ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਵੱਡੀ ਕਾਰਵਾਈ; SIR ਪਹੁੰਚੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ; ਪੂਰੀ ਘਟਨਾ ਨੂੰ ਕੀਤਾ ਜਾਵੇਗਾ 'ਰੀ-ਕਰੇਟ'
ਫ਼ਰੀਦਕੋਟ, 2 ਜੁਲਾਈ 2026: ਪੰਜਾਬ ਦੇ ਬਹੁ-ਚਰਚਿਤ ਅਤੇ ਬੇਹੱਦ ਸੰਵੇਦਨਸ਼ੀਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਨਾਲ ਜੁੜੀ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚ ਚੁੱਕੀ ਹੈ। ਐੱਸ.ਆਈ.ਟੀ. ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਜਾਂਚ ਨੂੰ ਹੁਣ ਹੋਰ ਤੇਜ਼ ਕਰ ਦਿੱਤਾ ਗਿਆ ਹੈ।
.jpeg)
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਵਿਸ਼ੇਸ਼ ਜਾਂਚ ਟੀਮ (SIT) ਦੀ ਅਗਵਾਈ ਡੀ.ਆਈ.ਜੀ. (DIG) ਹਰਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਦੀ ਦੇਖਰੇਖ ਹੇਠ ਪੂਰੀ ਜਾਂਚ ਟੀਮ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਘਟਨਾ ਸਥਾਨ 'ਤੇ ਪਹੁੰਚੀ, ਜਿੱਥੇ ਟੀਮ ਦੇ ਮੈਂਬਰਾਂ ਵੱਲੋਂ ਬਾਰੀਕੀ ਨਾਲ ਤੱਥਾਂ ਅਤੇ ਸਬੂਤਾਂ ਨੂੰ ਖੰਘਾਲਿਆ ਜਾ ਰਿਹਾ ਹੈ।
ਐੱਸ.ਆਈ.ਟੀ. ਦੇ ਇਸ ਦੌਰੇ ਦਾ ਮੁੱਖ ਮਕਸਦ ਉਸ ਸਮੇਂ ਵਾਪਰੀ ਪੂਰੀ ਮੰਦਭਾਗੀ ਘਟਨਾ ਦੇ ਘਟਨਾਕ੍ਰਮ ਨੂੰ ਦੁਬਾਰਾ ਡੂੰਘਾਈ ਨਾਲ ਸਮਝਣਾ ਹੈ। ਜਾਂਚ ਪ੍ਰਕਿਰਿਆ ਨੂੰ ਸਹੀ ਦਿਸ਼ਾ ਦੇਣ ਲਈ ਐੱਸ.ਆਈ.ਟੀ. ਦੇ ਮੈਂਬਰਾਂ ਵੱਲੋਂ ਮੌਕੇ 'ਤੇ ਪੂਰੀ ਘਟਨਾ ਨੂੰ ਦੁਬਾਰਾ ਰੀ-ਕਰੇਟ (Re-create) ਕੀਤਾ ਜਾਵੇਗਾ। ਇਸ ਕਾਰਵਾਈ ਦਾ ਉਦੇਸ਼ ਉਸ ਦਿਨ ਦੇ ਅਸਲ ਹਾਲਾਤਾਂ, ਗੋਲੀਬਾਰੀ ਦੀ ਦਿਸ਼ਾ ਅਤੇ ਉੱਥੇ ਮੌਜੂਦ ਸਬੂਤਾਂ ਦੀ ਇੱਕ ਸਹੀ ਤੇ ਸਪੱਸ਼ਟ ਤਸਵੀਰ ਸਾਹਮਣੇ ਲਿਆਉਣਾ ਹੈ, ਤਾਂ ਜੋ ਅਦਾਲਤ ਵਿੱਚ ਪੁਖ਼ਤਾ ਪੱਖ ਰੱਖਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੀ ਇਸ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਇਸ ਅਚਨਚੇਤ ਕਾਰਵਾਈ ਨੂੰ ਲੰਮੇ ਸਮੇਂ ਤੋਂ ਚੱਲ ਰਹੇ ਇਨਸਾਫ਼ ਮੋਰਚੇ ਅਤੇ ਇਸ ਪੂਰੇ ਮਾਮਲੇ ਦੇ ਤਾਰਕਿਕ ਹੱਲ ਲਈ ਇੱਕ ਬਹੁਤ ਹੀ ਅਹਿਮ ਅਤੇ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਪੀੜਤ ਪਰਿਵਾਰਾਂ ਅਤੇ ਸੰਗਤਾਂ ਨੂੰ ਉਮੀਦ ਹੈ ਕਿ ਐੱਸ.ਆਈ.ਟੀ. ਦੀ ਇਸ ਤੇਜ਼ੀ ਨਾਲ ਦੋਸ਼ੀਆਂ ਨੂੰ ਜਲਦ ਸਜ਼ਾ ਮਿਲੇਗੀ।
- Download Babushahi App
-
-