ਪੰਜਾਬੀ ਸਾਹਿਤ ਅਕਾਦਮੀ ਸਿਡਨੀ ਵਲੋਂ "ਕੁਝ ਕਹੀਏ ਕੁਝ ਸੁਣੀਏ" ਪ੍ਰੋਗਰਾਮ ਕਰਵਾਇਆ ਗਿਆ- ਡਾ ਅਮਰਜੀਤ ਟਾਂਡਾ
ਸਿਡਨੀ 14, ਦਸੰਬਰ 2025. ਪੰਜਾਬੀ ਸਾਹਿਤ ਅਕਾਦਮੀ ਸਿਡਨੀ ਆਸਟਰੇਲੀਆ,ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੰਜਾਬ ਕਲਾ ਮੰਚ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਸਭਾ ਦਿੱਲੀ ਦੇ ਸ਼ਾਇਰਾਂ ਦੇ ਸਹਿਯੋਗ ਸਦਕਾ ਵਿਸ਼ਵ ਦਾ ਪਹਿਲਾ ਸੁਪ੍ਰਸਿੱਧ ਸ਼ਾਇਰਾਂ ਦਾ ਸੰਮੇਲਨ ਮੇਲਾ ਮੁਸ਼ਾਇਰਾ "ਕੁਝ ਕਹੀਏ ਕੁਝ ਸੁਣੀਏ" ਸ਼ਾਇਰੀ ਦੇ ਅੰਗ ਸੰਗ ਅੰਤਰਰਾਸ਼ਟਰੀ ਪੱਧਰ ਦਾ ਕੱਲ 13 ਦਸੰਬਰ 2025, 10 ਵਜੇ ਸਵੇਰੇ ਇੰਡੀਆ ਸਮੇਂ ਤੇ ਅਯੋਜਿਤ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਅਮਰਜੀਤ ਟਾਂਡਾ, ਪ੍ਰਧਾਨ
ਪੰਜਾਬੀ ਸਾਹਿਤ ਅਕਾਦਮੀ
ਸਿਡਨੀ ਆਸਟਰੇਲੀਆ ਅਤੇ ਡਾਇਰੈਕਟਰ, ਵਿਸ਼ਵ ਪੰਜਾਬੀ ਸਾਹਿਤ ਪੀਠ ਨੇ ਇਕ ਪ੍ਰੈਸ ਨੋਟ ਵਿੱਚ ਸਿਡਨੀ ਤੋਂ ਬਿਆਨ ਦਿੰਦਿਆਂ ਸਾਂਝੀ ਕੀਤੀ।
ਡਾ ਟਾਂਡਾ ਨੇ ਕਿਹਾ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ ਸਰਦਾਰਾ ਸਿੰਘ ਜੌਹਲ ਸਾਬਕਾ ਚਾਂਸਲਰ ਤੇ ਵਿਸ਼ੇਸ਼ ਮਹਿਮਾਨ , ਡਾ ਐਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ, ਡਾ ਜੋਗਿੰਦਰ ਸਿੰਘ ਕੈਰੋਂ
ਸਾਬਕਾ ਡਾਇਰੈਕਟਰ ਜੀ ਨੂੰ ਸੱਦਾ ਦਿੱਤਾ ਗਿਆ ਸੀ।
ਡਾ ਟਾਂਡਾ ਨੇ ਦੱਸਿਆ ਕਿ ਦੁਨੀਆਂ ਭਰ ਦੇ ਪ੍ਰਸਿੱਧ ਸ਼ਾਇਰਾਂ ਡਾ ਜਗਤਾਰਜੀਤ ਸਿੰਘ ਡਾ ਵਨੀਤਾ ਸਿਧਾਰਥ ਡਾ ਨਿਰੁਪਮਾ ਦੱਤ ਨਵਤੇਜ ਭਾਰਤੀ ਅਜਮੇਰ ਰੋਡੇ ਡਾ ਰਵਿੰਦਰ ਰਵੀ ਡਾ ਰਵਿੰਦਰ ਡਾ ਮਨਮੋਹਨ ਬੀਬਾ ਬਲਵੰਤ ਪਾਲ ਕੌਰ ਸ੍ਰੀਮਤੀ ਸੁਰਜੀਤ ਸਖ਼ੀ ਪ੍ਰੋ ਗੁਰਤੇਜ ਕੋਹਾਰਵਾਲਾ ਸ ਸਵਰਨਜੀਤ ਸਵੀ ਸ ਜਸਵੰਤ ਜ਼ਫ਼ਰ ਸੁਖਦੇਵ ਸਿਰਸਾ ਜਸਵੰਤ ਦੀਦ ਸੁਰਿੰਦਰ ਧੰਜਲ ਸ ਵਰਿਆਮ ਸਿੰਘ ਸੰਧੂ ਪ੍ਰੋ ਗੁਰਭਜਨ ਗਿੱਲ ਤੌਕੀਰ ਚੁਗਤਾਈ ਇਕਬਾਲ ਕੈਸਰ ਵਿਜੇ ਵਿਵੇਕ ਸੁਖਵਿੰਦਰ ਅੰਮ੍ਰਿਤ ਲਖਵਿੰਦਰ ਜੌਹਲ ਦਰਸ਼ਨ ਬੁੱਟਰ ਡਾ ਤਾਰਾ ਸਿੰਘ ਆਲਮ ਸੁਖਵਿੰਦਰ ਕੰਬੋਜ, ਜਸਪਾਲ ਘਈ ਹਰਮੀਤ ਵਿਦਿਆਰਥੀ ਪਰਮਿੰਦਰ ਸੋਢੀ ਰਾਜਿੰਦਰਜੀਤ ਮਨਜੀਤ ਇੰਦਰਾ ਗੁਰਦੇਵ ਚੌਹਾਨ ਗ਼ੁਲ ਚੌਹਾਨ ਸਵਾਮੀ ਅੰਤਰ ਨਿਰਵ ਬਰਜਿੰਦਰ ਚੌਹਾਨ ਜਗਮੋਹਨ ਸਿੰਘ ਸਰਬਜੀਤ ਸੋਹੀ, ਅਮਰਜੀਤ ਕੌਂਕੇ, ਵਿਸ਼ਾਲ, ਮਦਨ ਵੀਰਾ ਸ ਕਾਵਿੰਦਰ ਚਾਂਦ ਨੀਤੂ, ਡਾ ਤਰਸਪਾਲ ਡਾ ਗੁਰਮਿੰਦਰ ਸਿੱਧੂ ਸਿਮਰਨ ਅਕਸ ਗਗਨ ਸੰਧੂ ਤ੍ਰੈਲੋਚਨ ਲੋਚੀ ਤੇ ਕਈ ਹੋਰ ਸ਼ਾਇਰਾਂ ਨੂੰ ਡਾ ਅਮਰਜੀਤ ਟਾਂਡਾ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਸੀ।
ਇਸ ਮੁਸ਼ਾਇਰੇ ਵਿੱਚ ਕੋਈ ਵੀ ਕਿਸੇ ਵੇਲੇ ਵੀ ਕਿਤਿਓਂ ਵੀ ਸ਼ਿਰਕਤ ਕਰ ਸਕਦਾ ਸੀ। ਇਹੀ ਇਸ ਮਹਿਫ਼ਲ ਦੀ ਖੂਬਸੂਰਤੀ ਸੀ ਤੇ ਬਹੁਤ ਸਾਰੇ ਸ਼ਾਇਰਾਂ ਨੇ ਇਸ ਵਿੱਚ ਹਿੱਸਾ ਵੀ ਲਿਆ, ਡਾਕਟਰ ਟਾਂਡਾ ਨੇ ਦੱਸਿਆ।
ਡਾਕਟਰ ਟਾਂਡਾ ਨੇ ਕਿਹਾ ਕਿ ਇਸ ਮੁਸ਼ਾਇਰੇ ਦੇ ਚਾਰ ਸੈਸ਼ਨ ਸਨ ਤੇ ਵਿਚ ਵਿਚ 5-5 ਮਿੰਟ ਦੀ ਚਾਹ ਲਈ ਛੁੱਟੀ ਵੀ ਕੀਤੀ ਗਈ ਸੀ। ਸ਼ਾਇਰ ਕਿਸੇ ਵੇਲੇ ਵੀ ਕਿਸੇ ਸੈਸ਼ਨ ਵਿੱਚ ਭਾਗ ਲੈ ਸਕਦਾ ਸੀ।
ਸਾਰੇ ਹੀ ਸ਼ੈਸ਼ਨ ਗਜ਼ਲਾਂ ਨਜ਼ਮਾਂ ਗੀਤਾਂ ਦੀ ਭਰਪੂਰਤਾ ਨਾਲ ਸ਼ਿੰਗਾਰੇ ਗਏ।
ਕਈ ਪ੍ਰਸਿੱਧ ਸ਼ਾਇਰਾਂ ਡਾਕਟਰ ਰਵਿੰਦਰ ਰਵੀ ਬੀਬਾ ਬਲਵੰਤ ਨੇ ਆਪਣੀ ਸਿਹਤ ਨਾ ਠੀਕ ਹੋਣ ਸਦਕਾ ਤੇ ਕਈਆਂ ਗੁਰਤੇਜ ਕੁਹਾਰਵਾਲਾ ਸਿਮਰਨ ਅਕਸ ਨੇ ਆਪਣੇ ਜ਼ਰੂਰੀ ਰੁਝੇਵਿਆਂ ਕਰਕੇ ਨਾ- ਸ਼ਾਮਿਲ ਹੋਣ ਲਈ ਮੁਆਫ਼ੀ ਵੀ ਮੰਗੀ।
