬ ਦੀ ਮਹਿੰਗੀ ਪੋਲਿਸੀ ਤੋਂ ਬਹੁਤ ਦੁਖੀ ਅਤੇ ਪਰੇਸ਼ਾਨ ਹਾਂ ਕਿਉਂਕਿ ਮੈਂ ਇੰਨੀ ਮਹਿੰਗੀ ਸ਼ਰਾਬ ਖਰੀਦ ਕੇ ਨਹੀਂ ਪੀ ਸਕਦਾ। ਪੰਜਾਬ ਦੀਆਂ ਬੀਤੀ ਸਰਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹਰ ਕੋਈ ਬੰਦਾ ਠੇਕੇ ਤੋਂ ਘੱਟ ਰੇਟ ਤੇ ਸ਼ਰਾਬ ਲੈ ਲੈਂਦਾ ਸੀ। ਪਰ ਹੁਣ ਦੇ ਸਮੇਂ ਕੀਮਤਾਂ ਬਹੁਤ ਵੱਧ ਗਈਆਂ ਹਨ। ਜਿਨ੍ਹਾਂ ਦੇ ਠੇਕੇ ਹਨ ਉਹ ਵੀ ਕੀ ਕਰਨ ਕਿਉਂਕਿ ਉਨ੍ਹਾਂ ਨੂੰ ਟੈਕਸ ਬਹੁਤ ਜ਼ਿਆਦਾ ਅਦਾ ਕਰਨਾ ਪੈ ਰਿਹਾ ਹੈ। ਆਪ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋ ਕਿ ਪੰਜਾਬ ਅਤੇ ਭਾਰਤ ਦੀ 100% ਵਿੱਚੋਂ ਲੱਗਭੱਗ 60% ਅਰਥ-ਵਿਵਸਥਾ ਸਾਡੇ ਸ਼ਰਾਬੀਆਂ ਕਰਕੇ ਹੈ। ਕੀ ਤੁਸੀਂ ਚਾਹੋਗੇ ਕਿ ਮੈਂ ਕਿਸੇ ਡੇਰਾਵਾਦ ਤੋਂ ਨਾਮਦਾਨ ਲੈ ਲਵਾ ਅਤੇ ਮੇਰੇ ਵਰਗੇ ਹੋਰ ਬੰਦੇ ਵੀ ਨਾਮਦਾਨ ਲੈ ਲੈਣ? ਸੋ ਕਿਰਪਾ ਕਰਕੇ ਮੇਰੀ ਉਕਤ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਵਧੀਆਂ ਹੋਈਆਂ ਸ਼ਰਾਬ ਦੀਆਂ ਕੀਮਤਾਂ ਨੂੰ ਘੱਟ ਕੀਤਾ ਜਾਵੇ ਤਾਂ ਜ਼ੋ ਲੋਕ ਕਿਸੇ ਪਾਸੋਂ ਘੱਟ ਰੇਟਾਂ ਤੇ ਜ਼ਹਿਰੀਲੀ ਸ਼ਰਾਬ ਨਾ ਖਰੀਦਣ ਅਤੇ ਮੈਂ ਅਤੇ ਮੇਰੇ ਵਰਗੇ ਹੋਰ ਬੰਦੇ ਨਾਮਦਾਨ ਨਾ ਲੈਕੇ ਸ਼ਰਾਬ ਪੀ ਕੇ ਦੇਸ਼ ਦੀ ਅਤੇ ਪ੍ਰਦੇਸ਼ ਦੀ ਅਰਥ-ਵਿਵਸਥਾ ਵਿੱਚ ਯੋਗਦਾਨ ਪਾਉਂਦੇ ਰਹਿਣ।
Total Responses : 2219