ਡਾ. ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਸਰਵਜਨਕ ਮਾਫ਼ੀ ਮੰਗਣ : ਸੁਖਜਿੰਦਰ ਰੰਧਾਵਾ
ਸੁਖਜਿੰਦਰ ਰੰਧਾਵਾ ਵੱਲੋਂ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਕੀਤਾ ਗਿਆ ਜਾਰੀ
ਰੋਹਿਤ ਗੁਪਤਾ
ਗੁਰਦਾਸਪੁਰ 9 ਦਸੰਬਰ
.ਸੁਖਜਿੰਦਰ ਸਿੰਘ ਰੰਧਾਵਾ ਸੰਸਦ ਮੈਂਬਰ, ਗੁਰਦਾਸਪੁਰ ਲੋਕ ਸਭਾ ਨੇ ਡਾ. ਨਵਜੋਤ ਕੌਰ ਸਿੱਧੂ ਵੱਲੋਂ 7 ਅਤੇ 8 ਦਸੰਬਰ 2025 ਨੂੰ ਮੀਡੀਆ ਵਿੱਚ ਦਿੱਤੇ ਗਏ ਝੂਠੇ, ਬਿਨਾ ਸਬੂਤ ਅਤੇ ਅਪਮਾਨਜਨਕ ਬਿਆਨਾਂ ਦੇ ਸਖ਼ਤ ਵਿਰੋਧ ਵਿੱਚ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਨੋਟਿਸ ਵਿੱਚ ਦਰਸਾਇਆ ਗਿਆ ਹੈ ਕਿ ਡਾ. ਸਿੱਧੂ ਵੱਲੋਂ ਰਾਜਸਥਾਨ ਵਿੱਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ, ਘੜੇ ਹੋਏ ਅਤੇ ਰਾਜਨੀਤਿਕ ਦੁਸ਼ਮਨੀ ਤੋਂ ਪ੍ਰੇਰਿਤ ਹਨ। ਇਨ੍ਹਾਂ ਬਿਆਨਾਂ ਨਾਲ ਸ. ਰੰਧਾਵਾ ਦੀ ਸਿਆਸੀ ਅਤੇ ਸਮਾਜਿਕ ਛਵੀ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।
ਕਾਨੂੰਨੀ ਨੋਟਿਸ ਅਨੁਸਾਰ, ਇਹ ਬਿਆਨ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 356 ਅਧੀਨ ਅਪਰਾਧਿਕ ਮਾਨਹਾਨੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
1) ਡਾ. ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਬਿਨਾ ਕਿਸੇ ਸ਼ਰਤ ਦੇ ਸਰਵਜਨਕ ਮਾਫ਼ੀ ਮੰਗਣ ਅਤੇ ਆਪਣੇ ਸਾਰੇ ਝੂਠੇ ਦੋਸ਼ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਵਾਪਸ ਲੈਣ
ਲਈ ਕਿਹਾ ਗਿਆ ਹੈ।
2) ਜੇਕਰ ਨਿਰਧਾਰਿਤ ਸਮੇਂ ਅੰਦਰ ਮਾਫ਼ੀ ਨਹੀਂ ਮੰਗੀ ਗਈ ਤਾਂ ਡਾ. ਸਿੱਧੂ ਖ਼ਿਲਾਫ਼ ਬਟਾਲਾ ਅਦਾਲਤ ਵਿੱਚ ਫੌਜਦਾਰੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਕਾਨੂੰਨੀ ਖ਼ਰਚ ਅਤੇ ਹਰਜ਼ਾਨਾ ਵੀ ਵਸੂਲ ਕੀਤਾ ਜਾਵੇਗਾ।
ਸ. ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਹ ਸਦਾ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕਸੇਵਾ ਦੇ ਸਿਧਾਂਤਾਂ 'ਤੇ ਚੱਲੇ ਹਨ ਅਤੇ ਝੂਠੇ ਦੋਸ਼ਾਂ ਦੇ ਆਧਾਰ 'ਤੇ ਆਪਣੀ ਛਵੀ ਨੂੰ ਦਾਗ਼ਦਾਰ ਨਹੀਂ ਹੋਣ ਦੇਣਗੇ।