ਡਾਕਟਰ ਟਾਂਡਾ ਨੇ ਦੱਸਿਆ ਕਿ ਪਰ ਫਿਰ ਵੀ ਕਨੇਡਾ ਅਮਰੀਕਾ ਇੰਡੀਆ ਅਫ਼ਰੀਕਾ ਆਸਟਰੇਲੀਆ ਤੇ ਹੋਰ ਕਈ ਦੇਸ਼ਾਂ ਤੋਂ ਸ਼ਾਇਰਾਂ ਨੇ ਸਹਿਯੋਗ ਦੇ ਕੇ ਭਰਵਾਂ ਹੁੰਗਾਰਾ ਦਿੱਤਾ।
ਬਹੁਤ ਸਾਰੀਆਂ ਸ਼ਾਇਰਾ ਤੇ ਸ਼ਾਇਰ ਤਕਨੀਕੀ ਕਾਰਨਾਂ ਕਰਕੇ ਜੁੜ ਨਾ ਸਕੇ।
ਡਾਕਟਰ ਟਾਂਡਾ ਨੇ ਕਿਹਾ ਕਿ ਡਾਕਟਰ ਵਨੀਤਾ, ਡਾਕਟਰ ਗੁਰਸ਼ਰਨ ਰੰਧਾਵਾ ਡਾਕਟਰ ਅਮਰਜੀਤ ਟਾਂਡਾ, ਕਾਵਿੰਦਰ ਚਾਂਦ ਸਵਾਮੀ ਅੰਤਰ ਨਿਰਵ ਕੇਸਰ ਕਰਮਜੀਤ ਪ੍ਰੀਤਮਾ ਡਾ ਪੁਸ਼ਪਿੰਦਰ ਖੋਖਰ ਗੁਰਤੇਜ ਬਾਜਵਾ ਤੇ ਕਈ ਹੋਰ ਸ਼ਾਇਰਾਂ ਨੇ ਆਪਣੀਆਂ ਗਜ਼ਲਾਂ ਨਜ਼ਮਾਂ ਗੀਤਾਂ ਦੀ ਵੰਨ ਸਵੰਨਤਾ ਸਬਦ ਸ਼ਿਲਪਕਾਰੀ ਤੇ ਬੋਲਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ।
ਬਾਅਦ ਵਿੱਚ ਡਾ ਅਮਰਜੀਤ ਟਾਂਡਾ ਨੇ ਸਾਰੇ ਹੀ ਦੁਨੀਆਂ ਭਰ ਦੇ ਸ਼ਾਇਰਾਂ ਦਾ ਸੰਮੇਲਨ ਵਿਚ ਭਾਗੀਦਾਰ ਬਣਕੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਡਾਕਟਰ ਟਾਂਡਾ ਨੇ ਇਹ ਵੀ ਕਿਹਾ ਕਿ
ਇਹ ਸ਼ੁਰੂਆਤ ਸੀ ਅਤੇ ਇਹੋ ਜਿਹੇ ਅੰਤਰਰਾਸ਼ਟਰੀ ਸ਼ਾਇਰੀ ਦੇ ਸੰਮੇਲਨ ਮੇਲੇ ਮੁਸ਼ਾਇਰੇ ਅਤੇ ਵਿਸ਼ੇਸ਼ ਸਾਹਿਤਕ ਵਿਸ਼ਿਆਂ ਤੇ ਬ੍ਰਹਿਮੰਡੀ ਗੋਸ਼ਟੀਆਂ "ਕੁਝ ਕਹੀਏ ਕੁਝ ਸੁਣੀਏ" ਅਧੀਨ ਅਸੀਂ ਆਯੋਜਿਤ ਕਰਦੇ ਹੀ ਰਹਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਚਾਹਾਂਗੇ। ਜਦੋਂ ਤੁਸੀਂ ਸਾਡੇ ਨਾਲ ਹੋਏ ਸਾਨੂੰ ਖੁਸ਼ੀ ਵੀ ਹੋਵੇਗੀ ਕਿ ਅਸੀਂ ਸਾਹਿਤ ਵਿੱਚ ਕੋਈ ਪੈੜ ਪਾ ਰਹੇ ਹਾਂ। ਇਕੱਲਾ ਕੁਝ ਵੀ ਨਹੀਂ ਕਰ ਸਕਦਾ, ਡਾਕਟਰ ਟਾਂਡਾ ਨੇ ਸਤਿਕਾਰ ਤੇ ਨਿਮਰਤਾ ਸਹਿਤ ਅਰਜ਼ ਕੀਤੀ।
ਇਸ ਪ੍ਰੋਗਰਾਮ ਦੇ ਸੰਚਾਲਨ ਪਰਬੰਧਨ ਤੇ ਹੋਰ ਤਕਨੀਕੀ ਸਹਾਇਤਾ ਦਾ ਕਾਰਜ ਡਾ ਅਮਰਜੀਤ ਟਾਂਡਾ ਨੇ ਸੰਭਾਲਿਆ ਅਤੇ ਨਿਭਾਇਆ।